ਪੰਜਾਬ ਸਰਕਾਰ ਦੀਆਂ ਵਾਅਦਾ ਖਿਲਾਫ਼ੀਆਂ ਤੋਂ ਤੰਗ ਆਏ ਮੁਲਾਜ਼ਮਾਂ ਵੱਲੋ PSMU ਪੰਜਾਬ ਵੱਲੋਂ ਦਿੱਤੇ ਐਕਸ਼ਨਾਂ ਤਹਿਤ ਸੈਕਟਰ 17 ਚੰਡੀਗੜ੍ਹ ਵਿਖੇ ਕੀਤੀ ਗਈ ਵਿਸ਼ਾਲ ਰੋਸ ਰੈਲੀ ।
ਅੱਜ ਮਿਤੀ 06-10-2021 ਨੂੰ PSMSU ਪੰਜਾਬ ਵਲੋਂ ਦਿੱਤੇ ਗਏ ਐਕਸ਼ਨਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਅਧੂਰੇ ਅਤੇ ਵੰਡ ਪਾਊ ਪੇ-ਕਮਿਸ਼ਨ ਦੇ ਵਿਰੁੱਧ ਅਤੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ,ਪੈਂਡਿੰਗ ਡੀ.ਏ ਦੀ ਬਹਾਲੀ ਨਾ ਕਰਨ ਅਤੇ ਸਰਕਾਰ ਵਲੋਂ ਬਾਰ-ਬਾਰ ਮੀਟਿੰਗਾਂ ਕਰਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵੱਲ ਬਿਲਕੁਲ ਧਿਆਨ ਨਾ ਦੇਣ ਵਿਰੁੱਧ ਭਰਵੀਂ ਰੋਸ ਰੈਲੀ ਕੀਤੀ ਗਈ । ਇਸ ਰੈਲੀ ਵਿਚ ਚੰਡੀਗੜ੍ਹ ਵਿਚ ਸਥਿਤ ਲਗਭਗ ਸਾਰੇ ਹੀ ਦਫਤਰਾਂ ਦੇ ਮੁਲਾਜਮਾਂ ਵਲੋਂ ਭਾਰੀ ਗਿਣਤੀ ਵਿਚ ਭਾਗ ਲਿਆ ਅਤੇ ਜੰਮਕੇ ਨਾਹਰੇਬਾਜ਼ੀ ਕੀਤੀ । ਇਸ ਰੈਲੀ ਨੂੰ ਮੁੱਖ ਤੌਰਤੇ ਸ੍ਰ: ਮਨਦੀਪ ਸਿੰਘ ਸਿੱਧੂ, ਜਨਰਲ ਸਕੱਤਰ PSMSU ਪੰਜਾਬ, ਸ੍ਰ ਜਸਮਿੰਦਰ ਸਿੰਘ ਪ੍ਰਧਾਨ ਸਹਿਕਾਰਤਾ ਵਿਭਾਗ ਪੰਜਾਬ, ਸ੍ਰ: ਸੁਖਵਿੰਦਰ ਸਿੰਘ ਪ੍ਰਧਾਨ PSMSU ਚੰਡੀਗੜ੍ਹ ਯੂਨਿਟ, ਸ੍ਰ ਜਗਜੀਵਨ ਸਿੰਘ ਪ੍ਰਧਾਨ ਟ੍ਰਾੰਸਪੋਰਟ ਵਿਭਾਗ ਪੰਜਾਬ, ਸ੍ਰੀ ਸੁਸ਼ੀਲ ਕੁਮਾਰ ਪੰਜਾਬ ਸਿਵਲ ਸਕੱਤਰੇਤ, ਸ੍ਰੀਮਤੀ ਕਮਲਜੀਤ ਕੌਰ ਕਨਵੀਨਰ ਸਾਂਝਾ ਮੁਲਾਜ਼ਮ ਮੰਚ (ਲੇਡੀਜ਼ ਵਿੰਗ), ਸ੍ਰ: ਸੁਖਚੈਨ ਸਿੰਘ ਟ੍ਰਾੰਸਪੋਰਟ ਵਿਭਾਗ, ਸ੍ਰ: ਜਜਿੰਦਰ ਸਿੰਘ ਪ੍ਰਧਾਨ ਕਲਾਸ-4 ਕਰਮਚਾਰੀ ਚੰਡੀਗੜ੍ਹ ਨੇ ਸੰਬੋਧਨ ਕਰਦੇ ਹੋਏ ਸਰਕਾਰ ਨੂੰ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਦੀ ਤਰੁੰਤ ਕੋਈ ਫੈਸਲਾ ਲੈਣ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਅਗਵਾਹੀ ਵਿਚ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਨਾ ਕੀਤੀ ਗਈ ਤਾਂ ਮਿਤੀ 08-10-2021 ਤੋਂ ਸਮੁਚੇ ਪੰਜਾਬ ਦੇ ਕਲੇਰੀਕਲ ਕਾਮੇ ਪੇਨ ਡਾਉਂਣ, ਕੰਪਿਊਟਰ ਬੰਦ, ਟੂਲ ਡਾਉਂਣ ਹੜਤਾਲ ਤੇ ਜਾਨ ਲਈ ਮਜ਼ਬੂਰ ਹੋਣਗੇ ਜਿਸ ਲਈ ਪੂਰਨ ਤੌਰਤੇ ਪੰਜਾਬ ਸਰਕਾਰ ਜ਼ਿਮੇਵਾਰ ਹੋਵੇਗੀ ।