ਪੰਜਾਬ

ਪੰਜਾਬ ਸਰਕਾਰ ਸੈਰ-ਸਪਾਟੇ ਨੂੰ ਵੱਡੇ ਪੱਧਰ `ਤੇ ਹੁਲਾਰਾ ਦੇਵੇਗੀ: ਹਰਜੋਤ ਸਿੰਘ ਬੈਂਸ

 

ਪੰਜਾਬ ਸਰਕਾਰ ਸੈਰ-ਸਪਾਟੇ ਨੂੰ ਵੱਡੇ ਪੱਧਰ `ਤੇ ਹੁਲਾਰਾ ਦੇਵੇਗੀ: ਹਰਜੋਤ ਸਿੰਘ ਬੈਂਸ

ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਚੱਲ ਰਹੇ ਪ੍ਰੋਜੈਕਟਾਂ ਦੀ ਸਮੀਖਿਆ ਲਈ ਮੈਰਾਥਨ ਮੀਟਿੰਗ ਦੀ ਕੀਤੀ ਪ੍ਰਧਾਨਗੀ 

ਚੰਡੀਗੜ੍ਹ, 27 ਅਪ੍ਰੈਲ:

ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਅਤੇ ਆਪਣੀਆਂ ਲੋਕ ਪੱਖੀ ਅਤੇ ਪਾਰਦਰਸ਼ੀ ਨੀਤੀਆਂ ਨਾਲ ਸੈਰ-ਸਪਾਟੇ ਨੂੰ ਅਗਲੇ ਪੱਧਰ ਤੱਕ ਲੈ ਕੇ ਜਾਵੇਗੀ। ਕੈਬਨਿਟ ਮੰਤਰੀ ਨੇ ਸੈਰ ਸਪਾਟਾ ਖੇਤਰ ਦੇ ਸਾਰੇ ਭਾਈਵਾਲਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਦੇਸ਼ ਅਤੇ ਵਿਦੇਸ਼ ਦੇ ਸ਼ਹਿਰਾਂ ਤੋਂ ਵੱਧ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਰਕਾਰ ਨਾਲ ਸਹੀ ਤਾਲਮੇਲ ਬਣਾ ਕੇ ਕੰਮ ਕਰਨ।

ਇੱਥੇ ਪੰਜਾਬ ਭਵਨ ਵਿਖੇ ਸੈਰ ਸਪਾਟਾ ਵਿਭਾਗ ਦੀ ਮੈਰਾਥਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਵਿਭਾਗ ਦੇ ਸਾਰੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੈਰ ਸਪਾਟਾ ਵਿਭਾਗ ਦੇ ਅਜਾਇਬ ਘਰ ਅਤੇ ਹੋਰ ਇਮਾਰਤਾਂ ਦਾ ਲੋਕਾਂ ਵਿੱਚ ਢੁਕਵਾਂ ਪ੍ਰਚਾਰ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਵੱਡੇ ਪੱਧਰ ’ਤੇ ਉਜਾਗਰ ਕੀਤਾ ਜਾ ਸਕੇ।

ਮੰਤਰੀ ਨੇ ਕਿਹਾ ਕਿ ਉਨ੍ਹਾਂ ਖਟਕੜ ਕਲਾਂ ਯਾਦਗਾਰ ਵਿੱਚ ਸਥਿਤ ਅਜਾਇਬ ਘਰ ਨੂੰ ਅਪਗ੍ਰੇਡ ਕਰਨ ਬਾਰੇ ਵਿਭਾਗ ਦੇ ਅਧਿਕਾਰੀਆਂ ਤੋਂ ਇੱਕ ਵਿਸਥਾਰਤ ਰਿਪੋਰਟ ਵੀ ਮੰਗੀ ਹੈ ਅਤੇ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਸਾਰੇ ਸਮਾਨ ਨੂੰ ਇਸ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕਰਨ ਲਈ ਕੇਂਦਰ ਸਰਕਾਰ ਕੋਲ ਮਾਮਲਾ ਚੁੱਕਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਸ਼ਾਨਦਾਰ ਪ੍ਰਾਜੈਕਟ ‘ਪਿੰਡ ਬਾਬੇ ਨਾਨਕ ਦਾ’ ਨੂੰ ਵੀ ਪੂਰੀ ਤਨਦੇਹੀ ਅਤੇ ਪਾਰਦਰਸ਼ਤਾ ਨਾਲ ਮੁਕੰਮਲ ਕੀਤਾ ਜਾਵੇਗਾ।

ਸ੍ਰੀ ਬੈਂਸ ਨੇ ਅਧਿਕਾਰੀਆਂ ਨੂੰ ਸੈਰ ਸਪਾਟਾ ਵਿਭਾਗ ਦੇ ਹੋਰ ਸਾਰੇ ਪ੍ਰਾਜੈਕਟਾਂ ਵਿੱਚ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ।

ਮੀਟਿੰਗ ਦੌਰਾਨ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡਾਇਰੈਕਟਰ ਸੈਰ ਸਪਾਟਾ ਕੰਵਲ ਪ੍ਰੀਤ ਬਰਾੜ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

पंजाब सरकार पर्यटन को बड़े स्तर पर बढ़ावा देगी: हरजोत सिंह बैंस
पंजाब के पर्यटन एवं सांस्कृतिक मामलों के मंत्री ने चल रही परियोजनाओं की समीक्षा के लिए मैराथन बैठक की अध्यक्षता की
चण्डीगढ़, 27 अप्रैल:
पंजाब के पर्यटन एवं सांस्कृतिक मामलों के मंत्री हरजोत सिंह बैंस ने आज कहा कि मुख्यमंत्री भगवंत मान के नेतृत्व वाली पंजाब सरकार राज्य में पर्यटन को बढ़ावा देने के लिए प्रतिबद्ध है और अपनी लोक-हितैषी और पारदर्शी नीतियों से पर्यटन को अगले स्तर तक लेकर जाएगी। कैबिनेट मंत्री ने पर्यटन क्षेत्र के सभी हितधारकों को भी न्योता दिया कि वह देश और विदेश के शहरों से अधिक से अधिक सैलानियों को आकर्षित करने के लिए सरकार के साथ उचित समन्वय बनाकर काम करें।
यहाँ पंजाब भवन में पर्यटन विभाग की मैराथन बैठक की अध्यक्षता करते हुए हरजोत सिंह बैंस ने विभाग की सभी परियोजनाओं का जायज़ा लिया। उन्होंने अधिकारियों को हिदायत की कि पर्यटन विभाग के संग्रहालयों और अन्य भवनों का लोगों में उपयुक्त प्रचार किया जाए, जिससे पंजाब की समृद्ध सांस्कृतिक विरासत को बड़े स्तर पर उजागर किया जा सके।
मंत्री ने कहा कि उन्होंने खटकड़ कलाँ स्मारक में स्थित संग्रहालय के उन्नयन संबंधी विभाग के अधिकारियों से एक विस्तृत रिपोर्ट भी माँगी है और शहीद भगत सिंह से सम्बन्धित सभी सामान को इस संग्रहालय में प्रदर्शित करने के लिए केंद्र सरकार के समक्ष मामला उठाएंगे।
कैबिनेट मंत्री ने कहा कि सुल्तानपुर लोधी में प्रतिष्ठित परियोजना ‘पिंड बाबे नानक दा’ को भी पूरे सम्मान और पारदर्शिता से मुकम्मल किया जाएगा।
श्री बैंस ने अधिकारियों को पर्यटन विभाग की अन्य सभी परियोजनाओं में उच्च गुणवत्ता को सुनिश्चित बनाने के लिए भी कहा।
बैठक के दौरान पर्यटन एवं सांस्कृतिक मामलों के प्रमुख सचिव तेजवीर सिंह, निदेशक पर्यटन कंवल प्रीत बराड़ और विभाग के अन्य अधिकारी भी उपस्थित थे।
——–

 

PUNJAB GOVT TO PROMOTE TOURISM TO NEXT LEVEL: HARJOT SINGH BAINS

Punjab Tourism and Cultural Affairs Minister chairs marathon meeting to review ongoing projects

Chandigarh, April 27:

Punjab Tourism and Cultural Affairs Minister Mr. Harjot Singh Bains, on Wednesday, said that Chief Minister Bhagwant Mann led Punjab Government is committed to boost tourism in the state and will take the tourism to the next level with its pro-people and transparent policies. The cabinet minister also invited all the stakeholders of tourism sector to work in a proper coordination with the government to attract more and more tourists from the country and abroad cities as well.

While chairing a marathon meeting of tourism department here at Punjab Bhawan, Mr. Harjot Singh Bains reviewed all the projects of the department. He directed the officials to ensure adequate publicity of museums and other buildings of tourism department among the masses so that rich cultural heritage of Punjab could be highlighted on the larger level.

“I have also sought a detailed report from the department officials regarding upgradation of the museum situated inside Khatkar Kalan memorial and will take up the matter with Union Government to display all the belongings of Shaheed Bhagat Singh here,” the minister said.

The cabinet minister said that ‘Pind Babe Nanak Da’, an iconic project at Sultanpur Lodhi, will also be completed with utmost respect and transparency.

Mr. Bains also directed the officials to ensure superior quality in the execution of all other projects of tourism department.

Principal Secretary tourism and cultural affairs Tejveer Singh, Director tourism Kanwal Preet Brar and other officials of the department were also present in the meeting.

 

 

————

 

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!