*ਕਪੂਰਥਲਾ ਜੇਲ੍ਹ ਵਿੱਚ ਨਿੰਬੂ ਘਪਲੇ ਆਇਆ ਸਾਹਮਣੇ, ਜੇਲ੍ਹ ਸੁਪਰਡੈਂਟ ਸਸਪੈਂਡ*
ਕਪੂਰਥਲਾ ਜੇਲ੍ਹ ਵਿੱਚ ਨਿੰਬੂ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਮਾਲਾ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਨੂੰ ਨਿੰਬੂ ਘਪਲੇ ਦੇ ਇਲਜ਼ਾਮ ਹੇਠ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਹੈ । ਕਪੂਰਥਲਾ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਨੂੰ ਜੇਲ੍ਹ ਰਾਸ਼ਨ ਵਿੱਚ ਨਿੰਬੂਆਂ ਨੂੰ ਐਡ ਕਰਨਾ ਮਹਿੰਗਾ ਪੈ ਗਿਆ।
ਜੇਲ੍ਹ ਸੁਪਰਡੈਂਟ ਨੇ 200 ਰੁਪਏ ਦੇ ਹਿਸਾਬ ਨਾਲ ਅੱਧਾ ਕੁਇੰਟਲ ਨਿੰਬੂ ਰਾਸ਼ਨ ਚ ਸ਼ਾਮਿਲ ਕੀਤੇ ਸਨ ਪਰ ਜੇਲ੍ਹ ਦੇ ਕੈਦੀਆਂ ਨੇ ਦਾਅਵਾ ਕੀਤਾ ਕਿ ਰਸੋਈ ਵਿੱਚ ਨਿੰਬੂ ਦਾ ਇਸਤੇਮਾਲ ਹੀ ਨਹੀਂ ਕੀਤਾ ਗਿਆ। ਏਡੀਜੀਪੀ ਜੇਲ੍ਹ ਨੇ ਅਚਾਨਕ ਕਪੂਰਥਲਾ ਜੇਲ੍ਹ ਦਾ ਦੌਰਾ ਕੀਤਾ ਤੇ ਇਸ ਦੌਰਾਨ ਇਹ ਮਾਮਲਾ ਸਾਹਮਣੇ ਆਇਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਨਿੰਬੂ ਸਿਰਫ ਰਾਸ਼ਨ ਵਿੱਚ ਖਰੀਦੀ ਦਿਖਾਏ ਗਏ ਜਦੋ ਕਿ ਨਿੱਬੂ ਜੇਲ੍ਹ ਵਿੱਚ ਨਜ਼ਰ ਨਹੀਂ ਆਏ ਪਿਛਲੇ ਸਮੇ ਵਿੱਚ ਨਿੱਬੂ ਦਾ ਕੀਮਤ ਕਾਫੀ ਵੱਧ ਗਈ ਸੀ ਜਦੋ ਇਹ ਮਾਮਲਾ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਗੁਰਨਾਮ ਲਾਲ ਨੂੰ ਨਿੰਬੂ ਘਪਲੇ ਦੇ ਇਲਜ਼ਾਮ ਹੇਠ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ।