ਪੰਜਾਬ
*ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਪਤਨੀ ਖਿਲਾਫ਼ IT ਐਕਟ ਤਹਿਤ ਮਾਮਲਾ ਦਰਜ*
*ਪਠਾਣਮਾਜਰਾ ਦੀ ਸ਼ਿਕਾਇਤ 'ਤੇ ਹੋਇਆ ਮਾਮਲਾ ਦਰਜ*
ਪਟਿਆਲਾ ਪੁਲਿਸ ਨੇ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸ਼ਿਕਾਇਤ ‘ਤੇ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਖ਼ਿਲਾਫ FIR ਦਰਜ ਕੀਤੀ ਹੈ । ਪਠਾਣਮਾਜਰਾ ਦੀ ਦੂਜੀ ਪਤਨੀ ਦੇ ਖਿਲਾਫ ਆਈ ਟੀ ਐਕਟ ਦੀ ਉਲੰਘਣਾ ਕਰਨ ਤੇ ਮਾਮਲਾ ਦਰਜ ਕੀਤਾ ਹੈ । ਵਿਧਾਇਕ ਨੇ ਆਪਣੀ ਸ਼ਿਕਾਇਤ ਵਿਚ ਬਿਨਾਂ ਇਜਾਜ਼ਤ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਵੀ ਇਲਜ਼ਾਮ ਲਾਇਆ ਹੈ । ਗ੍ਰਿਫਤਾਰੀ ਲਈ ਦੇਰ ਰਾਤ ਗੁਰਪ੍ਰੀਤ ਕੌਰ ਦੇ ਘਰ ‘ਤੇ ਪੁਲਿਸ ਦੀ ਰੇਡ ਕੀਤੀ ਹੈ । ਗੁਰਪ੍ਰੀਤ ਕੌਰ ਨੇ ਪਠਾਣਮਾਜਰਾ ਖਿਲਾਫ ਕਾਰਵਾਈ ਕਰਨ ਲਈ ਹਾਈਕੋਰਟ ਦਾ ਰੁੱਖ ਕੀਤਾ ਸੀ ਅਤੇ ਪਠਾਣਮਾਜਰਾ ਤੇ ਕਈ ਗੰਭੀਰ ਦੋਸ਼ ਲਗਾਏ ਸਨ ।ਜਿਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ । ਹੁਣ FIR ਰੱਦ ਕਰਾਉਣ ਲਈ ਗੁਰਪ੍ਰੀਤ ਕੌਰ ਹਾਈਕੋਰਟ ਦਾ ਰੁਖ ਕਰੇਗੀ।