*ਸ਼ਿਵ ਸੈਨਾ ਦੇ ਵਿਰੋਧ ਤੋਂ ਬਾਅਦ ਬੋਲੇ ਅਮ੍ਰਿਤਪਾਲ, ਆਮ ਹਿੰਦੂ ਵੀ ਸ਼ਿਵ ਸੈਨਾ ਤੋਂ ਤੰਗ, ਇਨ੍ਹਾਂ ਦਾ ਕੰਮ ਵਿਰੋਧ ਕਰਨਾ ਤੇ ਸਕਿਉਰਟੀ ਲੈਣਾ*
* ਕੁਝ ਹਿੰਦੂ ਨੌਜਵਾਨ ਕਹਿੰਦੇ ਹਨ ,ਤੁਸੀਂ ਕੁਝ ਨਾ ਕਰੋ ਅਸੀਂ ਆਪੇ ਇਹਨਾਂ ਦਾ ਇਲਾਜ ਕਰਾਂਗੇ*
ਖਰੜ ਵਿਖੇ ਇਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਆਏ ਅੰਮ੍ਰਿਤਪਾਲ ਸਿੰਘ ਨੇ ਸ਼ਿਵ ਸੈਨਾ ਦੇ ਵਿਰੋਧ ਦੇ ਆਪਣੇ ਬਿਆਨ ਨਾਲ ਹੀ ਫੂਕ ਕੱਢ ਦਿੱਤੀ ਹੈ । ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਇਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਦੇ ਰਹੇ ਹੈ । ਇਸ ਵਿੱਚ ਉਹ ਗ਼ਲਤ ਕੀ ਕਰ ਰਹੇ ਹਨ ।
ਅਮ੍ਰਿਤਪਾਲ ਨੇ ਕਿਹਾ ਕਿ ਸ਼ਿਵ ਸੈਨਾ ਵਿਰੋਧ ਕਰਦੀ ਹੈ , ਕਰੀ ਜਾਵੇ , ਸਾਨੂੰ ਕੋਈ ਕੋਈ ਫਰਕ ਨਹੀਂ ਪੈਂਦਾ ਹੈ ।ਇਹਨਾਂ ਦਾ ਕੰਮ ਹੈ ਵਿਰੋਧ ਕਰਨਾ ਅਤੇ ਸਕਿਉਰਟੀ ਲੈਣਾ , ਹੋਰ ਕੋਈ ਹੀ ਫੋਨ ਕਰ ਦਿੰਦਾ ਗਏ , ਫਿਰ ਕਹਿੰਦੇ ਹਨ ਸਾਨੂੰ ਧਮਕੀਆਂ ਮਿਲ ਰਹੀਆਂ ਹੈ ।ਸਰਕਾਰ ਦੇ ਖਰਚੇ ਤੇ ਸਕਿਉਰਟੀ ਲੈ ਕੇ ਘੁੰਮਦੇ ਹਨ ।ਅਸਲ ਵਿੱਚ ਸਰਕਾਰ ਨੇ ਇਹਨਾਂ ਨੂੰ ਰੱਖਿਆ ਹੀ ਇਸ ਲਈ ਹੈ ਜਦੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਹੋਵੇ , ਇਹ ਗ਼ਲਤ ਮਲਤ ਬਿਆਨ ਦਿੰਦੇ ਹਨ ।ਫਿਰ ਜਦੋ ਇਹਨਾਂ ਨੂੰ ਧਮਕੀ ਮਿਲਦੀ ਹੈ , ਪਤਾ ਨਹੀਂ ਕੌਣ ਦਿੰਦਾ ਹੈ , ਫਿਰ ਇਹ ਸਕਿਉਰਟੀ ਲੈ ਕੇ ਬੋਲਣਾ ਸ਼ੁਰੂ ਕਰ ਦਿੰਦੇ ਹਨ ।ਅਮ੍ਰਿਤਪਾਲ ਨੇ ਕਿਹਾ ਕਿ ਸ਼ਿਵ ਸੈਨਾ ਨਾਮ ਰੱਖ ਕੇ ਇਹਨਾਂ ਨੇ ਸ਼ਿਵ ਦਾ ਨਾਮ ਬਦਨਾਮ ਕੀਤਾ ਹੋਇਆ ਹੈ । ਇਹਨਾਂ ਨੂੰ ਚਾਹੀਦਾ ਗਏ ਹੈ ਕਿ ਪੰਜਾਬ ਦੇ ਹੱਕਾਂ ਲਈ ਲੜਨ ਅਤੇ ਖੜ੍ਹਨ ।
ਅਮ੍ਰਿਤਪਾਲ ਨੇ ਕਿਹਾ ਕਿ ਆਮ ਹਿੰਦੂ ਵੀ ਇਹਨਾਂ ਤੋਂ ਤੰਗ ਆਇਆ ਹੋਇਆ ਹੈ । ਬਹੁਤ ਸਾਰੇ ਹਿੰਦੂ ਨੌਜਵਾਨ ਕਹਿੰਦੇ ਹਨ ਤੁਸੀਂ ਕੁਝ ਨਾ ਕਹੋ , ਅਸੀਂ ਆਪੇ ਇਹਨਾਂ ਦਾ ਇਲਾਜ ਕਰਾਂਗੇ । ਉਨ੍ਹਾਂ ਤੇ ਹੀ ਛੱਡ ਦਈਏ।