ਪੰਜਾਬ
ਪ੍ਰੀਖਿਆ ‘ਤੇ ਚਰਚਾ : ਆਓ, ਅਸੀਂ ਆਉਣ ਵਾਲੇ ਇਮਤਿਹਾਨਾਂ ਵਿੱਚ ਉਤਸ਼ਾਹ ਦੇ ਨਾਲ ‘ਪ੍ਰੀਖਿਆ ਉਤੇ ਚਰਚਾ’ ਨੂੰ ਪਰੀਕਸ਼ਾ ਤਿਓਹਾਰ ਵਜੋਂ ਮਨਾਈਏ
ਇਸ ਲੰਮੀ ਜ਼ਿੰਦਗੀ ਵਿੱਚ, ਇਮਤਿਹਾਨ ਆਪਣੇ ਆਪ ਨੂੰ ਚੁਣੌਤੀ ਦੇਣ ਦੇ ਮੌਕਿਆਂ ਵਿੱਚੋਂ ਇੱਕ ਹੈ। ਸਮੱਸਿਆ ਉਦੋਂ ਸਾਹਮਣੇ ਆਉਂਦੀ ਹੈ, ਜਦੋਂ ਤੁਸੀਂ ਇਸ ਨੂੰ ਆਪਣੇ ਸਾਰੇ ਸੁਪਨਿਆਂ ਦੇ ਅੰਤ ਵਜੋਂ, ਜੀਵਨ-ਮੌਤ ਦੇ ਪ੍ਰਸ਼ਨ ਦੇ ਰੂਪ ਵਿੱਚ ਦੇਖਦੇ ਹੋ। ਕਿਸੇ ਵੀ ਇਮਤਿਹਾਨ ਨੂੰ ਇੱਕ ਮੌਕੇ ਵਜੋਂ ਲਓ। ਇਹ ਕਿਹ ਹੈ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰੀਖਿਆ ਬਾਰੇ ਚਰਚਾ ਕਰਦਿਆਂ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ‘ਐਗਜ਼ਾਮ ਵਾਰੀਅਰਸ’ ਪਹਿਲਕਦਮੀ ਦੇ ਇੱਕ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮਕਸਦ ਗੈਰ-ਰਸਮੀ ਸੰਵਾਦ ਅਤੇ ਤਣਾਅ-ਮੁਕਤ ਲਰਨਿੰਗ ਈਕੋਸਿਸਟਮ ਬਣਾ ਕੇ, ਇਮਤਿਹਾਨ ਦੀ ਤਿਆਰੀ ਕਰਨ ਵਾਲੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਹੈ। ਬੱਚਿਆਂ ਤੱਕ ਪਹੁੰਚਣ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਇਹ ਪਰਿਵਰਤਨਕਾਰੀ ਪਹਿਲਕਦਮੀ ਅਜਿਹੀ ਪਹਿਲੀ ਕੋਸ਼ਿਸ਼ ਹੈ, ਜਿਸ ਵਿੱਚ ਬੱਚਿਆਂ ਨੂੰ ਇਮਤਿਹਾਨ ਨਾਲ ਸੰਬੰਧਤ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋਰਨਾਂ ਵਿਦਿਆਰਥੀਆਂ ਦੇ ਨਾਲ ਇਕ ਜਗ੍ਹਾ ’ਤੇ ਮਿਲਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਕੋਸ਼ਿਸ਼ ਦੁਆਰਾ ਸਫਲਤਾਪੂਰਵਕ ਇੱਕ ਅਜਿਹਾ ਮੰਚ ਤਿਆਰ ਕੀਤਾ ਗਿਆ ਹੈ ਜਿੱਥੇ ਮੁੱਖ ਹਿੱਤਧਾਰਕ ਆਪਣੀਆਂ ਸਮੱਸਿਆਵਾਂ ਅਤੇ ਸ਼ੰਕਿਆਂ ਦਾ ਇਜ਼ਹਾਰ ਖੁੱਲ੍ਹੇ ਤੌਰ ਤੇ ਪ੍ਰਧਾਨ ਮੰਤਰੀ ਦੇ ਅੱਗੇ ਕਰ ਸਕਦੇ ਹਨ, ਜੋ ਇੱਕ ਮਿੱਤਰ, ਦਾਰਸ਼ਨਿਕ ਅਤੇ ਮਾਰਗਦਰਸ਼ਕ ਦੇ ਰੂਪ ਵਿੱਚ ਉਨ੍ਹਾਂ ਨੂੰ ਧੀਰਜ ਨਾਲ ਸੁਣਨ, ਮੁੱਦਿਆਂ ਨੂੰ ਸਮਝਣ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਮਦਦ ਕਰਨ ਲਈ ਉਤਸੁਕ ਹਨ। ਇਮਤਿਹਾਨ, ਮਾਨਸਿਕ ਸਿਹਤ ਅਤੇ ਸਿੱਖਿਆ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਵਿਆਪਕ ਬਣਾਉਣ ਦੇ ਨਾਲ-ਨਾਲ ਇਨ੍ਹਾਂ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਤ ਕਰਨ ਵਿੱਚ ਵੱਖ-ਵੱਖ ਉਮਰ-ਵਰਗ ਨਾਲ ਸਬੰਧਤ ਅਨੇਕਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਇਨ੍ਹਾਂ ਸੈਸ਼ਨਾਂ ਤੋਂ ਫਾਇਦਾ ਮਿਲਿਆ ਹੈ।
ਇਸ ਪਹਿਲਕਦਮੀ ਦੀ ਨਿਰੰਤਰਤਾ ਵਿੱਚ ਪ੍ਰੀਖਿਆ ਬਾਰੇ ਚਰਚਾ ਦਾ 6ਵਾਂ ਸੰਸਕਰਣ 27 ਜਨਵਰੀ, 2023 ਨੂੰ ਆਯੋਜਿਤ ਕੀਤਾ ਗਿਆ। ‘ਇਮਤਿਹਾਨ’ ਸ਼ਬਦ ਅਕਸਰ ‘ਤਣਾਅ’, ‘ਘਬਰਾਹਟ’ ਅਤੇ ‘ਦਬਾਅ’ ਦਾ ਕਾਰਨ ਬਣ ਜਾਂਦਾ ਹੈ। ਜਿਉਂ ਹੀ ਇਮਤਿਹਾਨ ਨੇੜੇ ਆਉਂਦੇ ਹਨ, ਨਾ ਸਿਰਫ਼ ਵਿਦਿਆਰਥੀ ਸਗੋਂ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਵਿੱਚ ਵੀ ਡਰ ਦੀ ਭਾਵਨਾ ਫੈਲ ਜਾਂਦੀ ਹੈ। ਸਮਾਜਿਕ ਉਮੀਦਾਂ ਅਤੇ ਹਾਣੀਆਂ ਦਾ ਦਬਾਅ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿੰਦਾ ਹੈ, ਖਾਸ ਤੌਰ ਤੇ ਜਦੋਂ ਸਿੱਖਿਆ ਪ੍ਰਣਾਲੀ ਸਮੇਂ ਦੇ ਨਾਲ, ਵਧੇਰੇ ਮੁਕਾਬਲੇ ਵਾਲੀ ਹੁੰਦੀ ਜਾ ਰਹੀ ਹੈ। ਇੰਜੀਨੀਅਰਿੰਗ ਅਤੇ ਮੈਡੀਕਲ ਦਾਖਲੇ ਵਰਗੀਆਂ ਬੇਹੱਦ ਖਾਸ ਮੁਕਾਬਲੇ ਵਾਲੇ ਇਮਤਿਹਾਨਾਂ ਦੀ ਸਦੀਆਂ ਪੁਰਾਣੀ ਪ੍ਰਣਾਲੀ ਰਾਹੀਂ ਤਣਾਅ, ਅਥਾਹ ਕਾਰਜਸ਼ੀਲਤਾ ਅਤੇ ਅਸੁਰੱਖਿਆ ਦਾ ਮਾਹੌਲ ਬਣਾਇਆ ਜਾਂਦਾ ਹੈ। ਇਹ ਕਾਰਕ ਨਾ ਸਿਰਫ਼ ਹਾਨੀਕਾਰਕ ਵਾਤਾਵਰਣ ਤਿਆਰ ਕਰਦੇ ਹਨ, ਸਗੋਂ ਵਿਆਪਕ ਤੌਰ ‘ਤੇ ਇਸ ਵਾਤਾਵਰਣ ਨੂੰ ਹੋਰ ਅੱਗੇ ਵਧਾਉਂਦੇ ਹਨ ਜੋ ਸਿੱਖਿਆ ਦੇ ਮੂਲ ਤੱਤ ਯਾਨੀ ਰਚਨਾਤਮਕਤਾ ਅਤੇ ਆਜ਼ਾਦ ਸੋਚ ਨੂੰ ਖਤਮ ਕਰ ਦਿੰਦੇ ਹਨ। ਮੁੱਲ-ਆਧਾਰਿਤ ਸਿੱਖਿਆ ਅਤੇ ਗਿਆਨ ਉੱਤੇ ਇਮਤਿਹਾਨਾਂ ‘ਤੇ ਜ਼ੋਰ ਦੇਣ ਨਾਲ ਬੱਚੇ, ਅਧਿਆਪਕ ਅਤੇ ਮਾਪੇ ਆਪਣੀ ਸਿਹਤ ਨੂੰ ਬਣਾਈ ਰੱਖਣ ਅਤੇ ਵਧੀਆ ਪ੍ਰਦਰਸ਼ਨ ਕਰਨ ਦੀ ਇੱਛਾ ਦੇ ਵਿਚਕਾਰ ਹਮੇਸ਼ਾ ਸੰਘਰਸ਼ ਵਿੱਚ ਰੁੱਝੇ ਰਹਿੰਦੇ ਹਨ। ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਅਨੁਕੂਲ ਵਾਤਾਵਰਣ ਤਿਆਰ ਕਰਨ ਲਈ ਪਰੀਕਸ਼ਾ ਪੇ ਚਰਚਾ ਨੂੰ ਸੰਸਥਾਗਤ ਬਣਾਉਣਾ ਮਹੱਤਵਪੂਰਣ ਹੈ।ਰਾਸ਼ਟਰੀ ਸਿੱਖਿਆ ਨੀਤੀ 2020 ਆਪਣੇ ਆਦਰਸ਼ ਵਾਕ “ਐਜੂਕੇਟ, ਐਨਕਰੇਜ ਐਂਡ ਐਨਲਾਇਟਨ” ਦੇ ਨਾਲ ਅੱਗੇ ਦੀ ਸੋਚ ਦੀ ਕਲਪਨਾ ਕਰਦੀ ਹੈ, ਜਿਸ ਵਿੱਚ ਸਿੱਖਿਆ ਨੂੰ ਸਮੁੱਚੇ ਭਾਈਚਾਰੇ ਲਈ ਜਿੱਤ ਵਜੋਂ ਮੰਨਿਆ ਜਾਂਦਾ ਹੈ। ਇਹ ਉਨ੍ਹਾਂ ਹਿੱਤਧਾਰਕਾਂ ਨੂੰ ਪੇਸ਼ ਕਰਦਾ ਹੈ, ਜਿਸ ਨੂੰ ਪ੍ਰਦਰਸ਼ਿਤ ਕਰਨਾ ‘ਪਰੀਕਸ਼ਾ ਪੇ ਚਰਚਾ’ ਦਾ ਮੰਤਵ ਹੈ। ਇੱਕ ਅਜਿਹੇ ਗੇਮ-ਚੇਂਜਿੰਗ ਪਲੇਟਫਾਰਮ ਦਾ ਨਿਰਮਾਣ, ਜਿੱਥੇ ਨਾ ਸਿਰਫ ਦੇਸ਼ ਭਰ ਦੇ ਵਿਦਿਆਰਥੀ ਸਗੋਂ ਅਧਿਆਪਕ, ਮਾਪੇ ਅਤੇ ਸਿੱਖਿਆ ਸ਼ਾਸਤਰੀ ਵੀ ਹਿੱਸਾ ਲੈ ਸਕਦੇ ਹਨ। ਇਹ ਉਨ੍ਹਾਂ ਨੂੰ ਆਪਣੀ ਰਾਏ ਅਤੇ ਵਿਚਾਰਾਂ ਨੂੰ ਪ੍ਰਸਤੁਤ ਕਰਨ ਅਤੇ ਆਪਣੀਆਂ ਸਮੱਸਿਆਵਾਂ ਅਤੇ ਉਨ੍ਹਾਂ ਕਾਰਕਾਂ ’ਤੇ ਚਰਚਾ ਕਰਨ ਲਈ ਇਕ ਮੰਚ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਨੂੰ ਚਿੰਤਤ ਕਰਦੇ ਹਨ। ਇਹ ਸੰਵਾਦਾਤਮਕ ਪਹਿਲਕਦਮੀ ਇਕ ਹੱਲ ਹੈ ਜੋ ਇਹ ਯਕੀਨੀ ਬਣਾਵੇਗਾ ਕਿ ਆਉਣ ਵਾਲਾ ਦਹਾਕਾ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰਨ ਵਾਲਾ ਹੋਵੇ ਅਤੇ ਨੌਜਵਾਨ ਪੀੜ੍ਹੀ ਨੂੰ ਨਵੇਂ ਸੁਪਨੇ, ਸੰਕਲਪਾਂ ਅਤੇ ਅਕਾਂਖਿਆਵਾਂ ਨਾਲ ਅੱਗੇ ਵਧਣ ਦੇ ਸਮਰੱਥ ਬਣਾਉਂਦਾ ਹੋਵੇ। ਪੀ.ਐੱਮ. ਮੋਦੀ ਨੇ ਮਾਪਿਆਂ, ਸਾਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀਆਂ ਉਪਲਬਧੀਆਂ ਨੂੰ ਪ੍ਰਤਿਸ਼ਠਾ ਵਜੋਂ ਨਾ ਦੇਖਣ, ਟੀਚਾ ਕੁਝ ‘ਬਣਨ’ ਦੇ ਦਬਾਅ ਬਾਰੇ ਚਿੰਤਾ ਕਰਨ ਦੀ ਬਜਾਏ ਉਤਪਾਦਕ ਅਤੇ ਦਿਲਚਸਪ ‘ਕਰਨ’ ਨਾਲ ਸੰਬੰਧਤ ਹੋਣਾ ਚਾਹੀਦਾ ਹੈ।
ਇਨ੍ਹਾਂ ਸੈਸ਼ਨਾਂ ਵਿੱਚ ਹੋਈਆਂ ਚਰਚਾਵਾਂ ਨੇ ਵਿਆਪਕ ਦ੍ਰਿਸ਼ਟੀਕੋਣ ਪ੍ਰਾਪਤ ਕਰਨ ਅਤੇ ਸਿੱਖਿਆ ਪ੍ਰਣਾਲੀ ਦੀਆਂ ਕਮੀਆਂ ਬਾਰੇ ਡੂੰਘਾਈ ਨਾਲ ਸਮਝ ਪ੍ਰਾਪਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਸਮਝਣ ਵਿੱਚ ਮਹੱਤਵਪੂਰਣ ਪ੍ਰਭਾਵ ਪਾਇਆ ਹੈ। ਐੱਨ.ਈ.ਪੀ. 2020 ਦੁਆਰਾ ਪ੍ਰਦਾਨ ਕੀਤੇ ਮੌਕਿਆਂ ਦੁਆਰਾ ਸ਼ੰਕਿਆਂ ਨੂੰ ਦੂਰ ਕੀਤਾ ਗਿਆ ਹੈ ਜਿਵੇਂਕਿ, ਵਿਹਾਰਕ ਸਿੱਖਿਆ ਦੀ ਸ਼ੁਰੂਆਤ, ਵੋਕੇਸ਼ਨਲ ਕੋਰਸਾਂ ਨੂੰ ਬਰਾਬਰ ਮਹੱਤਵ ਦਿੱਤਾ ਜਾਣਾ, ਖੇਤਰੀ ਭਾਸ਼ਾ ਵਿੱਚ ਪੜ੍ਹਾਈ, ਕਿਸੇ ਵੀ ਕਾਰਨ ਵਜੋਂ ਸਕੂਲ ਛੱਡਣ ਵਾਲੇ ਵਿਦਿਆਰਥੀਆਂ ਨੂੰ ਮੁੜ ਉਸੇ ਪੱਧਰ ਤੋਂ ਇਮਤਿਹਾਨ ਦੇਣ ਦਾ ਵਿਕਲਪ, ਇੱਕ ਵਾਰ ਦੇ ਬੋਰਡ ਇਮਤਿਹਾਨਾਂ ਦੀ ਬਜਾਏ ਕਈ ਇਮਤਿਹਾਨਾਂ ਰਾਹੀਂ ਸਕੋਰ ਪ੍ਰਾਪਤ ਕਰਨ ਦੇ ਮੌਕੇ ਅਤੇ ਇਨ੍ਹਾਂ ਨੂੰ ਪਰੀਕਸ਼ਾ ਪੇ ਚਰਚਾ ਗੱਲਬਾਤ ਦੇ ਮਾਰਗਦਰਸ਼ਕ ਵਜੋਂ ਵੀ ਦੇਖਿਆ ਜਾ ਸਕਦਾ ਹੈ। ਕਿਉਂਕਿ ਸਿੱਖਿਆ ਨੀਤੀ ਨੂੰ ਦੁਨੀਆ ਦੀਆਂ ਲਗਾਤਾਰ ਬਦਲਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ, ਵਿਦਿਆਰਥੀਆਂ ਨੂੰ ਉਸ ਅਨੁਸਾਰ ਤਿਆਰ ਕਰਨ ਦਾ ਵਿਚਾਰ ਇੱਕ ਲਚਕਦਾਰ ਦ੍ਰਿਸ਼ਟੀਕੋਣ ਨੂੰ ਯਕੀਨੀ ਬਣਾਉਂਦਾ ਹੈ ਅਤੇ ਇੱਕ ਅਨੁਕੂਲ ਨਤੀਜੇ ਦਾ ਵਾਅਦਾ ਕਰਦਾ ਹੈ। ਇਸ ਤੋਂ ਇਲਾਵਾ ਇਹ ਨੀਤੀ, ਰਟਣ-ਸਿੱਖਣ ਦੇ ਢੰਗ ਦਾ ਪਾਲਣ ਕਰਨ ਦਾ ਬੋਝ ਪਾਏ ਬਿਨਾਂ, ਵਿਦਿਆਰਥੀ ਦੇ ਹਿੱਤ ਦੇ ਦ੍ਰਿਸ਼ਟੀਕੋਣ ਦੀ ਵਰਤੋਂ ਕਰਦੇ ਹੋਏ ਨੌਜਵਾਨ ਦਿਮਾਗ ਨੂੰ ਸਿਖਲਾਈ ਦੇਣ ਵਿੱਚ ਯੋਗਦਾਨ ਵੱਡੀ ਗੱਲ ਹੈ।
ਸਿੱਖਿਆ ਤੋਂ ਇਲਾਵਾ ਸਵੈ-ਸੰਭਾਲ ਦੇ ਖੇਤਰ ਵਿਚ ਵੀ ਯਤਨ ਕਰਨੇ ਚਾਹੀਦੇ ਹਨ; ਸਰੀਰਕ ਗਤੀਵਿਧੀ ਨੂੰ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਯੋਗ, ਇਕਾਗਰਤਾ ਅਤੇ ਮਾਨਸਿਕ ਸ਼ਾਂਤੀ ਦੀ ਦਿਸ਼ਾ ਵਿੱਚ ਯੋਗਦਾਨ ਪਾ ਸਕਦਾ ਹੈ, ਖੇਡਾਂ ਟੀਮ-ਭਾਵਨਾ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਅਤੇ ਸੰਗੀਤ, ਨਾਚ, ਲੇਖਣ ਵਰਗੀਆਂ ਸਭਿਆਚਾਰਕ ਗਤੀਵਿਧੀਆਂ ਜਿਗਿਆਸਾ ਅਤੇ ਰਚਨਾਤਮਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਕਰਦੀਆਂ ਹਨ। ਇੱਕ ਸੰਪੂਰਨ ਦ੍ਰਿਸ਼ਟੀ ਸਿੱਖਿਆ, ਖੇਡ ਭਾਵਨਾ ਅਤੇ ਸਭਿਆਚਾਰਕ ਗਤੀਵਿਧੀਆਂ ਨੂੰ ਇਕੱਠਿਆਂ ਲਿਆ ਕੇ ਸਿੱਖਿਆ ਦੀ ਪਰੰਪਰਕ ਪ੍ਰਣਾਲੀ ਨੂੰ ਚੁਣੌਤੀ ਦੇ ਸਕਦੀ ਹੈ। ਜਿਵੇਂ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ‘ਪ੍ਰੀਖਿਆ ਉਤੇ ਚਰਚਾ’ ਦੌਰਾਨ ਕਿਹਾ, “ਗਿਆਨ ਉਨ੍ਹਾਂ ਚੀਜ਼ਾਂ ਤੱਕ ਸੀਮਤ ਹੈ, ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਹੀ ਜਾਣੂ ਹੋ। ਪਰ ਰਚਨਾਤਮਕਤਾ ਤੁਹਾਨੂੰ ਗਿਆਨ ਨਾਲੋਂ ਵੱਡੇ ਕੈਨਵਸ ‘ਤੇ ਲੈ ਜਾਂਦੀ ਹੈ। ਰਚਨਾਤਮਕਤਾ ਤੁਹਾਨੂੰ ਨਵੇਂ ਖੇਤਰਾਂ ਵਿੱਚ ਲਿਜਾ ਸਕਦੀ ਹੈ, ਜਿੱਥੇ ਹਾਲੇ ਤੱਕ ਕੋਈ ਨਹੀਂ ਪੁੱਜਿਆ।” ਆਓ, ਅਸੀਂ ਆਉਣ ਵਾਲੇ ਇਮਤਿਹਾਨਾਂ ਵਿੱਚ ਉਤਸ਼ਾਹ ਦੇ ਨਾਲ ‘ਪ੍ਰੀਖਿਆ ਉਤੇ ਚਰਚਾ’ ਨੂੰ ਪਰੀਕਸ਼ਾ ਤਿਓਹਾਰ ਵਜੋਂ ਮਨਾਈਏ।
—–
-ਯੁਵਰਾਜ ਮਲਿਕ
ਡਾਇਰੈਕਟਰ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਦਿੱਲੀ।