ਪੰਜਾਬ
ਪੰਜਾਬ ਦੀਆ ਅਨੁਸੂਚਿਤ ਜਾਤੀਆਂ,ਦਲਿਤਾਂ ਦੇ ਹੱਕਾਂ ਲਈ ਡਟ ਕੇ ਪਹਿਰਾ ਦੇਵੇਗਾ ਭਾਜਪਾ ਐਸਸੀ ਮੋਰਚਾ :- ਸੁੱਚਾ ਰਾਮ ਲੱਧੜ
ਚੰਡੀਗੜ(17 ਫ਼ਰਵਰੀ )
ਪੰਜਾਬ ਦੀਆ ਅਨੁਸੂਚਿਤ ਜਾਤੀਆਂ ,ਦਲਿਤਾ ਦੇ ਹੱਕ ਵਿੱਚ ਡਟ ਕੇ ਪਹਿਰਾ ਦੇਵੇਗਾ ਭਾਜਪਾ ਐਸਸੀ ਮੋਰਚਾ – ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਅ. ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਐਸ ਆਰ ਲੱਧਰ ਨੇ ਬੀ ਜੇ ਪੀ ਪੰਜਾਬ ਦੇ ਸਟੇਟ ਦਫ਼ਤਰ ਚੰਡੀਗੜ ਵਿਖੇ ਐਸ ਸੀ ਮੋਰਚਾ ਪੰਜਾਬ ਦੀ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੁਆਰਾ ਲੋੜਬੰਦਾਂ ਐਸ ਸੀ ਅਤੇ ਦਲਿਤਾ ਦੇ ਕਲਿਆਣ ਲਈ ਭੇਜੇ ਜਾ ਰਹੇ ਫੰਡਾਂ ਦੀ ਦੁਰਵਰਤੋਂ ਕਰ ਰਹੀ ਹੈ ,ਅਨੁਸੂਚਿਤ ਦੇ ਬੱਚਿਆਂ ਨੂੰ ਪੰਜਾਬ ਵਿੱਚ ਵਜ਼ੀਫ਼ੇ ਬਗੈਰਾ ਨਹੀਂ ਮਿਲ ਰਹੇ ਹਨ ਜਿਸ ਕਰਕੇ ਬੱਚੇ ਪੜਾਈ ਛੱਡ ਰਹੇ ਹਨ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆ ਅਨੁਸੂਚਿਤ ਵਰਗ ਦੀ ਭਲਾਈ ਦੀਆ ਸਾਰੀਆਂ ਸਕੀਮਾਂ ਪੰਜਾਬ ਵਿੱਚ ਲਾਗੂ ਕਰੇ ਤੇ ਕੇਂਦਰ ਸਰਕਾਰ ਦੇ ਲੋਕ ਭਲਾਈ ਫੰਡਾਂ ਦਾ ਸਹੀ ਇਸਤੇਮਾਲ ਕਰੇ ।ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ,ਗਰੀਬਾਂ ,ਦਲਿਤਾ ਵਿਰੋਧੀ ਰਵੱਈਆ ਨਾ ਛੱਡਿਆ ਤਾਂ ਪੰਜਾਬ ਭਾਜਪਾ ਅ. ਜਾਤੀ ਮੋਰਚਾ ਸੜਕਾਂ ਤੇ ਉਤਰਨ ਤੋਂ ਗੁਰੇਜ਼ ਨਹੀਂ ਕਰੇਗਾ ।ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਗਰੀਬਾਂ ਲੋੜਬੰਦਾਂ ,ਅਨੁਸੂਚਿਤ ਜਾਤੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਤਤਪਰ ਹੈ ਅਤੇ ਠੋਸ ਕਦਮ ਉਠਾ ਰਹੀ ਹੈ ।ਐਸ ਆਰ ਲੱਧੜ ਨੇ
ਦੱਸਿਆ ਕਿ ਕੇਂਦਰ ਸਰਕਾਰ ਦੇ ਅਰਬਾਂ ਕਰੋੜਾਂ ਰੁਪਏ ਦੇ ਫੰਡਾਂ ਦੀ ਪੰਜਾਬ ਸਰਕਾਰ ਨੇ ਸਹੀ ਵਰਤੋ ਨਹੀਂ ਕੀਤੀ ਜਿਸ ਕਰਕੇ ਪੰਜਾਬ ਦੇ ਅਨੁਸੂਚਿਤ ਜਾਤੀ ਤੇ ਦਲਿਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਮੋਕੇ ਤੇ ਬਲਵਿੰਦਰ ਸਿੰਘ ਲਾਡੀ ਸਾਬਕਾ ਐਮ ਐਲ ਏ,
ਨਮਿਸ਼ਾ ਮਹਿਤਾ ਹਲਕਾ ਇੰਚਾਰਜ ਗੜਸ਼ੰਕਰ, ਹਰਦੀਪ ਸਿੰਘ ਮਹਾਂਮੰਤਰੀ , ਡਾ: ਦੀਪਕ ਜੋਤੀ ਉਪ ਪ੍ਰਧਾਨ ਮੋਰਚਾ, ਮੋਹਿਤ ਭਾਰਦਵਾਜ , ਸਵਿੰਦਰ ਛੱਜਲਵੱਡੀ, ਸੰਤੋਖ ਸਿੰਘ ਗੁਮਟਾਲਾ , ਪੂਰਨ ਚੰਦ ਮੁਜਾਹਦੀਆ , ਅਜੈ ਪਰੋਚਾ ਧੂਰੀ , ਰਾਮ ਪਾਲ ਵਿੱਕੀ , ਨਿਰਮਲ ਸਿੰਘ, ਤੋਂ ਇਲਾਵਾ ਕਾਰਜਕਾਰੀ
ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।