ਪੰਜਾਬ
ਈਟੀਟੀ ਟੈੱਟ ਪਾਸ 2364, 6635, 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਸਬ ਕਮੇਟੀ ਪੰਜਾਬ ਨਾਲ ਹੋਈ ਮੀਟਿੰਗ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ
ਦਲਜੀਤ ਕੌਰ
ਚੰਡੀਗੜ੍ਹ, 24 ਮਈ, 2023: ਅੱਜ ਪੰਜਾਬ ਭਵਨ ਚੰਡੀਗੜ੍ਹ ਵਿੱਚ ਸੁਰਿੰਦਰਪਾਲ ਗੁਰਦਾਸਪੁਰ ਦੀ ਅਗਵਾਈ ਹੇਠ ਸਬ ਕਮੇਟੀ ਪੰਜਾਬ ਨਾਲ ਮੀਟਿੰਗ ਹੋਈ ਜਿਸ ਵਿਚ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਸ਼ਾਮਲ ਸਨ। ਈਟੀਟੀ ਟੈੱਟ ਪਾਸ 2364, 6635, 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਈਟੀਟੀ ਦੀਆਂ 2364 ਅਤੇ 5994 ਭਰਤੀਆਂ ਨੂੰ ਕੋਰਟ ਵਿੱਚੋ ਜਲਦ ਬਹਾਲ ਕਰਵਾਇਆ ਜਾਵੇ।
ਇਸ ਮੀਟਿੰਗ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਪੂਰਨ ਭਰੋਸਾ ਦਿਵਾਇਆ ਕਿ ਕੱਲ੍ਹ ਹੋਣ ਵਾਲੀ 2364 ਦੀ ਤਾਰੀਖ਼ ਵਿਚ ਇਕ ਸੀਨੀਅਰ ਡਿਪਟੀ ਏਜੀ ਨੂੰ ਪੱਕੇ ਤੌਰ ਤੇ ਨਿਯੁਕਤ ਕਰ ਕੇ ਭੇਜਿਆ ਜਾਵੇਗਾ ਅਤੇ ਭਰਤੀ ਨੂੰ ਬਹਾਲ ਕਰਾਉਣ ਲਈ ਆਪਣੇ ਤੱਥਾਂ ਨੂੰ ਪੇਸ਼ ਕੀਤਾ ਜਾਵੇਗਾ। ਈਟੀਟੀ 5994 ਪੋਸਟਾਂ ਤੇ ਲੱਗੇ ਕੋਰਟ ਕੇਸ ਬਾਰੇ ਵੀ ਸਬ ਕਮੇਟੀ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਨਤੀਜ਼ਾ ਜਾਰੀ ਕਰਨ ਤੇ ਕੋਈ ਸਟੇਅ ਨਹੀਂ ਹੈ। ਮੰਤਰੀ ਨੇ ਇਸ ਮਸਲੇ ਨੂੰ ਜਲਦ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦ ਈਟੀਟੀ ਅਧਿਆਪਕਾਂ ਦੀਆਂ 2364 ਅਤੇ 5994 ਪੋਸਟਾਂ ਨੂੰ ਬਹਾਲ ਕਰਾਉਣ ਲਈ ਕਿਹਾ ਗਿਆ।
ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਕੱਲ੍ਹ ਨੂੰ ਹੋਣ ਵਾਲੀ ਸੁਣਵਾਈ ਵਿਚ ਪੱਕੇ ਤੌਰ ਤੇ ਸੀਨੀਅਰ ਡਿਪਟੀ ਏਜੀ ਨੂੰ ਨਾ ਭੇਜਿਆ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਖਿਲਾਫ਼ ਗੁਪਤ ਐਕਸ਼ਨ ਕਰਨ ਲਈ ਯੂਨੀਅਨ ਨੂੰ ਮਜ਼ਬੂਰ ਹੋਣਾ ਪਵੇਗਾ। ਇਸ ਮੀਟਿੰਗ ਦੌਰਾਨ ਈਟੀਟੀ ਟੈੱਟ ਪਾਸ 2364, 6635, 5994, ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਮਨਪ੍ਰੀਤ ਸਿੰਘ ਮਾਨਸਾ, ਕਮਲ ਮਾਨਸਾ, ਸੰਦੀਪ ਮਾਨਸਾ, ਗੁਰਜੀਵਨ ਮਾਨਸਾ, ਗਗਨ ਮਾਨਸਾ ਅਤੇ ਹੋਰ ਸਾਥੀ ਮੌਜੂਦ ਸਨ।