ਪੰਜਾਬ

ਅਕਾਲੀ ਦਲ ਨੇ ਸਿੱਖ ਵਿਰੋਧੀ ਪਾਰਟੀ ਦੀ ਸਰਕਾਰ ਤੇ ਇਸਦੀਆਂ ਕਠਪੁਤਲੀਆਂ ਦੀ ਆਨੰਦ ਮੈਰਿਜ ਐਕਟ ਬਾਰੇ ਮੀਟਿੰਗ ਕੀਤੀ ਰੱਦ: ਸੁਖਬੀਰ ਬਾਦਲ

ਕੁਝ ਕਠਪੁਤਲੀਆਂ ਤੇ ਗੱਦਾਰ ਸਿੱਖ ਵਿਰੋਧੀ ਸਾਜ਼ਿਸ਼ਾਂ ਲਈ ਕੇਜਰੀਵਾਲ ਦੇ ਨਾਲ ਰਲੇ


ਸਿੱਖ ਵਿਰੋਧੀ ਗੈਰ ਸਿੱਖ ਤੇ ਸਿੱਖੀ ਨੂੰ ਨਾ ਮੰਨਣ ਵਾਲੇ ਸਿੱਖ ਮੁੱਖ ਮੰਤਰੀ ਸਿੱਖ ਧਰਮ ਤੇ ਕੰਟਰੋਲ ਕਰ ਕੇ ਇਸਨੂੰ ਤਬਾਹ ਕਰਨਾ ਚਾਹੁੰਦੇ ਹਨ
 ਭਗਵੰਤ ਮਾਨ ਸਿੱਖ ਵਿਰੋਧੀ ਸਾਜ਼ਿਸ਼ਾਂ ਵਿਚ ਸਿਰਫ ਕਠਪੁਤਲੀ ਬਣਿਆ: ਸੁਖਬੀਰ ਸਿੰਘ ਬਾਦਲ

 


ਚੰਡੀਗੜ੍ਹ, 25 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਕੇਜਰੀਵਾਲ ਦੀਆਂ ਕਠਪੁਤਲੀਆਂ ਵੱਲੋਂ ਆਨੰਦ ਮੈਰਿਜ ਐਕਟ ਬਾਰੇ ਸੱਦੀ ਮੀਟਿੰਗ ਨੂੰ ਮੁੱਢੋਂ ਹੀ ਰੱਦ ਕਰਦੀ ਹੈ ਤੇ ਇਹ ਸਿੱਖ ਵਿਰੋਧੀ ਤਾਕਤਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਕੁਝ ਜੜ੍ਹਾਂ ਵਿਹੂਣੇ ਅਖੌਤੀ ਸਿੱਖ ਆਗੂਆਂ ਨੂੰ ਕਠਪੁਤਲੀ ਵਜੋਂ ਵਰਤ ਕੇ ਖੇਡੀ ਗਈ ਇਕ ਹੋਰ ਖ਼ਰਤਨਾਕ ਸ਼ਰਾਰਤ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਹੰਕਾਰੀ ਸਰਕਾਰ ਵੱਲੋਂ ਸਾਡੇ ਧਾਰਮਿਕ ਮਾਮਲਿਆਂ, ਸਿੱਖ ਮਰਿਆਦਾ, ਸਿੱਖ ਰਵਾਇਤਾਂ ਤੇ ਪਵਿੱਤਰ ਆਨੰਦ ਕਾਰਜ ਤੇ ਸਿੱਖ ਜੀਵਨਸ਼ੈਲੀ ਸਮੇਤ ਸਿੱਖ ਕੌਮ ਦਾ ਪ੍ਰਤੀਨਿਧ ਹੋਣ ਦਾ ਅਧਿਕਾਰ ਹੜੱਪਣ ਦੀ ਕੋਸ਼ਿਸ਼ ਨੂੰ ਮੁੱਢੋਂ ਹੀ ਰੱਦ ਕਰਦਾ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਨੰਦ ਮੈਰਿਜ ਐਕਟ ਵਿਚ ਸੋਧਾਂ ਦੀ ਸਿਫਾਰਸ਼ ਵਾਸਤੇ ਸੱਦੀ ਮੀਟਿੰਗ ਸਿੱਖਾਂ ਵਿਚ ਉਹਨਾਂ ਦੀਆਂ ਰੋਜ਼ਾਨਾ ਦੀਆਂ ਧਾਰਮਿਕ ਰਵਾਇਤਾਂ ਤੇ ਸਿੱਖ ਜੀਵਨਸ਼ੈਲੀ  ਬਾਰੇ ਦੁਬਿਧਾ ਪੈਦਾ ਕਰਨ ਦੀ ਇਕ ਹੋਰ ਸਾਜ਼ਿਸ਼ ਹੈ।
ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ  ਗੈਰ ਸਿੱਖ ਤੇ ਸਿੱਖ ਵਿਰੋਧੀ ਤਾਕਤਾਂ ਤੇ ਦਿੱਲੀ ਵਿਚ ਬੈਠੀਆਂ ਤਾਕਤਾਂ ਜੋ ਉਸਦੀ ਵਾਗਡੋਰ ਕੰਟਰੋਲ ਕਰਦੀਆਂ ਹਨ, ਦੀ ਕਠਪੁਤਲੀ ਵਜੋਂ ਕੰਮ ਕਰਨਾ ਬੰਦ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਨੰਦ ਮੈਰਿਜ ਐਕਟ ਵਿਚ ਸੋਧਾਂ ਦੀ ਸਿਫਾਰਸ਼ ਵਾਸਤੇ ਸੱਦੀ ਮੀਟਿੰਗ ਸਿੱਖਾਂ ਵਿਚ ਉਹਨਾਂ ਦੀਆਂ ਰੋਜ਼ਾਨਾ ਦੀਆਂ ਧਾਰਮਿਕ ਰਵਾਇਤਾਂ ਤੇ ਸਿੱਖ ਜੀਵਨਸ਼ੈਲੀ  ਬਾਰੇ ਦੁਬਿਧਾ ਪੈਦਾ ਕਰਨ ਦੀ ਇਕ ਹੋਰ ਸਾਜ਼ਿਸ਼ ਹੈ।
ਉਹਨਾਂ ਕਿਹਾ ਕਿ ਸਿਰਫ ਸਾਡੇ ਸਿੱਖ ਕੌਮ ਦੇ ਚੁਣੇ ਹੋਏ ਧਾਰਮਿਕ ਪ੍ਰਤੀਨਿਧ ਹੀ ਸਾਡੀਆਂ ਸਿੱਖ ਰਵਾਇਤਾਂ ਬਾਰੇ ਕਿਸੇ ਕਾਨੂੰਨ ਜਾਂ ਐਕਟ ਵਿਚ ਸੋਧਾਂ ਦਾ ਸੁਝਾਅ ਦੇਣ ਦਾ ਅਧਿਕਾਰ ਰੱਖਦੇ ਹਨ ਤੇ ਸਮਰਥ ਹਨ।
ਉਹਨਾਂ ਸਵਾਲ ਕੀਤਾ ਕਿ ਕੀ ਆਪ ਖਾਲਸਾ ਪੰਥ ਦੀ ਪ੍ਰਤੀਨਿਧ ਜਮਾਤ ਹੈ? ਕੀ ਇਹ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦੀ ਹੈ? ਇਸਨੂੰ ਖਾਲਸਾ ਪੰਥ ਵੱਲੋਂ ਸਾਡੇ ਧਾਰਮਿਕ ਮਾਮਲਿਆਂ ਵਿਚ ਬੋਲਣ ਦਾ ਕੀ ਅਧਿਕਾਰ ਹੈ? ਇਕ ਸਿੱਖ ਵਿਰੋਧੀ ਗੈਰ ਸਿੱਖ ਦੀ ਅਗਵਾਈ ਵਾਲੀ ਪਾਰਟੀ ਨੇ ਸਿੱਖੀ ਨੂੰ ਨਾ ਮੰਨਣ ਵਾਲਾ ਮੁੱਖ ਮੰਤਰੀ ਦਿੱਤਾ ਹੈ ਜੋ ਦਸ਼ਮੇਸ਼ ਪਿਤਾ ਵੱਲੋਂ ਸਾਨੂੰ ਦਿੱਤੇ ਪਵਿੱਤਰ ਕੱਕਾਰਾਂ ਦਾ ਜਨਤਕ ਤੌਰ ’ਤੇ ਮਖੌਡ ਉਡਾਉਂਦਾ ਹੈ। ਇੰਨਾ ਹੀ ਨਹੀਂ, ਇਸ ਗੈਰਸਿੱਖ  ਪਾਰਟੀ ਦਾ ਕੋਈ ਵੀ ਪ੍ਰਤੀਨਿਧ ਸਿੱਖਾਂ ਦੀ ਚੁਣੀ ਹੋਈ ਸਰਵ ਉਸ ਸੰਸਥਾ ਸਾਡੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੋਈ ਵੀ ਮੈਂਬਰ ਨਹੀਂ ਹੈ। ਕੀ ਭਗਵੰਤ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਲੈਣ ਵਾਸਤੇ ਚੋਣਾਂ ਲੜਨ ਜਾਂ ਸੱਚੀ ਸਿੱਖੀ ਸੰਗਤ ਤੋਂ ਉਹਨਾਂ ਦੀ ਪ੍ਰਤੀਨਿਧਤਾ ਕਰਨ ਦਾ ਫਤਵਾ ਲੈਣ ਦੀ ਯੋਗਤਾ ਪੂਰੀ ਕਰਦਾ ਹੈ?
ਮੁੱਖ ਮੰਤਰੀ ਵੱਲੋਂਸੱਦੀਆਂ ’ਪੰਥਕ ਸ਼ਖਸੀਅਤਾਂ’ ਬਾਰੇ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਵਿਚੋਂ ਬਹੁ ਗਿਣਤੀ ਨੂੰ ਸਿੱਖ ਕੌਮ ਵਾਰ-ਵਾਰ ਠੁਕਰਾ ਚੁੱਕੀਹੈ  ਜਦੋਂ ਇਹ ਅਕਾਲੀ ਦਲ ਦੇ ਉਮੀਦਵਾਰਾਂ ਦੇ ਖਿਲਾਫ ਲੜਦੇ ਹਨ।
ਉਹਨਾਂ ਕਿਹਾ ਕਿ ਸੱਚਖੰਡ ਸ੍ਰੀਹਰਿਮੰਦਿਰ  ਸਾਹਿਬ ਤੋਂ ਪਵਿੱਤਰ ਗੁਰਬਾਣੀ ਪ੍ਰਸਾਰਣ ਦੇ ਬਹਾਨੇ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕਰਨ ਵਿਚ ਨਾਕਾਮ ਰਹਿਣ ਮਗਰੋਂ ਭਗਵੰਤ ਮਾਨ ਦੇ ਸਿੱਖ ਵਿਰੋਧੀ ਆਕਾਵਾਂ ਨੂੰ ਹੁਣ ਇਹ ਨਵੀਂ ਸ਼ਰਾਰਤ ਸੁੱਝੀ ਹੈ।
ਉਹਨਾਂ ਕਿਹਾ ਕਿ ਇਸਦੀ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਹੁਣ ਸਿੱਖ ਕੌਮ ਖਿਲਾਫ ਸਾਜ਼ਿਸ਼ਾਂ ਵਿਚ ਧਿਰ ਬਣ ਗਏ ਹਨ ਤੇ ਉਹ ਸਿੱਖਾਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਨਿਧਤਾ ਨਹੀਂ ਕਰਦੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਲੌਤੀ ਸਮਰਥ ਸੰਸਥਾ ਹੈ ਜੋ ਨਹਿਰੂ=ਮਾਸਟਰ ਤਾਰਾ ਸਿੰਘ ਪੈਕਟ ਤਹਿਤ ਆਨੰਦ ਕਾਰਜ ਵਰਗੀਆਂ ਧਾਰਮਿਕ ਰਵਾਇਤਾਂ ਅਤੇ ਇਸਦੀ ਸੰਵਿਧਾਨਕ ਵੈਧਤਾ ਦੀ ਪ੍ਰਕਿਰਿਆ ਬਾਰੇ  ਸਿਫਾਰਸ਼ਾਂ ਕਰਨ ਦਾ ਅਧਿਕਾਰ ਰੱਖਦੀ ਹੈ।
ਉਹਨਾਂਕਿਹਾ  ਕਿ ਇਸ ਲਈ ਸ਼੍ਰੋਮਣੀ ਅਕਾਲੀ ਦਲ ਅਰਵਿੰਦ ਕੇਜਰੀਵਾਲ ਦੀਆਂ ਕਠਪੁਤਲੀਆਂ ਵੱਲੋਂ ਸੱਦੀ ਮੀਟਿੰਗ ਨੂੰ ਤਮਾਸ਼ਾ ਮੰਨ ਕੇਇਸਨੂੰ  ਰੱਦ ਕਰਦੀ  ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!