ਪੰਜਾਬ
ਡੀ.ਪੀ.ਆਰ.ਓ. ਕਰਨ ਮਹਿਤਾ ਦੇ ਮਾਤਾ ਦੇ ਅਕਾਲ ਚਲਾਣੇ ’ਤੇ ਗੱਤਕਾ ਐਸੋਸੀਏਸ਼ਨਾਂ ਤੇ ਖਾਲਸਾ ਫੁੱਟਬਾਲ ਕਲੱਬ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
*
ਰੂਪਨਗਰ, 21 ਅਕਤੂਬਰ ( ) ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.), ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ), ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਅਤੇ ਖਾਲਸਾ ਫੁੱਟਬਾਲ ਕਲੱਬ ਨੇ ਜਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ (ਡੀ.ਪੀ.ਆਰ.ਓ.) ਕਰਨ ਮਹਿਤਾ ਦੇ ਮਾਤਾ ਸ੍ਰੀਮਤੀ ਕਿਰਨ ਮਹਿਤਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ ਸ਼ੁੱਕਰਵਾਰ ਨੂੰ ਰੂਪਨਗਰ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।
ਇੱਕ ਸ਼ੋਕ ਸੰਦੇਸ਼ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਗੱਤਕਾ ਐਸੋਸੀਏਸ਼ਨ ਰੂਪਨਗਰ ਜਿਲ੍ਹਾ ਦੀ ਪ੍ਰਧਾਨ ਮਨਜੀਤ ਕੌਰ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਨੇ ਆਪਣੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗੱਤਕਾ ਪ੍ਰਮੋਟਰਾਂ ਨੇ ਆਪਣੀਆਂ ਦਿਲੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੀਮਤੀ ਕਿਰਨ ਮਹਿਤਾ ਇੱਕ ਸਤਿਕਾਰਯੋਗ ਅਤੇ ਨੇਕ ਰੂਹ ਸਨ ਅਤੇ ਉਨ੍ਹਾਂ ਦੇ ਚਲੇ ਜਾਣ ਨਾਲ ਸਮਾਜ ਨੂੰ ਡੂੰਘਾ ਦੁੱਖ ਪੁੱਜਾ ਹੈ। ਸ਼੍ਰੀਮਤੀ ਕਿਰਨ ਮਹਿਤਾ ਨੂੰ ਜਾਣਨ ਵਾਲੇ ਉੱਨਾਂ ਵੱਲੋਂ ਪਾਏ ਸਮਾਜਿਕ ਯੋਗਦਾਨ ਅਤੇ ਦਰਸਾਏ ਨਿੱਘ ਨੂੰ ਹਮੇਸ਼ਾ ਡੂੰਘਾਈ ਨਾਲ ਯਾਦ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਮਾਂ ਦੇ ਵਿਛੋੜੇ ਸਦਕਾ ਪਿੱਛੇ ਪਰਿਵਾਰ ਲਈ ਨਾ ਪੂਰਨਯੋਗ ਘਾਟਾ ਪੈਂਦਾ ਹੈ ਅਤੇ ਇਸ ਦੁੱਖ ਦੀ ਘੜੀ ਵਿਚ ਗੱਤਕਾ ਭਾਈਚਾਰਾ ਇਕਜੁੱਟ ਹੋ ਕੇ ਸੋਗ ਪ੍ਰਗਟ ਕਰਦਾ ਹੋਇਆ ਡੀ.ਪੀ.ਆਰ.ਓ. ਕਰਨ ਮਹਿਤਾ ਅਤੇ ਉਨ੍ਹਾਂ ਦੇ ਸ਼ੋਕ ਗ੍ਰਸਤ ਪਰਿਵਾਰ ਨਾਲ ਅਡੋਲ ਖੜ੍ਹਾ ਹੈ।
ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਦੁਖੀ ਪਰਿਵਾਰ ਨੂੰ ਇਹ ਅਸਿਹ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਲਈ ਪ੍ਰਾਰਥਨਾ ਵੀ ਕੀਤੀ ਹੈ।
ਇਸ ਸਾਂਝੀ ਅਰਦਾਸ ਵਿੱਚ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਗੱਤਕਾ ਕੋਚ ਯੋਗਰਾਜ ਸਿੰਘ ਕੋਆਰਡੀਨੇਟਰ ਐਨ.ਜੀ.ਏ.ਆਈ., ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਵੱਲੋਂ ਗੁਰਪ੍ਰੀਤ ਸਿੰਘ ਭਾਉਵਾਲ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ ਲੋਦੀਮਾਜਰਾ, ਗੁਰਵਿੰਦਰ ਸਿੰਘ ਰੂਪਨਗਰ, ਰਵਿੰਦਰ ਸਿੰਘ, ਐਡਵੋਕੇਟ ਸੰਦੀਪ ਸਿੰਘ ਸੈਣੀ, ਜਸਬੀਰ ਸਿੰਘ ਜੇ.ਈ. ਅਤੇ ਖਾਲਸਾ ਫੁੱਟਬਾਲ ਕਲੱਬ ਦੇ ਜਿਲਾ ਕੋਆਰਡੀਨੇਟਰ ਅਜਮੇਰ ਸਿੰਘ ਲੌਦੀਵਾਲ ਨੇ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਸ਼ੋਕ ਪ੍ਰਗਟ ਕੀਤਾ ਹੈ।