ਵਿਭਾਗੀ ਇੰਨਕਵਾਰੀ ਦੇ ਬਹਾਨੇ ਵੈਟਨਰੀ ਇੰਸਪੈਕਟਰਾਂ ਨੂੰ ਪਸੂ਼ ਪਾਲਣ ਵਿਭਾਗ ਦੇ ਅਧਿਕਾਰੀ ਜਾਣਬੁਝ ਕੇ ਜਲੀਲ ਕਰ ਰਹੇ ਹਨ – ਵਿਰਕ, ਸੱਚਰ, ਕੈਰੋਂ, ਮਹਾਜ਼ਨ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨਾ ਬਲਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਸੱਚਰ, ਬਰਿੰਦਰਪਾਲ ਸਿੰਘ ਕੈਰੋਂ ਅਤੇ ਕਿਸ਼ਨ ਚੰਦਰ ਮਹਾਜ਼ਨ ਨੇ ਪਸੂ਼ ਪਾਲਣ ਵਿਭਾਗ ਦੇ ਅਫ਼ਸਰਾਂ ਤੇ ਪਿਛਲੇ ਦਿਨੀ ਜਗਰਾਉਂ ਵਿਖੇ ਤਾਇਨਾਤ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਸਿੱਧੂ ਨਾਲ ਇਕ ਵੈਟਨਰੀ ਅਫ਼ਸਰ ਵੱਲੋਂ ਕੀਤੀ ਗਈ ਬਦਸਲੂਕੀ ਦਾ ਇੰਨਸਾਫ ਨਾ ਕਰਦੇ ਹੋਏ ਉਲਟਾ ਸੀਨੀਅਰ ਵੈਟਨਰੀ ਇੰਸਪੈਕਟਰ ਅਤੇ ਹੋਰ ਵੈਟਨਰੀ ਇੰਸਪੈਕਟਰਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੀਆਂ ਵਿਊਂਤਾ ਘੜੀਆਂ ਜਾ ਰਹੀਆ ਹਨ ।
ਸੱਚਰ, ਵਿਰਕ,ਕੈਰੋਂ ਅਤੇ ਮਹਾਜ਼ਨ ਨੇ ਮੁੱਖ ਮੰਤਰੀ ਪੰਜਾਬ ਅਤੇ ਪਸੂ਼ ਪਾਲਣ ਵਿਭਾਗ ਦੇ ਮੰਤਰੀ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਲੁਧਿਆਣਾ ਜਿਲੇ ਦੇ ਜੋ ਇੰਨਕਵਾਰੀ ਅਫ਼ਸਰ ਲਾਏ ਹਨ ਉਹਨਾਂ ਨੂੰ ਇਕ ਪਾਸੇ ਕਰਕੇ ਕਿਸੇ ਨਿਰਪੱਖ ਅਧਿਕਾਰੀ ਕੋਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂਂ ਕਿ ਪਸੂ਼ ਪਾਲਣ ਵਿਭਾਗ ਦੀ ਰੀੜ ਦੀ ਹੱਡੀ ਜੋ ਵਿਭਾਗ 80% ਕੰਮ ਕਰਦੇ ਹਨ ਉਹਨਾ ਨੂੰ ਇੰਨਸਾਫ ਮਿਲ ਸਕੇ ।
ਜੇਕਰ ਵਿਭਾਗ ਨੇ ਜਲਦਬਾਜੀ ਵਿਚ ਕਿਸੇ ਵੀ ਵੈਟਨਰੀ ਇੰਸਪੈਕਟਰਜ ਦਾ ਨੁਕਸਾਨ ਕੀਤਾ ਤਾ ਸੇਵਾ ਮੁੱਕਤ ਵੈਟਨਰੀ ਇੰਸਪੈਕਟਰ ਅਤੇ ਮੌਜੂਦਾ ਵੈਟਨਰੀ ਇੰਸਪੈਕਟਰ ਇਕ ਵੱਡਾ ਅੰਦੋਲਣ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪਸੂ਼ ਪਾਲਣ ਵਿਭਾਗ ਦੇ ਉਚ ਅਫ਼ਸਰਾਂ ਦੀ ਹੋਵੇਗੀ ।