ਪੰਜਾਬ
ਦਿ ਰੌਇਲ ਗਲੋਬਲ ਸਕੂਲ ਵਿੱਚ ਮਨਾਇਆ ਗਿਆ ‘ ਵਰਲਡ ਲੀਗਲ ਸਰਵਿਸ ਡੇਅ’
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ ਮਾਨਸਾ ਮੁੱਖ ਮਾਰਗ ਤੇ ਸਥਿਤ ਹੈ ਵਿਖੇ ਵਰਲਡ ਲੀਗਲ ਸਰਵਿਸ ਡੇਅ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਜੀ ਦੀ ਅਗਵਾਈ ਹੇਠ 9 ਨਵੰਬਰ ਲੀਗਲ ਸਰਵਿਸਿਜ਼ ਡੇਅ ਮਨਾਇਆ ਗਿਆ ਉਹਨਾਂ ਨੇ ਦੱਸਿਆ ਕਿ ਲੀਗਲ ਸਰਵਿਸਿਜ਼ ਐਕਟ 1987, 9 ਨਵੰਬਰ 1995 ਨੂੰ ਦੇਸ਼ ਭਰ ਵਿਚ ਲਾਗੂ ਕਰਨ ਉਪਰੰਤ ਹੋਂਦ ਵਿਚ ਆਇਆ। ਉਨ੍ਹਾਂ ਸਕੂਲੀ ਵਿਦਿਆਰਥੀਆਂ ਨਾਲ ਕਾਨੂੰਨ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਕਿਵੇਂ ਕੋਈ ਵੀ ਵਿਅਕਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸੇਵਾਵਾਂ ਲੈ ਸਕਦਾ ਹੈ, ਬਾਰੇ ਚਰਚਾ ਕੀਤੀ ਗਈ। ਸਮਾਜਿਕ ਵਿਗਿਆਨ ਦੀ ਅਧਿਆਪਕਾ ਸ੍ਰੀਮਤੀ ਅੰਮ੍ਰਿਤਪਾਲ ਕੌਰ ਜੀ ਨੇ ਵਿਦਿਆਰਥੀਆਂ ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਨੂੰਨ ਸਾਡੇ ਸਾਰਿਆਂ ਲਈ ਹੈ, ਸਾਨੂੰ ਸਾਰੇ ਅਧਿਕਾਰ ਸਮਾਨ ਰੂਪ ਵਿੱਚ ਮਿਲੇ ਹੋਏ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਆਦਿ ਹਾਜ਼ਰ ਸਨ।