ਪੰਜਾਬ
ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ : Article 370 ਖ਼ਤਮ ਕਰ ਦਾ ਫੈਸਲਾ ਸਹੀ : ਸੁਪਰੀਮ ਕੋਰਟ
ਜਮੁ ਤੇ ਕਸ਼ਮੀਰ ਚ Article 370 ਖ਼ਤਮ ਕਰਨ ਦੇ ਮੋਦੀ ਸਰਕਾਰ ਦੇ ਫੈਸਲਾ ਤੇ ਸੁਪਰੀਮ ਕੋਰਟ ਨੇ ਲਗਾਈ ਮੋਹਰ
ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਅੱਜ ਧਾਰਾ 370 ਦੇ ਮੁੱਦੇ ‘ਤੇ ਸੁਣਵਾਈ ਕਰਦਿਆਂ ਇਤਿਹਾਸਕ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ Article 370 ਖ਼ਤਮ ਕਰ ਦਾ ਫੈਸਲਾ ਸਹੀ ਹੈ । ਸੁਪਰੀਮ ਕੋਰਟ ਨੇ ਕਿ ਰਾਸ਼ਟਰਪਤੀ ਦਾ ਅਧਿਕਾਰ ਹੈ ਉਹ Article 370 ਖ਼ਤਮ ਕਰ ਸਕਦੇ ਹਨ । ਸੁਪਰੀਮ ਕੋਰਟ ਨੇ ਕਿਹਾ ਕਿ 370 ਇਕ ਅਸਥਾਈ ਫੈਸਲਾ ਸੀ, ਜਿਸਨੂੰ ਹਟਾਉਂਣ ਦਾ ਅਧਿਕਾਰ ਰਾਸ਼ਟਰਪਤੀ ਕੋਲ ਹੈ।
ਅਗਰ ਰਾਸ਼ਟਰਪਤੀ ਨੇ ਹਟਾਇਆ ਹੈ ਤਾ ਇਹ ਸਹੀ ਫੈਸਲਾ ਹੈ । ਸੁਪਰੀਮ ਕੋਰਟ ਨੇ ਰਾਸ਼ਟਰਪਤੀ ਦੇ ਆਦੇਸ਼ ਨੂੰ ਸਹੀ ਠਹਿਰਾਇਆ ਹੈ । ਸੁਪਰੀਮ ਕੋਰਟ ਨੇ 5 ਅਗਸਤ 2019 ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ । CJI DY ਚੰਦਰਚੂੜ ਨੇ ਕਿਹਾ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਇਸ ਦੀ ਕੋਈ ਅੰਦਰੂਨੀ ਪ੍ਰਭੂਸੱਤਾ ਨਹੀਂ ਹੈ।