ED ਵਲੋਂ ਗੁਰਿੰਦਰ ਸਿੰਘ,ਸਿੰਚਾਈ ਵਿਭਾਗ ਦੇ 9 ਅਧਿਕਾਰੀਆਂ ਖਿਲਾਫ PC ਦਾਇਰ
ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਗੁਰਿੰਦਰ ਸਿੰਘ, ਪੰਜਾਬ ਸਿੰਚਾਈ ਵਿਭਾਗ ਦੇ 9 ਅਧਿਕਾਰੀਆਂ ਅਤੇ ਚਾਰ ਨਿੱਜੀ ਵਿਅਕਤੀਆਂ ਦੇ ਖਿਲਾਫ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਦੇ ਉਪਬੰਧਾਂ ਦੇ ਤਹਿਤ ਮੋਹਾਲੀ ਦੀ ਵਿਸ਼ੇਸ਼ ਅਦਾਲਤ, ਚ ਇੱਕ Prosecution Complaint ( ਇਸਤਗਾਸਾ ਸ਼ਿਕਾਇਤ) (ਪੀਸੀ) ਦਾਇਰ ਕੀਤੀ ਹੈ । ਜਿਸ ਦਾ ਮਾਨਯੋਗ ਅਦਾਲਤ ਨੇ 14/12/2023 ਨੂੰ PC ਦਾ ਨੋਟਿਸ ਲਿਆ ਹੈ।
ਆਈ.ਪੀ.ਸੀ., 1860, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੰਜਾਬੀ ਵਿਜੀਲੈਂਸ ਬਿਊਰੋ ਦੁਆਰਾ ਦਰਜ ਕੀਤੀ ਗਈ ਐਫਆਈਆਰ ਅਤੇ ਕਈ ਚਲਾਨਾਂ ਦੇ ਆਧਾਰ ‘ਤੇ, ਈਡੀ ਨੇ ਜਾਂਚ ਸ਼ੁਰੂ ਕੀਤੀ ਗਈ ਹੈ । ਇਲਜ਼ਾਮਾਂ ਅਨੁਸਾਰ, ਪੰਜਾਬ ਵਿੱਚ ਕੁਝ ਸਿੰਚਾਈ ਪ੍ਰੋਜੈਕਟਾਂ ਦੇ ਕੰਮਾਂ ਲਈ ਟੈਂਡਰਾਂ ਨੂੰ ਸੱਦਾ ਦੇਣ ਵਾਲੇ ਕਈ ਵਿਸਤ੍ਰਿਤ ਨੋਟਿਸ (DNITs) ਗੁਰਿੰਦਰ ਸਿੰਘ ਠੇਕੇਦਾਰ ਦੀਆਂ ਯੋਗਤਾ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਸਨ।
ਇਸ ਤੋਂ ਇਲਾਵਾ, ਗੁਰਿੰਦਰ ਸਿੰਘ ਠੇਕੇਦਾਰ ਦੇ ਹੱਕ ਵਿੱਚ ਉਕਤ ਪ੍ਰੋਜੈਕਟ ਦੇ ਕੰਮਾਂ ਦੀ ਵੰਡ ਅਤੇ ਲਾਗੂ ਕਰਨ ਨਾਲ ਸਬੰਧਤ ਕਈ ਵਾਧੂ ਗੜਬੜੀਆਂ ਵੀ ਦੇਖੀਆਂ ਗਈਆਂ, ਜਿਸ ਦੇ ਨਤੀਜੇ ਵਜੋਂ ਸਰਕਾਰੀ ਖਜ਼ਾਨੇ ਨੂੰ ਕਾਫੀ ਨੁਕਸਾਨ ਹੋਇਆ।
ਇਸ ਤੋਂ ਇਲਾਵਾ ਗੁਰਿੰਦਰ ਸਿੰਘ ਦੇ ਹੱਕ ਵਿੱਚ ਅਜਿਹੇ ਪ੍ਰੋਜੈਕਟ ਕੰਮਾਂ ਦੀ ਅਲਾਟਮੈਂਟ ਅਤੇ ਚਲਾਉਣ ਦੇ ਸਬੰਧ ਵਿੱਚ ਕਈ ਹੋਰ ਬੇਨਿਯਮੀਆਂ ਵੀ ਸਾਹਮਣੇ ਆਈਆਂ ਹਨ। ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁਰੂਆਤੀ ਤੌਰ ‘ਤੇ ਕੁੱਲ 41.50 ਕਰੋੜ ਰੁਪਏ ਦੇ ਬੈਂਕ ਬੈਲੇਂਸ ਦੇ ਰੂਪ ਵਿੱਚ ਚੱਲ ਜਾਇਦਾਦ ਦੀ ਪਛਾਣ ਕੀਤੀ ਅਤੇ ਅਟੈਚ ਕੀਤੀ।
ਈਡੀ ਵੱਲੋਂ ਕੀਤੀ ਗਈ ਹੋਰ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਿੰਦਰ ਸਿੰਘ ਵੱਲੋਂ ਹਾਸਲ ਕੀਤੀ ਗਈ ਜੁਰਮ ਦੀ ਕਮਾਈ ਵੀ ਵੱਖ-ਵੱਖ ਅਚੱਲ ਜਾਇਦਾਦਾਂ ਦੇ ਰੂਪ ਵਿੱਚ ਉਪਲਬਧ ਸੀ। ਇਸ ਦੇ ਅਨੁਸਾਰ,70.15 ਕਰੋੜ ਦੀ ਇੱਕ ਹੋਰ ਆਰਜ਼ੀ ਕੁਰਕੀ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਤਰ੍ਹਾਂ, ਇਸ ਕੇਸ ਵਿੱਚ ਕੁੱਲ 112 ਕਰੋੜ ਪੀਓਸੀ ਦੀ ਪਛਾਣ ਕੀਤੀ ਗਈ ਅਤੇ ਨੱਥੀ ਕੀਤੀ ਗਈ ਹੈ। ਅਗਲੇਰੀ ਜਾਂਚ ਜਾਰੀ ਹੈ ।