ਪੰਜਾਬ
ਸਿਵਲ ਸਰਜਨ ਡਾ ਅਦਿਤੀ ਸਲਾਰੀਆ ਵੱਲੋਂ ਹੈਲਥ ਸਟਾਫ਼ ਨੂੰ ਨਵੇਂ ਸਾਲ ਦੀਆਂ ਵਧਾਈਆਂ
ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਵੱਲੋਂ ਪਠਾਨਕੋਟ ਜਿਲੇ ਦੇ ਲੋਕਾਂ ਨੂੰ ਅਤੇ ਸਮੂੱਹ ਹੈਲਥ ਸਟਾਫ਼ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿਤੀਆਂ
ਅੱਜ ਸਿਵਲ ਸਰਜਨ ਪਠਾਨਕੋਟ ਡਾਕਟਰ ਅਦਿਤੀ ਸਲਾਰੀਆ ਵੱਲੋਂ ਪਠਾਨਕੋਟ ਜਿਲੇ ਦੇ ਵਾਸੀਆਂ ਅਤੇ ਸਮੂੱਹ ਹੈਲਥ ਸਟਾਫ਼ ਜਿਲਾ ਪਠਾਨਕੋਟ ਨੂੰ ਨਵੇਂ ਸਾਲ 2024 ਦੀਆਂ ਮੁਬਾਰਕਾਂ ਦਿੰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਨਵੇਂ ਸਾਲ ਵਿਚ ਸਮੂੱਹ ਪਠਾਨਕੋਟ ਵਾਸੀਆਂ ਅਤੇ ਸਮੂੱਹ ਹੈਲਥ ਸਟਾਫ਼ ਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਸਭ ਪਠਾਨਕੋਟ ਵਾਸੀ ਤੇ ਸਮੂੱਚਾ ਹੈਲਥ ਸਟਾਫ਼ ਅਤੇ ਉਹਨਾਂ ਦੇ ਪਰਿਵਾਰ ਹਮੇਸਾਂ ਤਰੱਕੀ ਕਰਨ ਇਸ ਮੌਕੇ ਤੇ ਡਾਕਟਰ ਪ੍ਰਿਅੰਕਾ ਠਾਕਰ ਨੇ ਦੱਸਿਆ ਕਿ ਕੱਲ ਇਕ ਜਨਵਰੀ 2024 ਨੂੰ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ
ਡਾਕਟਰ ਪ੍ਰਿਅੰਕਾ ਠਾਕਰ ਨੇ ਪਠਾਨਕੋਟ ਦੀ ਸਮੂੱਹ ਸਾਧ ਸੰਗਤ ਅਤੇ ਹੈਲਥ ਸਟਾਫ਼ ਨੂੰ ਅਪੀਲ ਕੀਤੀ ਹੈ ਕਿ ਆਪ ਗਿਆਰਾਂ ਵੱਜੇ ਤੋਂ ਡੇਢ ਵਜੇ ਤੱਕ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੁੱਜਣ ਦੀ ਕ੍ਰਿਪਾਲਤਾ ਕਰਨ ਜੀ ਤਾਂ ਕੇ ਸਾਰੇ ਜਾਣੇ ਰੱਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਜੀ
ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਵੱਲੋਂ ਸਮੂੱਹ ਸਾਧ ਸੰਗਤ ਨੂੰ ਨਵਾਂ ਸਾਲ 2024 ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਵਾਹਿਗੁਰੂ ਹਮੇਸਾਂ ਆਪਣਾ ਮੇਹਰਾਂ ਭਰਿਆ ਹੱਥ ਰੱਖੀ ਉਨ੍ਹਾਂ ਕਿਹਾ ਕਿ ਨਵੇਂ ਸਾਲ ਵਿਚ ਲੋਕ ਤੰਦਰੁਸਤ ਰਹਿਣ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਬਚਨ ਬੱਧ ਹੈ