ਪੰਜਾਬ
Director ਪਸੂ ਪਾਲਣ ਵਿਭਾਗ ਪੰਜਾਬ ਨਾਲ ਮਿਲ ਕੇ ਮਸਲੇ ਵਿਚਾਰੇ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਨੇ ਇਕ ਵਫ਼ਦ ਦੇ ਰੂਪ ਵਿਚ Director ਪਸੂ਼ ਪਾਲਣ ਵਿਭਾਗ ਪੰੰਜਾਬ ਡਾਕਟਰ ਗੁਰਸ਼ਰਨਜੀਤ ਸਿੰਘ ਬੇਦੀ ਨਾਲ ਮੁਲਾਕਾਤ ਕੀਤੀ ।
ਜਿਸ ਵਿਚ ਬਲਰਾਮ ਸ਼ਰਮਾ ਸੇਵਾ ਮੁੱਕਤ ਵੈਟਨਰੀ ਇੰਸਪਪੈਕਟਰਰਾਜੀਵ ਮਲਹੋਤਰਾ, ਜਸਵਿੰਦਰ ਬੜੀ,ਗੁਰਦੀਪ ਸਿੰਘ ਬਾਸੀ ਤਿੰਨੇ ਕਾਰਜਸੀਲ ਵੈਟਨਰੀ ਇੰਸਪੈਕਟਰ ਸ਼ਾਮਿਲ ਸਨ ।
ਜਿਸ ਵਿਚ ਬਲਰਾਮ ਸ਼ਰਮਾ ਸੇਵਾ ਮੁੱਕਤ ਵੈਟਨਰੀ ਇੰਸਪਪੈਕਟਰਰਾਜੀਵ ਮਲਹੋਤਰਾ, ਜਸਵਿੰਦਰ ਬੜੀ,ਗੁਰਦੀਪ ਸਿੰਘ ਬਾਸੀ ਤਿੰਨੇ ਕਾਰਜਸੀਲ ਵੈਟਨਰੀ ਇੰਸਪੈਕਟਰ ਸ਼ਾਮਿਲ ਸਨ ।
ਵਫਦ ਨੇ ਕੁਝ ਰਹਿ ਗਏ ਸੇਵਾ ਮੁੱਕਤ ਜਿਲਾ ਵੈਟਨਰੀ ਇੰਸਪੈਕਟਰਜ ਨੂੰ ਬਕਾਇਆ ਪਈ ਇੰਕਰੀਮੈਂਟ ਦੇਣ ਦੀ ਮੰਗ ਕੀਤੀ । ਜਿਸ ਵਿਚ ਕਾਰਜਸੀਲ ਵੈਟਨਰੀ ਇੰਸਪੈਕਟਰਜ ਦੀ ਰਜਿਸਟਰੇਸ਼ਨ ਕਰਨਾ , ਵੈਟਨਰੀ ਇੰਸਪੈਕਟਰਜ ਦਾ 4200 ਗਰੇਡ ਪੇਅ ਜੋ ਪਹਿਲਾਂ ਮਿਲਦਾ ਸੀ ਉਸ ਨੂੰ ਬਹਾਲ ਕਰਨਾ ਅਤੇ ਜਿਲਾ ਵੈਟਨਰੀ ਇੰਸਪੈਕਟਰਜ ਦਾ ਬੰਦ ਪਿਆ 4800 ਗਰੇਡ ਪੇਅ ਪਹਿਲ ਦੇ ਆਧਾਰ ਤੇ ਦੇਣ ਦੀ ਮੰਗ ਕੀਤੀ । ਇਸ ਤੋਂ ਇਲਾਵਾ ਵੈਟਨਰੀ ਇੰਸਪੈਕਟਰਜ ਦੀਆਂ ਬੰਦ ਕੀਤੀਆ 4 -9-14 ਸਾਲਾਂ ਤਰੱਕੀਆਂ ਤਰੁੰਤ ਚਾਲੂ ਕਰਨ ਦੀ ਮੰਗ ਕੀਤੀ ।
ਵਫ਼ਦ ਨੇ ਡਾਇਰੈਕਟਰ ਪਸੂ ਪਾਲਣ ਨੂੰ ਸਿਰੋਪਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਅਖੀਰ ਵਿਚ Director ਪਸੂ ਪਾਲਣ ਵਿਭਾਗ ਨੇ ਵਫ਼ਦ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਦੇ ਧਿਆਨ ਵਿਚ ਲਿਆ ਕੇ ਜਲਦੀ ਤੋਂ ਜਲਦੀ ਲਾਗੂ ਕਰਨ ਦਾ ਪੂਰਜੋਰ ਯਤਨ ਕੀਤਾ ਜਾਵੇਗਾ ।
ਮੀਡੀਆ ਨੂੰ ਇਹ ਜਾਣਕਾਰੀ ਸਾਬਕਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ । ਉਨ੍ਹਾਂ ਕਿਹਾ ਕਿ ਮੀਟਿੰਗ ਸੁਖਾਵੇ ਮਾਹੌਲ ਵਿਚ ਹੋਈ ਹੈ ਉਮੀਦ ਹੈ ਕਿ ਉਨ੍ਹਾਂ ਦੇ ਮਸਲੇ ਜਲਦੀ ਹੱਲ ਹੋਣਗੇ ਅਤੇ ਇੰਕਰੇਮੇਂਟ ਜਲਦੀ ਮਿਲ ਜਾਵੇਗਾ