ਪੰਜਾਬ

ਅਬੋਹਰ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਤਿਆਰ : ਡਿਪਟੀ ਕਮਿਸ਼ਨਰ

3.42 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਗਿਆਨ ਦੇ ਭੰਡਾਰ ਤੋਂ ਵਿਦਿਆਰਥੀ ਚਮਕਾਉਣਗੇ ਆਪਣਾ ਭਵਿੱਖ

ਅਬੋਹਰ   28 ਜਨਵਰੀ : ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਬੀਤੇ ਸਮੇਂ ਵਿਚ ਅਬੋਹਰ ਸ਼ਹਿਰ ਦੇ ਬੱਚਿਆ ਦੇ ਪੜ੍ਹਣ ਲਈ ਇਕ ਲਾਇਬ੍ਰੇਰੀ ਬਣਾਉਣ ਦੀ ਤਜਵੀਜ਼ ਉਲੀਕੀ ਗਈ ਸੀ ਜਿਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਆਧੁਨਿਕ ਸਹੂਲਤਾਂ ਨਾਲ ਲੈਸ ਕਰਦਿਆਂ ਤਿਆਰ ਕਰ ਲਿਆ ਗਿਆ ਹੈ ਤੇ ਜਲਦ ਹੀ ਇਹ ਗਿਆਨ ਦੇ ਭੰਡਾਰ ਨੂੰ ਬਚਿਆਂ ਨੂੰ ਅਰਪਣ ਕੀਤਾ ਜਾਵੇਗਾ।
ਲਾਇਬ੍ਰੇਰੀ
3.42 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਗਿਆਨ ਦੇ ਭੰਡਾਰ ਤੋਂ ਵਿਦਿਆਰਥੀ ਚਮਕਾਉਣਗੇ ਆਪਣਾ ਭਵਿੱਖ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ ਅਨੁਮਾਨਤ ਲਾਗਤ 3.42 ਕਰੋੜ ਰੁਪੈ ਵਿਚੋਂ 2.15  ਕਰੋੜ ਦੀ ਸਪੈਸ਼ਲ ਪੈਕੇਜ਼ ਆਫ ਬਾਰਡਰ ਏਰੀਆ ਫੰਡ ਤਹਿਤ ਗਰਾਂਟ ਨਾਲ ਇਸ ਲਾਇਬ੍ਰੇਰੀ ਦੀ ਉਸਾਰੀ ਦਾ ਕੰਮ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬਚੇ ਕਿਤਾਬੀ ਗਿਆਨ ਹਾਸਲ ਕਰਕੇ ਆਪਦੇ ਭਵਿੱਖ ਨੂੰ ਚਮਕਾ ਸਕਦੇ ਹਨ ਤੇ ਉਚਾਈਆਂ ਵੱਲ ਲਿਜਾ ਸਕਦੇ ਹਨ।
ਆਭਾ ਸਿਟੀ ਸਕੇਅਰ ਵਿਚ ਬਣੀ ਇਸ ਲਾਇਬ੍ਰੇਰੀ ਵਿਚ ਬੱਚਿਆ ਲਈ ਪੜ੍ਹਣ ਯੋਗ ਕਿਤਾਬਾਂ ਜਿੰਨਾਂ ਵਿਚ ਵੱਖ ਵੱਖ ਵਿਸ਼ਿਆਂ, ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਸਬੰਧੀ, ਕੰਪਿਊਟਰ ਦੀ ਜਾਣਕਾਰੀ ਸਬੰਧੀ ਅਤੇ ਅਖਬਾਰਾ ਰਾਹੀਂ ਜਾਣਕਾਰੀਆ ਹਾਸਲ ਕਰਕੇ ਵਿਦਿਆਰਥੀ ਵਰਗ ਕਿਤਾਬੀ ਗਿਆਨ ਦੇ ਨਾਲ-ਨਾਲ ਦੁਨਿਆਵੀ ਗਿਆਨ ਦੀ ਮਹਾਰਤ ਹਾਸਲ ਕਰੇਗਾ।
ਲਾਇਬ੍ਰੇਰੀ
ਕੁਰਸੀਆਂ, ਮੇਜ, ਟੇਬਲ, ਕੰਪਿਉਟਰਾਂ ਅਤੇ ਵਾਈਫਾਈ ਕੁਨੈਕਸ਼ਨ ਆਦਿ ਸਮੇਤ ਇਸ ਲਾਇਬ੍ਰੇਰੀ ਵਿਖੇ 120 ਵਿਦਿਆਰਥੀਆਂ ਦੇ ਪੜ੍ਹਨ ਲਈ ਬੈਠਣ ਦੀ ਵਿਵਸਥਾ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਜਿਸ ਵਿਚ ਕੁਰਸੀਆਂ, ਮੇਜ, ਟੇਬਲ, ਕੰਪਿਉਟਰਾਂ ਅਤੇ ਵਾਈਫਾਈ ਕੁਨੈਕਸ਼ਨ ਆਦਿ ਸਮੇਤ ਇਸ ਲਾਇਬ੍ਰੇਰੀ ਵਿਖੇ 120 ਵਿਦਿਆਰਥੀਆਂ ਦੇ ਪੜ੍ਹਨ ਲਈ ਬੈਠਣ ਦੀ ਵਿਵਸਥਾ ਹੈ।
ਉਨ੍ਹਾਂ ਕਿਹਾ ਕਿ ਬਚਿਆਂ ਦੇ ਪੜ੍ਹਨ ਲਈ 4-4 ਘੰਟੇ ਦਾ ਸਲਾਟ ਬਣਾਇਆ ਗਿਆ ਹੈ। ਲਾਇਬ੍ਰੇਰੀ ਨੂੰ ਯੋਜਨਾਬਧ ਤਰੀਕੇ ਨਾਲ ਚਲਾਉਣ ਲਈ ਇਕ ਲਾਇਬ੍ਰੇਰੀਅਨ, ਸੇਵਾਦਾਰ, ਸਫਾਈ ਸੇਵਕ ਅਤੇ ਚੌਕੀਦਾਰ ਵੀ ਲਗਾਇਆ ਗਿਆ ਹੈ।
ਲਾਇਬ੍ਰੇਰੀ ਦੀ ਸਥਾਪਨਾ ਨਾਲ ਬਚਿਆਂ ਨੁੰ ਕਿਤਾਬੀ ਗਿਆਨ ਤਾਂ ਮਿਲੇਗਾ ਹੀ ਬਲਕਿ ਵੱਖ-ਵੱਖ ਅਹੁਦਿਆਂ ਦੀ ਨਿਯੁਕਤੀ ਹੋਣ ਨਾਲ ਰੋਜਗਾਰ ਵੀ ਮਿਲੇਗਾ।
ਇਹ ਲਾਇਬ੍ਰੇਰੀ ਸੀ.ਸੀ.ਟੀ.ਵੀ. ਕੈਮਰੇ ਅਤੇ ਏ.ਸੀ. ਨਾਲ ਭਰਪੂਰ ਲੈਸ ਹੈ।
ਉਨ੍ਹਾਂ ਕਿਹਾ ਕਿ ਬਚਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਪੀਣ ਯੋਗ ਪਾਣੀ, ਚਾਹ ਅਤੇ ਕਾਫੀ ਮਸ਼ੀਨ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਚਿਆਂ ਦੇ ਉਜਵਲ ਭਵਿੱਖ ਦੀ ਸਿਰਜਣਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!