ਗਣਤੰਤਰ ਦਿਵਸ ਤੇ ਪਸੂ਼ ਪਾਲਣ ਵਿਭਾਗ ਪਠਾਨਕੋਟ ਵਲੋਂ ਪਸੂ਼ ਹਸਪਤਾਲ,ਡੇਅਰੀ ਫਾਰਮ ਕਿੱਤੇ ਨਾਲ ਦਰਸਾਉਂਦੀ ਝਾਕੀ ਕੱਢੀ ਗਈ । 75 ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਮੁੱਖ ਮਹਿਮਾਨ ਵੱਜੋਂ ਕੈਬਨਿਟ ਮੰਤਰੀ ਖੇਤੀਬਾੜੀ,ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਗੁਰਮੀਤ ਸਿੰਘ ਖੁਡੀਆਂ ਨੇ ਰਾਸਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਇਸ ਮੌਕੇ ਤੇ ਪਸੂ਼ ਪਾਲਣ ਵਿਭਾਗ ਵੱਲੋਂ ਸੈਕਸਡ ਸੀਮਨ ਨਾਲ ਪੈਦਾ ਹੋਈਆਂ ਵੱਛੀਆਂ, ਪਸੂ਼ ਹਸਪਤਾਲ,ਡੇਅਰੀ ਫਾਰਮ ਕਿੱਤੇ ਨਾਲ ਦਰਸਾਉਂਦੀ ਝਾਕੀ ਕੱਢੀ ਗਈ । ਇਹ ਝਾਕੀ ਡਾ ਹਰਜੀਤ ਸਿੰਘ ਡਿਪਟੀ ਡਾਇਰੈਕਟਰ ਪਠਾਨਕੋਟ ਦੀ ਅਗਵਾਈ ਵਿਚ ਤਿਆਰ ਕੀਤੀ ਗਈ ਸੀ । ਇਸ ਝਾਕੀ ਨੂੰ ਇੰਚਾਰਜ ਡਾ ਨਰਿੰਦਰ ਪਾਲ ਸਿੰਘ ਸਹਾਇਕ ਨਿਰਦੇਸਕ, ਡਾਕਟਰ ਵਿਜੇ ਕੁਮਾਰ,ਡਾਕਟਰ ਦੀਪ ਸਿਖਾ ਲਲੋਤਰਾ,ਡਾਕਟਰ ਰਵਨੀਤ,ਡਾਕਟਰ ਅੰਕਿਤਾ ਸੈਣੀ ਡਾਕਟਰ ਮੀਨੂੰ ਬਾਲਾ,ਡਾਕਟਰ ਵਿਨੇ ਸਪੋਲੀਆ,ਡਾਕਟਰ ਰੋਹਿਤ ਲਹੋਰੀਆ,ਡਾਕਟਰ ਅੰਮਰਿਤ ਪਾਲ,ਡਾਕਟਰ ਪੂਜਾ ਸੋਨੀ, ਵੈਟਨਰੀ ਇੰਸਪੈਕਟਜ ਰਕੇਸ ਸੈਣੀ,ਸੋਰਵ ਖਜੂਰੀਆ,ਅੰਕੁਸ ਵਿਰਦੀ,ਅਮਨਦੀਪ,ਸੰਜੀਵ ਕੁਮਾਰ ਬਣੀਲੋਧੀ,ਰੋਹਿਤ ਤੇ ਸਰਵਿਸ ਪ੍ਰੋਵਾਈਡਰ ਮੰਗਾ ਰਾਮ ਆਦਿ ਦੀ ਟੀਮ ਨੇ ਇਕ ਹਫ਼ਤਾ ਲਾ ਕੇ ਤਿਆਰ ਕੀਤੀ ਸੀ ।
ਪਸੂ਼ ਪਾਲਣ ਵਿਭਾਗ ਦੇ ਕੰਮਾਂ ਨੂੰ ਦਰਸਾਉਂਦੀ ਝਾਕੀ ਨੇ ਉਥੇ ਆਏ ਹੋਏ ਦਰਸ਼ਕਾਂ ਦਾ ਮੱਨ ਮੋਹ ਲਿਆ ਅਤੇ ਪਸੂ਼ ਪਾਲਣ ਵਿਭਾਗ ਦੇ ਕੰਮਾਂ ਦੀ ਸਲਾਘਾ ਕੀਤੀ। ਇਥੇ ਇਹ ਗੱਲ ਵਿਸੇਸ਼ ਤੌਰ ਤੇ ਦੱਸਣਯੋਗ ਹੈ ਕਿ ਜੱਦ ਦਾ ਪਸੂ਼ ਪਾਲਣ ਵਿਭਾਗ ਗੁਰਮੀਤ ਸਿੰਘ ਖੁਡੀਆਂ ਕੋਲ ਆਇਆ ਹੈ । ਪਸੂ਼ ਪਾਲਣ ਵਿਭਾਗ ਪੰਜਾਬ ਨਵੀਆਂ ਨਵੀਆਂ ਸਕੀਮਾਂ ਜੋ ਪਸੂ਼ ਪਾਲਕਾਂ ਦੇ ਹਿੱਤ ਵਿਚ ਹਨ । ਲਿਆ ਕੇ ਪਸੂ਼ ਪਾਲਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲ ਈ ਦਿਨ ਰਾਤ ਇਕ ਕਰ ਰਿਹਾ ਹੈ । ਜਿਸ ਨਾਲ ਪਸੂ ਪਾਲਣ ਦੇ ਧੰਦੇ ਜੁੜੇ ਲੋਕ ਵਿਭਾਗ ਦੀ ਕਾਰਗੁਜਾਰੀ ਤੋਂ ਬੇਹੱਦ ਖੁਸ ਹਨ ।
ਇਸ ਮੌਕੇ ਤੇ ਸਰਦਾਰ ਸੁਰਿੰਦਰ ਸਿੰਘ ਨਿੱਜੀ ਸਕੱਤਰ ਕੈਬਨਿਟ ਮੰਤਰੀ ਮੌਕੇ ਤੇ ਮੌਜੂਦ ਸਨ ।