ਸੁਖਜਿੰਦਰ ਸਿੰਘ ਰੰਧਾਵਾ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਨ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਪੰਜਾਬ ਨੇ ਸੁਜਾਨਪੁਰ ਹਲਕੇ ਦੇ ਵਿਧਾਇਕ ਤੇ ਪ੍ਰਧਾਨ ਜਿਲਾ ਕਾਂਗਰਸੀ ਕਮੇਟੀ ਪਠਾਨਕੋਟ ਨਰੇਸ਼ ਪੁਰੀ ਦੀ ਯੋਗ ਅਤੇ ਸੁਹਿਰਦ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਵਿੱਚ ਮਹਿਗਾਈ ਅਤੇ ਬੇਰੁਜ਼ਗਾਰੀ ਸਿਖਰਾਂ ਤੇ ਪਹੁੰਚ ਗਈ ਹੈ ।
ਆਮ ਨਾਗਰਿਕਾਂ ਅਤੇ ਬੇਰੁਜ਼ਗਾਰ ਨੌਜਵਾਨ ਮਹਿਗਾਈ ਅਤੇ ਬੇਰੁਜ਼ਗਾਰੀ ਚੱਕੀ ਵਿੱਚ ਪਿੱਸ ਰਹੇ ਹਨ ਜਿਸ ਨੇ ਦੇਸ਼ ਦੇ ਨੌਜਵਾਨਾਂ ਨੂੰ ਮਾਯੂਸ ਕੀਤਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਰੋਜ਼ਗਾਰ ਦੇ ਨਾਂ ਤੇ ਪੰਜਾਬ ਦੇ ਨੌਜਵਾਨਾਂ ਨਾਲ ਮਜ਼ਾਕ ਹੋ ਰਿਹਾ ਹੈ ਰੇਤਾ, ਬੱਜਰੀ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ ਜਿਸ ਨਾਲ ਗਰੀਬ ਆਦਮੀਂ ਦਾ ਘਰ ਬਣਾਉਣ ਦਾ ਸੁਫਨਾ ਵੀ ਚਕਨਾਚੂਰ ਹੋ ਰਿਹਾ ਹੈ ਕਰੈਸ਼ਰ ਇੰਡਸਟਰੀ ਬੰਦ ਪਈ ਹੈ ਕਰੈਸ਼ਰਾਂ ਤੇ ਕੰਮ ਕਰਦੀ ਲੇਬਰ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ ।
ਉਹਨਾਂ ਕਿਹਾ ਕਿ ਭਾਜਪਾ ਵਿਧਾਇਕ ਜੋ ਹੁਣ ਭਾਜਪਾ ਦਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਹੈ 15 ਸਾਲ ਲਗਾਤਾਰ ਭਾਜਪਾ ਦਾ ਵਿਧਾਇਕ ਰਿਹਾ ਹੈ ਹਲਕੇ ਸੁਜਾਨਪੁਰ ਲਈ ਕੋਈ ਕੰਮ ਨਹੀਂ ਕਰਵਾ ਸੱਕਿਆ ਕੇਂਦਰ ਵਿੱਚ ਲਗਾਤਾਰ 10 ਸਾਲ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸੁਜਾਨਪੁਰ ਹਲਕੇ ਦੀ ਕੋਈ ਇਕ ਵੀ ਮੁਸ਼ਕਲ ਹੱਲ ਨਹੀਂ ਕਰਵਾ ਸੱਕਿਆ ਨਰਿੰਦਰ ਮੋਦੀ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਦੀ ਜਨਤਾ ਤੇ ਅਰਬਾਂ ਰੁਪਏ ਦਾ ਕਰਜ਼ਾ ਚਾੜ ਦਿੱਤਾ ਹੈ ਰੰਧਾਵਾ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਵਿਧਾਨ ਸਭਾ ਹਲਕਾ ਸੁਜਾਨਪੁਰ ਦਾ ਕਾਇਆ ਕਲਪ ਕਰ ਦਿੱਤਾ ਜਾਵੇਗਾ
ਇਸ ਮੌਕੇ ਤੇ ਹਲਕਾ ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਹਨਾਂ ਦੇ ਸਤਿਕਾਰਯੋਗ ਪਿਤਾ ਸਵਰਗਵਾਸੀ ਸ੍ਰੀ ਰਘੂਨਾਥ ਸਹਾਏ ਪੁਰੀ ਅਤੇ ਮੈਨੂੰ ਖੁੱਦ ਨੂੰ ਬੇਹੱਦ ਪਿਆਰ ਦਿੱਤਾ ਸੀ ਕਾਂਗਰਸ ਦੀ ਸਰਕਾਰ ਨਾ ਹੋਣ ਤੇ ਉਹ ਲੋਕਾਂ ਦੀਆਂ ਉਮੀਦਾਂ ਤੇ ਖੜੇ ਨਹੀਂ ਉਤਰ ਸੱਕੇ ਮੈਂ ਹਲਕਾ ਸੁਜਾਨਪੁਰ ਦੇ ਸੂਝਵਾਨ ਵਸਨੀਕਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਉਹ ਆਪਣੇ ਹਲਕੇ ਸੁਜਾਨਪੁਰ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ
ਨਰੇਸ਼ ਪੁਰੀ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਮੈਂਬਰ ਪਾਰਲੀਮੈਂਟ ਬੱਨਣ ਨਾਲ ਹਲਕਾ ਸੁਜਾਨਪੁਰ ਇਕ ਵਾਰ ਫਿਰ ਤਰੱਕੀ ਕਰੇਗਾ ਤੇ ਰੰਧਾਵਾ ਸਾਹਿਬ ਜੀ ਦੇ ਸਹਿਯੋਗ ਨਾਲ ਉਹ ਹਲਕਾ ਸੁਜਾਨਪੁਰ ਨੂੰ ਪੰਜਾਬ ਦਾ ਇਕ ਨੰਬਰ ਹਲਕਾ ਬਣਾਉਣ ਲਈ ਯਤਨਸ਼ੀਲ ਰਹਿਣਗੇ
ਵਿਸ਼ਾਲ ਰੈਲੀ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਖਸ਼ੀਸ਼ ਸਿੰਘ ਮੋਨਾ, ਉਦੇਵੀਰ ਸਿੰਘ ਰੰਧਾਵਾ ਹੋਣਹਾਰ ਸਪੁੱਤਰ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਕਾਂਗਰਸ ਦੀ ਸਪੋਕਸਮੈਨ ਟੀਨਾ ਚੌਧਰੀ , ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਹਰਸਿਮਰਤ ਕੌਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ , ਸੀਨੀਅਰ ਕਾਂਗਰਸੀ ਆਗੂ ਸਾਂਈ ਦਾਸ ਸੁਜਾਨਪੁਰ, ਸੇਵਾ ਮੁੱਕਤ ਬੈਂਕ ਮੈਨੇਜਰ ਅਜੇ ਚੱਡਾ , ਸੀਨੀਅਰ ਕਾਂਗਰਸੀ ਆਗੂ ਅਕਸੇ ਚੱਡਾ, ਬਲਾਕ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਜਰਨੈਲ ਸਿੰਘ,ਰਾਜ ਕੁਮਾਰ, ਮਾਸਟਰ ਰਾਜ ਕੁਮਾਰ, ਕੌਸਲਰ ਅਮਿਤ ਸ਼ਰਮਾ ਮਿੱਤੂ, ਰਾਜ ਕੁਮਾਰ ਸਾਰਟੀ, ਸਵਰਨ ਸਿੰਘ ,ਨਵਲ ਸਰਮਾ, ਸੁਰਿੰਦਰ ਕੁਮਾਰ, ਜੋਗਿੰਦਰ,ਮਦਨ ਸਿੰਘ,ਵਰੁਣ ਸੋਨੀ, ਰਣਜੀਤ ਸਿੰਘ ਪੰਮੀ, ਪ੍ਰਵੇਸ਼ ਮਹਾਜ਼ਨ,ਪੂਰਨ ਸਿੰਘ,ਵਿਕਰਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਹਲਕਾ ਸੁਜਾਨਪੁਰ ਦੇ ਸਰਪੰਚ, ਪੰਚ ਅਤੇ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ
ਮੀਡੀਆ ਨੂੰ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜਨ ਸੀਨੀਅਰ ਕਾਂਗਰਸੀ ਆਗੂ ਨੇ ਦਿੱਤੀ