ਜ਼ਿਲਾ ਪ੍ਰਸ਼ਾਸਨ ਵੱਲੋਂ ਜੇ ਕੀਤਾ ਗਿਆ ਮਗਨਰੇਗਾ ਮੁਲਾਜ਼ਮਾਂ ਨਾਲ ਹੋਰ ਧੱਕਾ ਤਾਂ ਵਿਡਿਆ ਜਾਵੇਗਾ ਸੂਬਾ ਪੱਧਰੀ ਸੰਘਰਸ਼*
ਜਲਾਲਾਬਾਦ, 27 ਮਈ : ਨਰੇਗਾ ਤਹਿਤ ਬਲਾਕ ਜਲਾਲਾਬਾਦ ਵਿਖੇ ਬਤੌਰ ਗਰਾਮ ਰੋਜ਼ਗਾਰ ਸੇਵਕ ਨੌਕਰੀ ਕਰਦੇ ਬਗੀਚਾ ਸਿੰਘ ਜੀ.ਆਰ.ਐੱਸ ਬਲਾਕ ਜਲਾਲਾਬਾਦ ਨੂੰ ਮਿਤੀ 20 ਮਈ 2024 ਤੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਬਿਨਾਂ ਪੱਖ ਸੁਣੇ ਬਿਨਾਂ ਕਿਸੇ ਨੋਟਿਸ ਤੋਂ ਨੋਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਜ਼ੋ ਕਿ ਸਿੱਧੇ ਤੌਰ ਤੇ ਮਗਨਰੇਗਾ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਇਨਸਾਫ ਤਾਂ ਕਿ ਦੇਣਾ ਦੂਜੇ ਪਾਸੇ ਮੁਲਾਜ਼ਮਾਂ ਕਹਿ ਆਪਣੇ ਹੱਕਾਂ ਖਾਤਰ ਚੱਲ ਰਹੇ ਸੰਘਰਸ਼ ਨੂੰ ਦਬਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਰੇਗਾ ਮੁਲਾਜ਼ਮਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਾਨੂੰਨ ਤੋਂ ਬਾਹਰ ਜਾ ਕਿ ਦਬਾਅ ਗਲਤ ਕਰਨ ਤੇ ਵੀ ਮਜਬੂਰ ਕੀਤਾ ਜਾ ਰਿਹਾ।
ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਕੱਲ ਫਾਜ਼ਿਲਕਾ ਵਿੱਚ ਸੂਬਾ ਪੱਧਰੀ ਮੀਟਿੰਗ ਦੀ ਕਾਲ ਕੀਤੀ ਗਈ ਮੀਟਿੰਗ ਵਿੱਚ ਜ਼ੋ ਧੱਕਾ ਮੁਲਾਜ਼ਮਾਂ ਨਾਲ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਮਗਨਰੇਗਾ ਸਕੀਮ ਵਿੱਚ ਸੈਂਟਰ ਸਰਕਾਰ ਵੱਲੋਂ ਕੱਚੇ ਕੰਮਾਂ ਦੇ ਐਸਟੀਮੇਟ ਨਾ ਬਣਾ ਤੇ ਨਰੇਗਾ ਲੇਬਰਾ ਨੂੰ ਕੰਮ ਨਾ ਮਿਲਣਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਇੱਕ ਮੁਲਾਜ਼ਮ ਤੇ ਨਰੇਗਾ ਮਜ਼ਦੂਰ ਇੱਕੋ ਪਲੇਟਫਾਰਮ ਤੇ ਸੰਘਰਸ਼ ਤਿੱਖਾ ਕਰਨਗੇ ਅਤੇ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਕਰਨਗੇ।
ਇਸ ਮੋਕੇ ਬਲਾਕ ਪ੍ਰਧਾਨ ਬਲਦੇਵ ਸਿੰਘ, ਹਰਪ੍ਰੀਤ ਏ.ਪੀ.ਉ, ਸੰਦੀਪ ਕੁਮਾਰ ਏ.ਪੀ.ਉ,ਸੁਰਿੰਦਰ ਸਿੰਘ, ਬਗੀਚਾ ਸਿੰਘ, ਜਸਵੀਰ ਸਿੰਘ ਸੀ.ਏ,ਰਾਜ ਰਾਣੀ, ਸ਼ੀਤਲ ਕੰਬੋਜ, ਭੁਪਿੰਦਰ ਕੋਰ, ਪੁਸ਼ਪਾ ਰਾਣੀ, ਰਾਕੇਸ਼ ਜੇ.ਈ,ਸਾਦੁਲ ਕੁਮਾਰ,ਗੁਰਮੀਤ ਸਿੰਘ,ਮੰਗਤ ਸਿੰਘ, ਸੰਦੀਪ ਸਿੰਘ, ਪਰਮਜੀਤ ਸਿੰਘ,ਜਸਵੀਰ ਸਿੰਘ, ਗੁਰਮੀਤ ਢੰਡੀਆਂ, ਪ੍ਰਦੀਪ ਕੁਮਾਰ,ਆਦਿ ਹਾਜ਼ਰ ਹੋਏ।