ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਹੁਸ਼ਿਆਰਪੁਰ ਵਿਚ ਆਯੋਜਿਤ ਫਤਹਿ ਰੈਲੀ ਵਿਚ ਦਿੱਤੇ ਗਏ ਸੰਬੋਧਨ ਦੇ ਮੁੱਖ ਬਿੰਦੂ

ਕਾਂਗਰਸ ਤੇ ਇੰਡਹ ਗਠਜੋੜ ਦੀ ਲਾਲਚ ਅਤੇ ਵੋਟ ਬੈਂਕ ਦੀ ਰਾਜਨੀਤੀ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ।

ਮੈਂ ਪੂਰੇ ਇਮਾਨਦਾਰ ਮਨ ਨਾਲ ਦੇਸ਼ ਦੀ ਸੇਵਾ ਵਿਚ ਜੁਟਿਆ ਹੋਇਆ ਹਾਂ ,  ਤੀਸਰੀ ਵਾਰ ਮੋਦੀ ਸਰਕਾਰ ਬਣਾਉਣਾ ਪੱਕਾ ਕਰ ਦਿੱਤਾ ਹੈ : ਪ੍ਰਧਾਨ ਮੰਤਰੀ

ਕਾਂਗਰਸ ਤੇ ਇੰਡਹ ਗਠਜੋੜ ਦੀ ਲਾਲਚ ਅਤੇ ਵੋਟ ਬੈਂਕ ਦੀ ਰਾਜਨੀਤੀ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ।

ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਨੇ ਵੀਰਵਾਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਆਯੋਜਿਤ ਵਿਸ਼ਾਲ ਫਤਹਿ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ  ਦੇ ਸਤਿਕਾਰ ਵਿੱਚ ਪੂਰੇ ਦੇਸ਼ ਵਿੱਚ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਕਾਂਗਰਸ ਦੇ ਕੁਸ਼ਾਸਨ ਦੀ ਆਲੋਚਨਾ ਕੀਤੀ। ਇਸ ਪ੍ਰੋਗਰਾਮ ਦੌਰਾਨ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ, ਹੁਸ਼ਿਆਰਪੁਰ ਤੋਂ ਉਮੀਦਵਾਰ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਅਤੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸੁਭਾਸ਼ ਸ਼ਰਮਾ ਅਤੇ ਹੋਰ ਆਗੂ ਸਟੇਜ ‘ਤੇ ਹਾਜ਼ਰ ਸਨ।

2024 ਦੀ ਚੋਣ ਮੁਹਿੰਮ ਦੀ ਆਪਣੀ ਆਖਰੀ ਰੈਲੀ ਦੀ ਸਟੇਜ ਤੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ  ਮੋਦੀ ਨੇ ਕਿਹਾ ਕਿ ਹੁਸ਼ਿਆਰਪੁਰ ਦੀ ਇਸ ਪਵਿੱਤਰ ਧਰਤੀ ’ਤੇ ਚੋਣ ਮੁਹਿੰਮ ਦੀ ਸਮਾਪਤੀ ਕਿਸੇ ਖੁਸ਼ਕਿਸਮਤੀ ਤੋਂ ਘੱਟ ਨਹੀਂ ਹੈ। ਗੁਰੂ ਰਵਿਦਾਸ  ਕਹਿੰਦੇ ਸਨ ਕਿ “ਮਨ ਚੰਗਾ ਤਾਂ ਕਠੌਤੀ ’ਚ ਗੰਗਾ” ਅਤੇ ਇਸ ਸਿਧਾਂਤ ’ਤੇ ਚੱਲਦਿਆਂ ਮੈਂ ਵੀ ਪੂਰੀ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਵਿੱਚ ਲੱਗਾ ਹੋਇਆ ਹਾਂ ਅਤੇ ਇਸੇ ਲਈ ਜਨਤਾ ਦਾ ਅਸ਼ੀਰਵਾਦ ਵੀ ਮੇਰੇ ਨਾਲ ਹੈ। ਪੂਰੇ ਦੇਸ਼ ਦੇ ਲੋਕਾਂ ਨੇ ਤੀ ਵਾਰ ਮੋਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਅੱਜ ਦੇਸ਼ ’ਚ ਇੱਛਾਵਾਂ, ਉਮੀਦਾਂ ਅਤੇ ਭਰੋਸਾ ਨਵਾਂ ਹੈ। ਦਹਾਕਿਆਂ ਬਾਅਦ ਪੂਰਨ ਬਹੁਮਤ ਵਾਲੀ ਕੇਂਦਰ ਸਰਕਾਰ ਹੈਟ੍ਰਿਕ ਮਾਰਨ ਜਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਵਿਕਸਿਤ ਭਾਰਤ ਦਾ ਦ੍ਰਿੜ ਇਰਾਦਾ ਹੈ, ਇਸੇ ਲਈ ਹਰ ਦੇਸ਼ ਵਾਸੀ ਭਾਜਪਾ ਨੂੰ ਆਸ਼ੀਰਵਾਦ ਦੇ ਰਿਹਾ ਹੈ।

ਪ੍ਰਧਾਨ ਮੰਤਰੀ  ਨੇ ਕਿਹਾ ਕਿ ਮੈਂ ਲਾਲ ਕਿਲੇ ਤੋਂ ਸੱਦਾ ਦਿੱਤਾ ਸੀ ਕਿ “ਇਹੀਂ ਸਮਾਂ ਹੈ, ਸਹੀ ਸਮਾਂ ਹੈ” ਅਤੇ ਇਹ ਤੈਅ ਹੋ ਗਿਆ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੋਵੇਗੀ। ਪਿਛਲੇ 10 ਸਾਲਾਂ ’ਚ ਭਾਰਤ ਵਿੱਚ ਬੇਮਿਸਾਲ ਵਿਕਾਸ ਹੋਇਆ ਹੈ ਅਤੇ ਅੱਜ ਹਰ ਭਾਰਤੀ ਵਿਦੇਸ਼ਾਂ ਵਿੱਚ ਵੀ ਭਾਰਤ ਅਤੇ ਭਾਰਤੀਆਂ ਦੇ ਸਤਿਕਾਰ ’ਚ ਵਾਧਾ ਮਹਿਸੂਸ ਕਰ ਰਿਹਾ ਹੈ। ਜਦੋਂ ਦੇਸ਼ ਵਿੱਚ ਮਜ਼ਬੂਤ ਸਰਕਾਰ ਹੁੰਦੀ ਹੈ ਤਾਂ ਵਿਦੇਸ਼ੀ ਸਰਕਾਰਾਂ ਨੂੰ ਵੀ ਸਾਡੀ ਤਾਕਤ ਨਜ਼ਰ ਆਉਂਦੀ ਹੈ।

ਦਮਦਾਰ ਹੋਣ ਦਾ ਮਤਲਬ ਵੀਰਾਂ ਦੀ ਇਸ ਧਰਤੀ ਪੰਜਾਬ ਤੋਂ ਬਿਹਤਰ ਕੋਈ ਨਹੀਂ ਜਾਣਦਾ ਹੈ। ਇੱਕ ਮਜ਼ਬੂਤ ਸਰਕਾਰ ਦੁਸ਼ਮਣ ਦੇ ਛੱਕੇ ਛੁਡਾ ਕੇ ਦੁਸ਼ਮਣ ਨੂੰ ਘਰ ਵਿੱਚ ਵੜ ਕੇ ਮਾਰ ਮੁਕਾਉਂਦੀ ਹੈ ਅਤੇ ਭਾਰਤ ਨੂੰ ਆਤਮ-ਨਿਰਭਰ ਅਤੇ ਖੁਸ਼ਹਾਲ ਬਣਾਉਂਦੀ ਹੈ, ਇਸੇ ਕਰਕੇ ਪੂਰਾ ਪੰਜਾਬ ਇੱਕ ਵਾਰ ਫਿਰ ਮੋਦੀ ਸਰਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਹੈ।

ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਗੁਰੂ ਰਵਿਦਾਸ ਤੋਂ ਪ੍ਰੇਰਨਾ ਲੈ ਕੇ ਗਰੀਬ ਕਲਿਆਣ ਨੂੰ ਆਪਣੀ ਪਹਿਲ ਬਣਾਇਆ ਹੈ। ਗੁਰੂ ਰਵਿਦਾਸ  ਕਹਿੰਦੇ ਸਨ ਕਿ “ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ, ਛੋਟੋ ਬੜੋ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ। ਬੀਤੇ ਦਸ ਸਾਲਾਂ ਵਿਚ ਭਾਜਪਾ ਸਰਕਾਰ ਨੇ ਗਰੀਬ ਤੋਂ ਗਰੀਬ ਨੂੰ ਮੁਫ਼ਤ ਰਾਸ਼ਨ ਅਤੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੈ।

ਸ਼੍ਰੀ ਗੁਰੂ ਰਵਿਦਾਸ  ਇੱਕ ਅਜਿਹਾ ਸਮਾਜ ਚਾਹੁੰਦੇ ਸਨ ਜਿੱਥੇ ਜਾਤ ਦੇ ਅਧਾਰ ’ਤੇ ਸਮਾਜ ਵਿੱਚ ਕੋਈ ਵਿਤਕਰਾ ਨਾ ਹੋਵੇ, “ਜਾਤ ਜਾਤ ਮਹਿ ਜਾਤ ਹੈ, ਜਿਉ ਕੇਲਨ ਮੇ ਪਾਤ। ਰਵਿਦਾਸ ਨਾ ਮਾਨੁਸ਼ ਜੁੜ ਸਕੈ, ਜਬ ਲਗ ਜਾਤ ਨਾ ਜਾਤ। ਅੱਜ ਹਰ ਕਿਸੇ ਨੂੰ ਬਿਨਾਂ ਕਿਸੇ ਭੇਦਭਾਵ ਦੇ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ। ਅੱਜ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਪੱਕਾ ਮਕਾਨ, ਮੁਫ਼ਤ ਗੈਸ ਕੁਨੈਕਸ਼ਨ, ਟਾਇਲਟ ਅਤੇ ਬਿਜਲੀ ਦਾ ਕੁਨੈਕਸ਼ਨ ਮਿਲ ਗਿਆ ਹੈ। ਬਿਨਾਂ ਭੇਦਭਾਵ ਦੇ ਇਨ੍ਹਾਂ ਸਕੀਮਾਂ ਨੇ ਗਰੀਬਾਂ ਅਤੇ ਦਲਿਤਾਂ ਲਈ ਸਵੈ-ਮਾਣ ਨਾਲ ਜਿਊਣਾ ਸੰਭਵ ਬਣਾਇਆ ਹੈ। ਇਹੀਂ ਗੁਰੂ ਰਵਿਦਾਸ  ਦਾ ਉਪਦੇਸ਼ ਹੈ ਅਤੇ ਇਹੀ ਸਭ ਕਾ ਸਾਥ, ਸਬ ਕਾ ਵਿਕਾਸ ਦਾ ਭਾਜਪਾ ਦਾ ਸੁਸ਼ਾਸਨ ਸੰਕਲਪ ਹੈ।

ਪ੍ਰਧਾਨ ਮੰਤਰੀ  ਨੇ ਕਿਹਾ ਕਿ  ਸ਼੍ਰੀ ਰਵਿਦਾਸ  ਨੇ ਇਹ ਵੀ ਕਿਹਾ ਸੀ ਕਿ ਸੌ ਬਰਸ ਲੌਂ ਜਗਤ ਮਹਿ ਵਤ ਰਹਿ ਕਰੁ ਕਾਮ। ਰੈਦਾਸ ਕਰਮ ਹੀ ਧਰਮ ਹੈ ਕਰਮ ਕਰਹੁ ਨਿਹਕਾਮ। ਮਤਲਬ ਕਿ ਸੋ ਸਾਲ ਦਾ ਵਨ ਹੋਵੇ, ਤਾਂ ਵੀ ਪੂਰੇ ਵਨ ਵਿਚ ਸਾਨੂੰ ਕੰਮ ਕਰਨਾ ਚਾਹੁੰਦਾ ਅਤੇ ਕਰਮ ਹੀ ਧਰਮ ਹੈ। ਗੁਰੂ ਰਵਿਦਾਸ  ਦੀ ਇਹ ਭਾਵਨਾ ਭਾਜਪਾ ਸਰਕਾਰ ਦੀ ਕਾਰਜ ਪ੍ਰਕਿਰਿਆ ’ਚੋਂ ਝਲਕਦੀ ਹੈ। ਤੀਸਰੀ ਵਾਰ ਸਰਕਾਰ ਬਣਦਿਆਂ ਹੀ ਭਾਜਪਾ ਨੇ ਅਗਲੇ 125 ਦਿਨਾ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਖਾਕਾ ਬਣਾ ਲਿਆ ਹੈ। ਇਨ੍ਹਾਂ ਵਿਚੋਂ ਵੀ 25 ਦਿਨ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਲਈ ਕੇਂਦਰਿਤ ਕੀਤੇ ਗਏ ਹਨ।

ਅਗਲੇ ਪੰਜ ਸਾਲਾਂ ’ਚ ਲਏ ਜਾਣ ਵਾਲੇ ਵੱਡੇ ਫੈਸਲਿਆਂ ਦੀ ਰੂਪਰੇਖਾ ਵੀ ਉਲੀਕੀ ਗਈ ਹੈ। ਭਾਜਪਾ ਸਰਕਾਰ ਵੀ ਅਗਲੇ 25 ਸਾਲਾਂ ਦੇ ਵਿਜ਼ਨ ’ਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਭਾਜਪਾ ਸਰਕਾਰ ਨੂੰ ਗੁਰੂ ਰਵਿਦਾਸ  ਨਾਲ ਜੁੜੀ ਵਿਰਾਸਤ ਦੇਣ ਦਾ ਮਾਣ ਹਾਸਲ ਹੋਇਆ ਹੈ। ਕਾਸ਼ੀ ’ਚ ਗੁਰੂ ਰਵਿਦਾਸ  ਦੇ ਜਨਮ ਸਥਾਨ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇੱਕ ਅਜਾਇਬ ਘਰ ਬਣਾਇਆ ਗਿਆ ਹੈ। ਭਾਜਪਾ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਾਸ਼ੀ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਕਾਸ਼ੀ ’ਚ ਬਹੁਤ ਕੁਝ ਕਰ ਰਹੀ ਹੈ ਪਰ ਇਸਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਗੁਰੂ ਰਵਿਦਾਸ  ਦੀ ਇੱਕ ਵਿਸ਼ਾਲ ਯਾਦਗਾਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਮੱਧ ਪ੍ਰਦੇਸ਼ ’ਚ ਹਜ਼ਾਰਾਂ ਪਿੰਡਾਂ ਦੀ ਮਿੱਟੀ ਅਤੇ ਕਈ ਦਰਿਆਵਾਂ ਦਾ ਪਾਣੀ ਇਕੱਠਾ ਕਰਕੇ ਗੁਰੂ ਰਵਿਦਾਸ  ਦਾ ਵਿਸ਼ਾਲ ਮੰਦਰ ਬਣਾਇਆ ਜਾ ਰਿਹਾ ਹੈ। ਭੋਪਾਲ ਦੇ ਗਲੋਬਲ ਸਕਿੱਲ ਪਾਰਕ ਦਾ ਨਾਂਅ ਵੀ ਗੁਰੂ ਰਵਿਦਾਸ  ਦੇ ਨਾਂ ‘ਤੇ ਰੱਖਿਆ ਗਿਆ ਹੈ।

ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ  ਦੇ ਪਵਿੱਤਰ ਅਸਥਾਨ ਨੂੰ ਸ਼ਾਨਦਾਰ ਬਣਾਉਣਾ ਮੋਦੀ ਸਰਕਾਰ ਦੀ ਤਰਹ ਹੈ, ਇਸ ਲਈ ਸੁਪਰੀਮ ਕੋਰਟ ਤੋਂ ਜ਼ਮੀਨ ਦੀ ਮਨਜ਼ੂਰੀ ਵੀ ਲੈ ਲਈ ਗਈ ਹੈ।   ਮੋਦੀ  ਨੇ ਕਿਹਾ ਕਿ 500 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ਵਿੱਚ ਭਗਵਾਨ ਰਾਮ ਦਾ ਇੱਕ ਵਿਸ਼ਾਲ ਮੰਦਰ ਤਿਆਰ ਹੋ ਗਿਆ ਹੈ ਅਤੇ ਇਹ ਸੰਘਰਸ਼ ਵੀ ਸਭ ਤੋਂ ਪਹਿਲਾਂ ਸਿੱਖ ਵੀਰਾਂ-ਭੈਣਾਂ ਵੱਲੋਂ ਲੜਿਆ ਗਿਆ ਸੀ। ਰਾਮ ਮੰਦਿਰ ਦੇ ਨਿਰਮਾਣ ਦੇ ਨਾਲ-ਨਾਲ ਭਾਜਪਾ ਸਰਕਾਰ ਨੇ ਅਯੁੱਧਿਆ ’ਚ ਹਵਾਈ ਅੱਡੇ ਦਾ ਨਿਰਮਾਣ ਕੀਤਾ ਅਤੇ ਹਵਾਈ ਅੱਡੇ ਦਾ ਨਾਮ ਮਹਾਂਰਿਸ਼ੀ ਵਾਲਮੀਕੀ ਦੇ ਨਾਮ ਉੱਤੇ ਰੱਖਿਆ ਗਿਆ।

ਆਦਮਪੁਰ ਹਵਾਈ ਅੱਡੇ ਦਾ ਨਾਂਅ ਵੀ ਗੁਰੂ ਰਵਿਦਾਸ  ਦੇ ਨਾਂ ’ਤੇ ਰੱਖਿਆ ਜਾਵੇਗਾ ਅਤੇ ਸਰਕਾਰ ਬਣਦਿਆਂ ਹੀ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਭਾਜਪਾ ਸਰਕਾਰ ‘ਵਿਰਸੇ ਦੇ ਨਾਲ-ਨਾਲ ਵਿਕਾਸ’ ਦੇ ਮੰਤਰ ’ਤੇ ਅੱਗੇ ਵਧ ਰਹੀ ਹੈ। ਜਦੋਂ ਅਫਗਾਨਿਸਤਾਨ ਵਿਚ ਸੰਕਟ ਪੈਦਾ ਹੋਇਆ, ਸਿੱਖ ਕੌਮ ਅਤੇ ਗੁਰਦੁਆਰਿਆਂ ਲਈ ਖਤਰਾ ਪੈਦਾ ਹੋਇਆ ਤਾਂ ਭਾਰਤ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ  ਦੇ ਪਾਵਨ ਸਰੂਪਾਂ ਨੂੰ ਪੂਰੇ ਸਤਿਕਾਰ ਨਾਲ ਸਿਰ ’ਤੇ ਰੱਖ ਕੇ ਭਾਰਤ ਲਿਆਂਦਾ।

ਭਾਜਪਾ ਸਰਕਾਰ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਅਤੇ ਭਾਰਤ ਦੀ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਵੀਰ ਬਾਲ ਦਿਵਸ ਦੀ ਪਰੰਪਰਾ ਸ਼ੁਰੂ ਕੀਤੀ ਹੈ। ਭਾਜਪਾ ਸਰਕਾਰ ਨੇ ਹਰਮਿੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਮੁਕਤ ਕੀਤਾ ਅਤੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ ਤਾਂ ਜੋ ਵਿਦੇਸ਼ੀ ਸ਼ਰਧਾਲੂ ਵੀ ਸੇਵਾ ਲਈ ਦਾਨ ਕਰ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸਸ਼ੀਲ ਭਾਰਤ ਦੇ ਸਾਹਮਣੇ ਕੁਝ ਚੁਣੌਤੀਆਂ ਹਨ। ਕਾਂਗਰਸ ਅਤੇ ਇੰਡੀ ਗਠਜੋੜ ਦੀ ਸਵਾਰਥ ਅਤੇ ਵੋਟ ਬੈਂਕ ਦੀ ਰਾਜਨੀਤੀ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਕਾਂਗਰਸ ਦੇ ਆਪਣੇ ਵੋਟ ਬੈਂਕ ਪ੍ਰਤੀ ਪਿਆਰ ਕਾਰਨ, ਇਹ ਵੰਡ ਵੇਲੇ ਕਰਤਾਰਪੁਰ ਸਾਹਿਬ ‘ਤੇ ਭਾਰਤ ਦਾ ਹੱਕ ਨਹੀਂ ਜਤਾ ਸਕੀ। ਵੋਟ ਬੈਂਕ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਕਾਂਗਰਸ ਸਰਕਾਰ ਰਾਮ ਮੰਦਰ ਦਾ ਵਿਰੋਧ ਕਰਦੀ ਰਹੀ ਅਤੇ ਹੁਣ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀ ਹੈ। ਅੱਜ ਕੱਲ੍ਹ ਇੰਡੀ ਗਠਜੋੜ ਦੇ ਲੋਕ ਸੰਵਿਧਾਨ ਦੀ ਰਟ ਲਗਾ ਰਹੇ ਹਨ, ਇਹ ਉਹੀ ਲੋਕ ਹਨ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ ਦੇਸ਼ ਦੇ ਲੋਕਤੰਤਰ ਦਾ ਗਲਾ ਘੁੱਟਿਆ ਸੀ। 1984 ਦੇ ਦੰਗਿਆਂ ਦੌਰਾਨ ਜਦੋਂ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਸੀ, ਕਾਂਗਰਸ ਨੇ ਉਦੋਂ ਸੰਵਿਧਾਨ ਬਾਰੇ ਨਹੀਂ ਸੋਚਿਆ। ਮੋਦੀ ਨੇ ਵਾਅਦਾ ਕੀਤਾ ਹੈ ਕਿ ਉਹ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਕਿਸੇ ਨੂੰ ਵੀ ਖੋਹਣ ਨਹੀਂ ਦੇਣਗੇ, ਪਰ ਇੰਡੀ ਗਠਜੋੜ ਦੇ ਮੈਂਬਰ ਇਸੇ ਕਾਰਨ ਗੁੱਸੇ ਵਿੱਚ ਹਨ।

ਰਾਖਵੇਂਕਰਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਇਰਾਦੇ ਬਹੁਤ ਖਤਰਨਾਕ ਹਨ, ਉਨ੍ਹਾਂ ਦਾ ਟਰੈਕ ਰਿਕਾਰਡ ਵੀ ਦਲਿਤ ਵਿਰੋਧੀ ਅਤੇ ਪੱਛੜੇ ਲੋਕਾਂ ਵਿਰੋਧੀ ਰਿਹਾ ਹੈ। ਕਾਂਗਰਸ ਦੇਸ਼ ਨੂੰ ਧਰਮ ਦੇ ਆਧਾਰ ‘ਤੇ ਵੰਡਣ ਦੀ ਸਾਜ਼ਿਸ਼ ਰਚ ਰਹੀ ਹੈ। 2024 ਦੀਆਂ ਚੋਣਾਂ ‘ਚ ਮੋਦੀ ਨੇ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ, ਇਸ ਲਈ ਉਹ ਗੁੱਸੇ ‘ਚ ਮੋਦੀ ਨੂੰ ਲਗਾਤਾਰ ਗਾਲ੍ਹਾਂ ਕੱਢ ਰਹੇ ਹਨ।

ਮੋਦੀ ਨੇ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਦੀ ਮਾਂ ਹੈ, ਕਾਂਗਰਸ ਦੀਆਂ 60 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਦੇਖ ਕੇ ਲੱਗਦਾ ਹੈ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ‘ਚ ਡਬਲ ਪੀ.ਐੱਚ.ਡੀ. ਕਰ ਲਈ ਹੈ। ਹੁਣ ਇੱਕ ਕੱਟੜ ਭ੍ਰਿਸ਼ਟ ਪਾਰਟੀ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ। ਇਹ ਝੂਠੀ ਪਾਰਟੀ ਪੰਜਾਬ ਵਿੱਚ ਕਾਂਗਰਸ ਨਾਲ ਲੜਨ ਦਾ ਡਰਾਮਾ ਰਚ ਰਹੀ ਹੈ ਅਤੇ ਦਿੱਲੀ ਵਿੱਚ ਇਕੱਠਿਆ ਚੋਣਾਂ ਲੜ ਰਹੀ ਹੈ। ਇੱਕ ਕੱਟੜ ਭ੍ਰਿਸ਼ਟ ਪਾਰਟੀ (ਆਮ ਆਦਮੀ ਪਾਰਟੀ) ਦੀ ਪਹਿਲੀ ਸਰਕਾਰ ਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿੱਚ ਬਣੀ ਸੀ, ਇਸ ਲਈ ਉਨ੍ਹਾਂ ਨੇ ਕਾਂਗਰਸ ਤੋਂ ਭ੍ਰਿਸ਼ਟਾਚਾਰ ਦਾ ਸਬਕ ਸਿੱਖਿਆ ਹੈ।

ਕੱਟੜ ਭ੍ਰਿਸ਼ਟ ਕਾਂਗਰਸ ਦੀ ਗੋਦ ਵਿੱਚੋਂ ਪੈਦਾ ਹੋਏ ਹਨ, ਇਸ ਲਈ ਇਹ ਲੋਕ ਜਨਮ ਤੋਂ ਹੀ ਕੱਟੜ ਭ੍ਰਿਸ਼ਟ ਹਨ।   ਮੋਦੀ  ਨੇ ਕਿਹਾ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ ਪਰ ਸੱਤਾ ਵਿੱਚ ਆਉਂਦਿਆਂ ਹੀ ਇਸ ਨੇ ਨਸ਼ਿਆਂ ਨੂੰ ਕਮਾਈ ਦਾ ਸਾਧਨ ਬਣਾ ਲਿਆ। ਦਿੱਲੀ ਦੇ ਸ਼ਰਾਬ ਘੁਟਾਲੇ ਬਾਰੇ ਪੂਰੀ ਦੁਨੀਆ ਜਾਣ ਚੁੱਕੀ ਹੈ ਅਤੇ ਮਾਈਨਿੰਗ ਮਾਫੀਆ ਵੀ ਧੜੱਲੇ ਨਾਲ ਚੱਲ ਰਿਹਾ ਹੈ, ਜਿਸ ਨਾਲ ਪੰਜਾਬ ਦੀ ਸਨਅਤ ਅਤੇ ਖੇਤੀ ਤਬਾਹ ਹੋ ਚੁੱਕੀ ਹੈ।

ਕੱਟੜ ਭ੍ਰਿਸ਼ਟਾਚਾਰੀ ਮਹਿਲਾਵਾਂ ’ਤੇ ਜੁਲਮ ’ਚ ਵੀ ਨੰਬਰ ਵਨ ਬਣਦੇ ਜਾ ਰਹੇ ਹਨ, ਅੱਜ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੁਨੀਆ ਇਨ੍ਹਾਂ ਦੇ ਕਾਰਨਾਮੇ ਦੇਖ ਰਹੀ ਹੈ। ਕੱਟੜ ਭ੍ਰਿਸ਼ਟ ਪਾਰਟੀ ਦੇ ਆਗੂ ਦਾ ਕੋਈ ਟਿਕਾਣਾ ਨਹੀਂ ਹੈ, ਇਨ੍ਹਾਂ ਦੀਆਂ ਨੀਤੀਆਂ ਫਰਜ਼ੀ ਹਨ, ਨਾਅਰੇ ਵੀ ਫਰਜ਼ੀ ਅਤੇ ਇਰਾਦੇ ’ਚ ਵੀ ਨੁਕਸ। ਪੰਜਾਬ ਸੂਰਵੀਰਾਂ, ਬਹਾਦਰੀ, ਦਲੇਰਾਂ ਅਤੇ ਮਨੁੱਖਤਾ ਦੀ ਧਰਤੀ ਹੈ ਪਰ ਇੰਡੀ ਗਠਜੋੜ ਦੇ ਲੋਕ ਹਰ ਕਦਮ ‘ਤੇ ਵੀਰਾਂ ਦਾ ਅਪਮਾਨ ਕਰਦੇ ਹਨ। ਕਾਂਗਰਸ ਵਾਲਿਆਂ ਨੇ ਸਾਡੇ ਦੇਸ਼ ਦੇ ਆਰਮੀ ਚੀਫ ਜਨਰਲ ਵਿਪਿਨ ਰਾਵਤ ਨੂੰ ਗਲੀ ਦਾ ਗੁੰਡਾ ਕਿਹਾ ਸੀ, ਸਰਕਲ ਸਟ੍ਰਾਈਕ ‘ਤੇ ਸਾਡੀਆਂ ਫੌਜਾਂ ਤੋਂ ਸਬੂਤ ਮੰਗੇ ਸਨ ਅਤੇ 1962 ‘ਚ ਨਹਿਰੂ ਦੇ ਜਮਾਨੇ ਦੀ ਹੋਈ ਲੜਾਈ ਵਿਚ ਚੀਨ ਨੂੰ ਕਲੀਨ ਚਿੱਟ ਦੇ ਕੇ ਭਾਰਤ ਦੀ ਫੌਜ ਦਾ ਅਪਮਾਨ ਕੀਤਾ ਸੀ।

ਇੰਡੀ ਗੱਠਜੋੜ ਨੇ ਸਾਡੀਆਂ ਸਰਹੱਦਾਂ ਨੂੰ ਕਮਜ਼ੋਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਆਜ਼ਾਦੀ ਤੋਂ ਬਾਅਦ ਇਨ੍ਹਾਂ ਨੇ ਬੋਫੋਰਸ ਘੁਟਾਲਾ, ਟਰੱਕ ਘੁਟਾਲਾ ਅਤੇ ਹੋਰ ਘਪਲੇ ਕਰਕੇ ਦੇਸ਼ ਦੀ ਫੌਜ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਲੁੱਟਣ ਅਤੇ ਭ੍ਰਿਸ਼ਟਾਚਾਰ ਕਰਨ ਦੀਆਂ ਯੋਜਨਾਵਾਂ ਬਣਾਈਆਂ। ਕਾਂਗਰਸ ਨੇ ਤੇਜਸ ਲੜਾਕੂ ਜਹਾਜ਼ ਦੇ ਪ੍ਰਾਜੈਕਟ ਨੂੰ ਸਾਲਾਂ ਤੱਕ ਰੋਕ ਦਿੱਤਾ ਸੀ, ਫੌਜ ਦੇ ਆਧੁਨਿਕੀਕਰਨ ਲਈ ਜ਼ਰੂਰੀ ਬਦਲਾਅ ਨਹੀਂ ਹੋਣ ਦਿੱਤੇ ਅਤੇ ਵਨ ਰੈਂਕ, ਵਨ ਪੈਨਸ਼ਨ ਨੂੰ 40 ਸਾਲਾਂ ਤੱਕ ਰੋਕੀ ਰੱਖਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ 2014 ‘ਚ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਾਬਕਾ ਸੈਨਿਕਾਂ ਦੀ ਰੈਲੀ ‘ਚ ਵਨ ਰੈਂਕ, ਵਨ ਪੈਨਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜਿਸ ਕਾਰਨ ਕਾਂਗਰਸ ਘਬਰਾ ਗਈ ਅਤੇ ਜਲਦਬਾਜ਼ੀ ‘ਚ ਵਨ ਰੈਂਕ ਲਈ ਸਿਰਫ 500 ਕਰੋੜ ਰੁਪਏ ਅਲਾਟ ਕੀਤੇ। ਵਨ ਪੈਨਸ਼ਨ ਲਾਗੂ ਕਰਨ ਦਾ ਡਰਾਮਾ ਰਚਿਆ ਗਿਆ ਸੀ ਪਰ ਮੋਦੀ ਨੇ ਵਨ ਰੈਂਕ, ਵਨ ਪੈਨਸ਼ਨ ਦੇ ਤਹਿਤ ਸਾਬਕਾ ਫੌਆਂ ਦੇ ਖਾਤਿਆਂ ਵਿਚ 1.25 ਲੱਖ ਕਰੋੜ ਰੁਪਏ ਜਮ੍ਹਾ ਕਰਵਾ ਕੇ ਵਨ ਰੈਂਕ, ਵਨ ਪੈਨਸ਼ਨ ਲਾਗੂ ਕਰ ਦਿੱਤੀ ਹੈ।

ਮੋਦੀ ਦਾ ਟੀਚਾ ਭਾਰਤ ਦੀਆਂ ਫੌਜਾਂ ਨੂੰ ਸਭ ਤੋਂ ਆਧੁਨਿਕ, ਸਮਰੱਥ ਅਤੇ ਆਤਮ-ਨਿਰਭਰ ਬਣਾਉਣਾ ਹੈ, ਪਰ ਮੋਦੀ ਦੀ ਇਹ ਮੁਹਿੰਮ ਇੰਡੀ ਗਠਜੋੜ ਦੀਆਂ ਕਾਲੀਆਂ ਕਮਾਈਆਂ ਦੇ ਰਾਹ ਬੰਦ ਕਰ ਦਿੰਦੀ ਹੈ, ਇਸ ਲਈ ਇਹ ਲੋਕ ਆਪਣਾ ਗੁੱਸਾ ਮੋਦੀ ‘ਤੇ ਕੱਢਦੇ ਹਨ। ਫੌਜ ਸਿਰਫ 26 ਜਨਵਰੀ ਦੀ ਪਰੇਡ ਲਈ ਨਹੀਂ ਸਗੋਂ ਜੰਗ ਲਈ, ਦੁਸ਼ਮਣ ਨੂੰ ਹਰਾਉਣ ਅਤੇ ਭਾਰਤ ਮਾਤਾ ਦੀ ਰੱਖਿਆ ਲਈ ਤਿਆਰ ਹੈ, ਪਰ ਕਾਂਗਰਸ ਨੇ ਫੌਜ ਨੂੰ ਸਿਆਸੀ ਹਥਿਆਰ ਬਣਾ ਦਿੱਤਾ ਹੈ ਅਤੇ ਇਸ ਤੋਂ ਵੱਡਾ ਪਾਪ ਕੋਈ ਨਹੀਂ ਕਰ ਸਕਦਾ।

ਇੰਡੀ ਗਠਜੋੜ ਦੇ ਲੋਕਾਂ ਨੂੰ ਮੋਦੀ ਨੂੰ ਚੁੱਪ ਸਮਝਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਜਿਸ ਦਿਨ ਵੀ ਮੋਦੀ ਆਪਣਾ ਮੂੰਹ ਖੋਲ੍ਹੇਗਾ, ਉਹ ਇੰਡੀ ਗਠਜੋੜ ਦੇ ਨੇਤਾਵਾਂ ਦੀਆਂ ਸੱਤ ਪੀੜ੍ਹੀਆਂ ਦੇ ਗੁਨਾਹਾਂ ਨੂੰ ਜਨਤਾ ਦੇ ਸਾਹਮਣੇ ਨੰਗਾ ਕਰ ਦੇਵੇਗਾ। ਤੁਸੀਂ ਮੋਦੀ ਨੂੰ ਜਿੰਨੀ ਮਰਜ਼ੀ ਗਾਲ੍ਹਾਂ ਕੱਢੋ, ਪਰ ਮੋਦੀ ਦੇਸ਼ ਦੀ ਫ਼ੌਜ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।

ਮੋਦੀ ਨੇ ਕਿਹਾ ਕਿ ਗਰੀਬ ਦਾ ਇਹ ਪੁੱਤਰ ਹਰ ਗਰੀਬ, ਦਲਿਤ ਅਤੇ ਪਿਛੜੇ ਵਿਅਕਤੀ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਦੇਣਾ ਚਾਹੁੰਦਾ ਹੈ। ਅਗਲੇ ਪੰਜ ਸਾਲ ਕਿਸਾਨਾਂ ਦੀ ਭਲਾਈ, ਗਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਲਿਆਉਣ, ਨੌਜਵਾਨਾਂ ਨੂੰ ਨਵੀਂ ਤਾਕਤ ਦੇਣ ਅਤੇ ਨਾਰੀ ਸ਼ਕਤੀ ਦੀ ਭਾਗੀਦਾਰੀ ਵਧਾਉਣ ਲਈ ਵਧੀਆ ਸਮਾਂ ਹੋਣ ਵਾਲਾ ਹੈ, ਇਸ ਲਈ ਹੁਣ 400 ਨੂੰ ਪਾਰ ਕਰਨ ਦਾ ਆਖਰੀ ਕੰਮ ਵੋਟਰਾਂ ਦੇ ਹੱਥ ਹੈ।   ਮੋਦੀ  ਨੇ ਇਕੱਠ ਨੂੰ ਅਪੀਲ ਕੀਤੀ ਕਿ ਉਹ ਸਥਾਨਕ ਉਮੀਦਵਾਰਾਂ ਨੂੰ ਜਿਤਾਉਣ, ਭਾਜਪਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਅਤੇ ਦੇਸ਼ ’ਚ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਬਣਾਉਣ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!