ਪੰਜਾਬ
ਸੰਘਰਸ਼ ਦੀ ਹੋਈ ਜਿੱਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਗੀਚਾ ਸਿੰਘ ਨੌਕਰੀ ‘ਤੇ ਬਹਾਲ
ਮਗਨਰੇਗਾ ਮੁਲਾਜ਼ਮਾਂ ਵੱਲੋਂ ਤਹਿ ਦਿਲੋਂ ਧੰਨਵਾਦ
ਜਲਾਲਾਬਾਦ, 6 ਜੂਨ : ਨਰੇਗਾ ਤਹਿਤ ਬਲਾਕ ਜਲਾਲਾਬਾਦ ਵਿਖੇ ਬਤੌਰ ਗਰਾਮ ਰੋਜ਼ਗਾਰ ਸੇਵਕ ਨੌਕਰੀ ਕਰਦੇ ਬਗੀਚਾ ਸਿੰਘ ਜੀ.ਆਰ.ਐੱਸ ਬਲਾਕ ਜਲਾਲਾਬਾਦ ਨੂੰ ਮਿਤੀ 20 ਮਈ 2024 ਤੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਬਿਨਾਂ ਪੱਖ ਸੁਣੇ ਬਿਨਾਂ ਕਿਸੇ ਨੋਟਿਸ ਤੋਂ ਨੋਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ,ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਨੂੰ ਬਹਾਲ ਕਰ ਦਿੱਤਾ ਗਿਆ
ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਦੇ ਦੱਸਿਆ ਗਿਆ ਸੰਘਰਸ਼ ਦੀ ਤੇ ਇਨਸਾਫ਼ ਪਸੰਦ ਲੋਕਾਂ ਦੀ ਅੱਜ ਜਿੱਤ ਹੋਈ ਹੈ,ਜਿਸਦੇ ਕਾਰਨ ਬਗੀਚਾ ਸਿੰਘ ਜੀ.ਆਰ.ਐੱਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹਾਲ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਅੱਜ ਤੋਂ ਨਰੇਗਾ ਮੁਲਾਜ਼ਮਾਂ ਵੱਲੋਂ ਟੋਟਲ ਕੰਮ ਪੂਰੇ ਜ਼ਿਲ੍ਹੇ ਵਿੱਚ ਹੜਤਾਲ ਖਤਮ ਕਰਕੇ ਸ਼ੁਰੂ ਕਰ ਦਿੱਤੇ ਗਏ ਹਨ।
ਆਗੂਆਂ ਨੇ ਕਿਹਾ ਬਲਾਕ ਜਲਾਲਾਬਾਦ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਜ਼ੋ ਮਗਨਰੇਗਾ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਗਈ ਉਸ ਖਿਲਾਫ ਕਾਨੂੰਨੀ ਲੜਾਈ ਲੜੀ ਜਾਵੇਗੀ ਤੇ ਉਹਨਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਵੇਗੀ। ਜੇਕਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨ ਵਿੱਚ ਯੂਨੀਅਨ ਪੱਧਰ ਤੇ ਫ਼ੈਸਲਾ ਲਿਆ ਜਾਵੇਗਾ।
ਅੱਜ ਵੱਖ ਵੱਖ ਪਿੰਡਾਂ ਵਿੱਚੋ ਆਏ ਮਗਨਰੇਗਾ ਮੁਲਾਜ਼ਮਾਂ ਦੀ ਹਮਾਇਤ ਤੇ ਲੋਕਾਂ ਦਾ ਸਮੂਹ ਮੁਲਾਜ਼ਮਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਹਨਾਂ ਨੂੰ ਨਰੇਗਾ ਸਕੀਮ ਵਿੱਚ ਵੱਡੇ ਪੱਧਰ ਜ਼ੋ ਸੈਂਟਰ ਸਰਕਾਰ ਵੱਲੋਂ ਤਬਦੀਲੀ ਕੀਤੀ ਜਾ ਰਹੀਆ ਹਨ,ਉਸਦੇ ਸਬੰਧ ਵਿੱਚ ਵੀ ਦੱਸਿਆ ਗਿਆ ਕਿ ਜ਼ੋ ਲੇਬਰ ਦੇ ਕੰਮ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਆਉਣ ਵਾਲੇ ਦਿਨਾਂ ਵਿੱਚ ਇੱਕ ਮੁਲਾਜ਼ਮਾਂ ਵੱਲੋਂ ਤੇ ਨਰੇਗਾ ਮਜ਼ਦੂਰਾ ਵੱਲੋਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕਿ ਲੜਾਈ ਵਿੱਢਣ ਦਾ ਅੱਜ ਸੰਕੇਤ ਦਿੱਤਾ।
ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰੇ ਦਾ ਸਮੂਹ ਨਰੇਗਾ ਮੁਲਾਜ਼ਮਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਵੱਲੋਂ ਇਸ ਸੰਘਰਸ਼ ਆਪਣਾ ਪੂਰਾ ਰੋਲ ਅਦਾ ਕੀਤਾ। ਇਸ ਮੋਕੇ ਸੁਰਿੰਦਰ ਸਿੰਘ, ਗੁਰਮੀਤ ਸਿੰਘ,ਬਗੀਚਾ ਸਿੰਘ,ਪੁਸ਼ਪਾ ਰਾਣੀ,ਜਸਵੀਰ ਸਿੰਘ ਸੀ.ਏ,ਰਾਜ ਰਾਣੀ,ਗੁਰਮੀਤ ਸਿੰਘ,ਮੰਗਤ ਸਿੰਘ,ਸੰਦੀਪ ਸਿੰਘ, ਪਰਮਜੀਤ ਸਿੰਘ, ਰਿੰਪੀ ਕੁਮਾਰੀ, ਪੁਸ਼ਪਾ ਰਾਣੀ,ਆਦਿ ਹਾਜ਼ਰ ਹੋਏ।