ਪੰਜਾਬ

ਵਿਚਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੰਜਾਬ ਵਿੱਚ ਵਿੱਡੀ ਜਾਵੇਗੀ ਨਸ਼ਿਆਂ ਦੇ ਖਿਲਾਫ ਸਾਂਝੀ ਮੁਹਿਮ :- ਜੋਸ਼ੀ 

ਜੋਸ਼ੀ ਫਾਊਂਡੇਸ਼ਨ ਵੱਲੋਂ ਨਸ਼ਿਆਂ ਦੇ ਖਿਲਾਫ ਆਯੋਜਿਤ ਗੋਲਮੇਜ ਕਾਨਫਰੰਸ ਚ ਮਤਾ ਪਾਸ

ਚੰਡੀਗੜ੍ਹ 25 ਜੂਨ : ਅੱਜ ਵਿਚਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਪੰਜਾਬ ਸੂਬੇ ਵਿੱਚ ਨਸ਼ਿਆਂ ਦੇ ਖਿਲਾਫ ਸਾਂਝੀ ਮੁਹਿੰਮ ਵਿੱਢਣ ਦਾ ਨਿਰਣੇ ਜੋਸ਼ੀ ਫਾਊਂਡੇਸ਼ਨ ਵੱਲੋਂ ਨਸ਼ਿਆਂ ਦੇ ਖਿਲਾਫ ਆਯੋਜਿਤ ਗੋਲਮੇਜ ਕਾਨਫਰੰਸ ਦੇ ਦੌਰਾਨ  ਵੱਖ ਵੱਖ ਸਮਾਜਿਕ, ਧਾਰਮਿਕ ਸੰਗਠਨਾਂ ਤੇ ਉੱਘੀ ਸ਼ਖਸੀਅਤਾਂ ਨੇ ਕੀਤਾ। ਇਸ ਦੌਰਾਨ ਸ਼ਾਮਿਲ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਨੇ ਇੱਕਜੁੱਟਤਾ ਨਾਲ ਫੈਸਲਾ ਕੀਤਾ ਕਿ ਜੇ ਹੁਣ ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਸ਼ੁਰੂ ਨਾ ਕੀਤਾ ਤਾਂ ਸਾਡੇ ਪੰਜਾਬ ਦੀ ਇੱਕ ਪੀੜੀ ਦਾ ਪੂਰਾ ਨਾਸ਼ ਹੋ ਜਾਵੇਗਾ, ਇਸਦੀ ਜਾਣਕਾਰੀ ਕਾਨਫਰੰਸ ਤੋਂ ਬਾਦ ਮੀਡੀਆ ਨੂੰ ਸੰਬੋਧਨ ਕਰਦਿਆਂ ਜੋਸ਼ੀ ਫਾਊਂਡੇਸ਼ਨ ਦੇ  ਸਰਪ੍ਰਸਤ ਵਿਨੀਤ ਜੋਸ਼ੀ ਨੇ ਦਿੱਤੀ  । ਇਸ ਕਾਨਫਰੰਸ ਦਾ ਪ੍ਰਬੰਧ ਜੋਸ਼ੀ ਫਾਊਂਡੇਸ਼ਨ ਵੱਲੋਂ ਨਿਹੰਗ ਬਾਬਾ ਫਕੀਰ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਬਾਬਾ ਹਰਜੀਤ ਸਿੰਘ ਰਸੂਲਪੁਰ, ਹਾਰਟ ਫਾਊਂਡੇਸ਼ਨ ਦੇ ਚੇਅਰਮੈਨ ਡਾੱ ਐਚ ਕੇ ਬਾਲੀ ਅਤੇ ਭਾਰਤ ਗੌਰਵ ਸੰਸਥਾ ਦੇ ਸਹਿਯੋਗ ਨਾਲ ਕੀਤਾ ।

ਇਸ ਵਿਚਾਰਕ ਇਕੱਤਰਤਾ ਵਿੱਚ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਜਥੇਦਾਰ ਬਾਬਾ ਸੰਤੋਖ ਸਿੰਘ ਮਹਾਕਾਲ ਬੁੱਢਾ ਦਲ ਰਾਜਪੁਰਾ ਬੀ .ਏ .ਐਲ, ਐਲ .ਬੀ; ਸਿੰਘ ਸਾਹਿਬ ਜਥੇਦਾਰ ਬਲਵਿੰਦਰ ਸਿੰਘ ਮਹਿਤਾ ਚੌਕ, ਮੁਖੀ ਦਲ ਪੰਥ ਮਿਸਲ ਸ਼ਹੀਦਾਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ; ਸਿੰਘ ਸਾਹਿਬ ਜਥੇਦਾਰ ਬਾਬਾ ਦਵਿੰਦਰ ਸਿੰਘ ਕਪੂਰਥਲਾ ਵਾਲੇ ਮੁਖੀ ਦਲ ਪੰਥ ਨਵਾਬ ਕਪੂਰ ਸਿੰਘ ਜੀ; ਸੰਤ ਬਾਬਾ ਪ੍ਰੀਤਮ ਸਿੰਘ ਰਾਜਪੁਰਾ ਵਾਲੇ, ਮੁਖੀ ਪੰਥਕ ਸੰਤ ਸਮਾਜ; ਅਚਾਰਿਆ ਸੁਆਮੀ ਰਜੇਸ਼ਵਰਾ ਨੰਦ ਮਹਾਰਾਜ , ਭਾਈ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਦਫਤਰ ਅੰਮ੍ਰਿਤਸਰ, ਨਾਮਧਰੀ ਦਰਬਾਰ ਸ਼੍ਰੀ ਭੈਣੀ ਸਾਹਿਬ ਤੋਂ ਹੈਡ ਗ੍ਰੰਥੀ ਭਾਈ ਰਣਬੀਰ ਸਿੰਘ, ਓ ਪੀ ਨਿਰੰਕਾਰੀ ਨਿਰੰਕਾਰੀ ਸੰਪਰਦਾਇ, ਸੁਆਮੀ ਗੁਰੂ ਕਿਰਪਾ ਨੰਦ ਦਿਵਿਆ ਜੋਤੀ ਜਾਗਰਤੀ ਸੰਸਥਾਨ,  ਸਰਦਾਰ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ,  ਸਰਦਾਰ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਡਾਕਟਰ ਜੈਦੀਪ ਆਰੀਆ ਪਤੰਜਲੀ ਯੋਗ ਪੀਠ, ਆਰਟ ਆਫ ਲਿਵਿੰਗ ਮੁਖੀ ਉੱਤਰ ਭਾਰਤ ਅੰਮ੍ਰਿਤ ਜਨੇਜਾ, ਡਾਕਟਰ ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ ਜੋਇੰਟ ਐਸੋਸੀਏਸ਼ਨ ਆਫ ਕਾਲਜ ਪੰਜਾਬ, ਡਾਕਟਰ ਨਵਦੀਪ ਸ਼ੇਖਰ ਸੂਬਾ ਜਰਨਲ ਸਕੱਤਰ ਵਿੱਦਿਆ ਭਾਰਤੀ ਪੰਜਾਬ, ਸ੍ਰੀ ਵਿਜੇ ਸਾਂਪਲਾ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸਾਬਕਾ ਚੇਅਰਮੈਨ,  ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਉਪ ਚੇਅਰਮੈਨ ਇੰਡੀਅਨ ਰੈਡ ਕ੍ਰਾਸ ਸੋਸਾਇਟੀ, ਸਰਦਾਰ ਹਰਜੀਤ ਸਿੰਘ ਗਰੇਵਾਲ ਸਾਬਕਾ ਚੇਅਰਮੈਨ  ਖਾਦੀ ਬੋਰਡ ਪੰਜਾਬ, ਸ਼੍ਰੀ ਨਿਵਾਸੂਲੁ ਸੰਗਠਨ ਮੰਤਰੀ ਪੰਜਾਬ ਭਾਜਪਾ, ਡਾਕਟਰ ਅਕਸ਼ੇ ਆਨੰਦ ਪੀਜੀਆਈ ਚੰਡੀਗੜ੍ਹ, ਸ਼੍ਰੀ ਸਮੀਰ ਛਾਬੜਾ ਕਾਰਕੁਨ ਨਸ਼ਾ ਵਿਰੋਧੀ ਕਾਰਕੁਨ, ਸ਼੍ਰੀਮਤੀ ਕਵਿਤਾ ਖੰਨਾ ਕਵਿਤਾ ਵਿਨੋਦ ਖੰਨਾ ਫਾਊਂਡੇਸ਼ਨ, ਡਾਕਟਰ ਐਚ ਕੇ ਬਾਲੀ ਹਾਰਟ ਫਾਊਂਡੇਸ਼ਨ, ਸ੍ਰੀ ਨਲਨ ਅਚਾਰਿਆ ਪ੍ਰਧਾਨ ਚੰਡੀਗੜ੍ਹ ਪ੍ਰੈਸ ਕਲੱਬ ਨੇ ਪੂਰਾ ਸਮਾਂ ਸ਼ਿਰਕਤ ਕੀਤੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!