ਪੰਜਾਬ
ਸੁਖਜਿੰਦਰ ਰੰਧਾਵਾ ਅਹਿਮ ਮੁਦਿਆਂ ਨੂੰ ਲੈ ਕੇ ਕੇਂਦਰੀ ਮੰਤਰੀ ਨਿਤਨ ਗਡਕਰੀ ਨੂੰ ਮਿਲੇ
ਲੋਕ ਸਭਾ ਹਲਕਾ ਗੁਰਦਾਸਪੁਰ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਵੋਟਰਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਆਪਣੇ ਲੋਕ ਸਭਾ ਹਲਕੇ ਦੇ ਕੰਮਾਂ ਦੀ ਪੈਰਵਾਈ ਚਾਲੂ ਕਰ ਦਿੱਤੀ ਹੈ । ਇਸ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਮੈਬਰ ਪਾਰਲੀਮੈਟ ਨੇ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਦੋ ਅਹਿਮ ਮੁੱਦਿਆਂ ਤੇ ਮੁਲਾਕਾਤ ਕੀਤੀ ।
ਸੁਖਜਿੰਦਰ ਸਿੰਘ ਰੰਧਾਵਾ ਨੇ ਬਟਾਲਾ ਸ਼ੂਗਰ ਮਿੱਲ ਵਾਲੇ ਹਾਈਵੇ ਤੇ ਫਲਾਈੳਵਰ ਬਣਾਉਣ ਅਤੇ ਹਲਕਾ ਡੇਰਾ ਬਾਬਾ ਨਾਨਕ ਵਿਖੇ ਸੱਕੀ ਨਾਲੇ ਉਤੇ ਬਣੇ ਪੁੱਲ ਦੇ ਸਪੈਨ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਤਾਂ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਨਿਰਵਿਘਨ ਲੰਘ ਸੱਕੇ ਤੇ ਸੱਕੀ ਨਾਲੇ ਦੇ ਨਾਲ ਲੱਗਦੇ ਪਿੰਡਾਂ ਚ ਪਾਣੀ ਭਰਨ ਤੋਂ ਬਚਾਇਆ ਜਾ ਸਕੇ । ਕੇਂਦਰੀ ਮੰਤਰੀ ਨਿਤਨ ਗਡਕਰੀ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰੱਖੀਆਂ ਦੋ ਅਹਿਮ ਮੰਗਾਂ ਉਤੇ ਗੌਰ ਕਰਦੇ ਹੋਏ ਜਲਦ ਹੀ ਇਹਨਾਂ ਕਾਰਜਾਂ ਨੂੰ ਸ਼ੁਰੂ ਅਤੇ ਮੁਕੰਮਲ ਕਰਵਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਾਸੀਆਂ ਨਾਲ ਜੋ ਵੀ ਵਾਅਦੇ ਕੀਤੇ ਹਨ । ਉਹਨਾਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਜਾਵੇਗਾ । ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਾਸੀਆਂ ਨਾਲ ਹਰ ਟਾਈਮ ਖੜੇ ਰਹਿਣਗੇ । ਬਾਕੀ ਅਹਿਮ ਕੰਮਾਂ ਨੂੰ ਨੇਪੜੇ ਚਾੜਨ ਲਈ ਆਪਣੇ ਯਤਨ ਨਿਰਵਿਘਨ ਜਾਰੀ ਰੱਖਣਗੇ । ਮੀਡੀਆ ਨਾਲ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ