ਚੰਡੀਗੜ੍ਹ

ਪੰਜਾਬ ਰਾਜ ਭਵਨ ਵਿਖੇ ਮਿਲੇਟਸ ਲੰਚ ਨਾਲ ‘ਅੰਤਰਰਾਸ਼ਟਰੀ ਪੌਸ਼ਟਿਕ ਅਨਾਜ ਵਰ੍ਹਾ- 2023’ ਦੀ ਸ਼ੁਰੂਆਤ

ਚੰਡੀਗੜ੍ਹ, 2 ਜਨਵਰੀ: ਪੰਜਾਬ ਰਾਜ ਭਵਨ ਵੱਲੋਂ ‘ਅੰਤਰਰਾਸ਼ਟਰੀ ਪੌਸ਼ਕ ਅਨਾਜ ਵਰ੍ਹਾ (ਆਈ.ਐਮ.ਵਾਈ.)-2023’ ਦੀ ਸ਼ੁਰੂਆਤ ਮੌਕੇ ਸ਼ਹਿਰ ਦੇ ਕੁਲੀਨ ਵਰਗ ਲਈ ਮਿਲੇਟਸ ਲੰਚ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਨਵ-ਗਠਿਤ ਪ੍ਰਸ਼ਾਸਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਸਮੇਤ ਸ਼ਹਿਰ ਦੇ ਨਾਮਵਰ ਵਿਅਕਤੀ, ਅਫ਼ਸਰਸ਼ਾਹ, ਸਿਆਸਤਦਾਨ, ਉਦਯੋਗਪਤੀ, ਡਾਕਟਰ, ਅਕਾਦਮਿਕ ਅਤੇ ਮੀਡੀਆ ਪ੍ਰਤੀਨਿਧ ਸ਼ਾਮਲ ਸਨ ਜਿਹਨਾਂ ਨੇ ਮਿਲੇਟਸ ਦੇ ਲਜ਼ੀਜ਼ ਪਕਵਾਨਾਂ ਦਾ ਆਨੰਦ ਮਾਣਿਆ। ਮਿਲੇਟਸ ਤੋਂ ਤਿਆਰ ਕੀਤੇ ਮਿੱਠੇ ਪਕਵਾਨਾਂ, ਖਾਸ ਤੌਰ ‘ਤੇ ਲਿਟਲ ਮਿਲੇਟਸ ਖੀਰ (ਕੁਟਕੀ ਦੀ ਖੀਰ), ਰਾਗੀ ਹਲਵਾ ਅਤੇ ਸਟੀਮਡ ਰਾਗੀ ਗੁਲਗੁਲਿਆਂ ਨੂੰ ਮਹਿਮਾਨਾਂ ਵੱਲੋਂ ਖ਼ੂਬ ਸਰਾਹਿਆ ਗਿਆ।

ਮਿਲੇਟਸ ਲੰਚ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਮਿਲੇਟਸ ਨੂੰ ਉਤਸ਼ਾਹਿਤ ਕਰਨਾ ਭਾਰਤ ਦੇ ਪੋਸ਼ਣ ਪ੍ਰੋਗਰਾਮਾਂ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮਿਲੇਟਸ ‘ਸਮਾਰਟ ਫੂਡ’ ਹਨ ਕਿਉਂਕਿ ਇਹਨਾਂ ਦੀ ਕਾਸ਼ਤ ਕਰਨਾ ਆਸਾਨ ਹੈ, ਇਹ ਜ਼ਿਆਦਾਤਰ ਜੈਵਿਕ ਅਤੇ ਉੱਚ ਪੌਸ਼ਟਿਕ ਤੱਤਾਂ ਵਾਲੇ ਹੁੰਦੇ ਹਨ। ਮਿਲੇਟਸ  ਖਪਤਕਾਰਾਂ, ਕਿਸਾਨਾਂ ਅਤੇ ਮੌਸਮ ਲਈ ਢੁਕਵੇਂ ਹਨ। ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਮਿਲੇਟਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਮਿਲੇਟਸ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਅਤੇ ਇਸ ਦੇ ਲਾਭਾਂ ਨੂੰ ਉਜਾਗਰ ਕਰਦਿਆਂ ਸ਼ਹਿਰ ਭਰ ਵਿੱਚ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੱਤਾ। ਰਾਜਪਾਲ ਨੇ ਸਾਰਿਆਂ ਨੂੰ ਆਪਣੀ ਰਸੋਈ ਤੋਂ ਮਿਲੇਟਸ ਦੀ ਸ਼ੁਰੂਆਤ ਕਰਕੇ ਇਸ ਨੂੰ ਪ੍ਰਚੱਲਿਤ ਬਣਾਉਣ ਲਈ ਕਿਹਾ।

ਚੰਡੀਗੜ੍ਹ ਵਿੱਚ ਮਿਲੇਟਸ ਨੂੰ ਪ੍ਰਚੱਲਿਤ ਬਣਾਉਣ ਲਈ ਕੀਤੀਆਂ ਪਹਿਲਕਦਮੀਆਂ ਬਾਰੇ ਸ੍ਰੀ ਪੁਰੋਹਿਤ ਨੇ ਕਿਹਾ ਕਿ:

  • ਸਾਰੇ450 ਆਂਗਣਵਾੜੀ ਕੇਂਦਰਾਂ ਦੇ ਲਾਭਪਾਤਰੀਆਂ ਲਈ ਜਵਾਰ ਅਤੇ ਬਾਜਰੇ ਨੂੰ ਪੂਰਕ ਪੋਸ਼ਣ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਲਾਭਪਾਤਰੀਆਂ ਨੂੰ ਮਿਲੇਟਸ ਤੋਂ ਤਿਆਰ ਕੀਤੀ ਖਿਚੜੀ ਅਤੇ ਦਲੀਆ ਵਰਤਾਇਆ ਜਾ ਰਿਹਾ ਹੈ।
  • ਆਂਗਣਵਾੜੀ ਵਰਕਰਾਂ ਮਿਲੇਟਸ ਤੋਂ ਤਿਆਰ ਪਕਵਾਨਾਂ ਦੇ ਡਿਸਪਲੇ ਸਟਾਲ ਲਗਾ ਕੇ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰਾਂ ਨੂੰ ਲਗਾਤਾਰ ਲਾਮਬੰਦ ਕਰ ਰਹੀਆਂ ਹਨ।
  • ‘ਪੋਸ਼ਣ ਮਾਹ, 2022’ਦੌਰਾਨ,ਮਿਲੇਟਸ ਤੋਂ ਤਿਆਰ ਪਕਵਾਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਆਂਗਣਵਾੜੀ ਕੇਂਦਰਾਂ ਵਿੱਚ 200 ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
  • ਚੰਡੀਗੜ੍ਹ ਪ੍ਰਸ਼ਾਸਨ ਦਾ ਸਮਾਜ ਭਲਾਈ ਵਿਭਾਗ ਪੀ.ਜੀ.ਆਈ.ਐਮ.ਈ.ਆਰ.,ਹੋਮ ਸਾਇੰਸਜ਼ ਕਾਲਜ, ਡਾਇਟੀਸ਼ੀਅਨ ਜੀ.ਐੱਮ.ਐੱਸ.ਐੱਚ.-16, ਜੀ.ਐੱਮ.ਸੀ.ਐੱਚ.-32 ਚੰਡੀਗੜ੍ਹ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਰੋਜ਼ਾਨਾ ਖੁਰਾਕ ਵਿੱਚ ਮਿਲੇਟਸ ਨੂੰ ਸ਼ਾਮਲ ਕਰਨ ਲਈ ਜਾਗਰੂਕ ਕੀਤਾ ਜਾ ਸਕੇ। ਇਸ ਮੰਤਵ ਲਈ ਵੱਖ-ਵੱਖ ਹੋਟਲ ਮੈਨੇਜਮੈਂਟ ਸੰਸਥਾਵਾਂ ਦੇ ਸ਼ੈੱਫਾਂ ਨੇ ਲਾਭਪਾਤਰੀਆਂ ਨੂੰ ਮਿਲੇਟਸ ਤੋਂ ਤਿਆਰ ਪਕਵਾਨ ਪੇਸ਼ ਕੀਤੇ।
  • ਸ਼ਹਿਰ ਵਿੱਚ ਮਿਲੇਟਸ ਦੀ ਖਪਤ ਨੂੰ ਉਤਸ਼ਾਹਿਤ ਕਰਨ ਲਈ “ਚੰਡੀਗੜ੍ਹ ਮਿਲੇਟਸ ਮਿਸ਼ਨ” ਸ਼ੁਰੂ ਕੀਤਾ ਗਿਆ ਹੈ ਤਾਂ ਜੋ ਲੋਕਾਂ ਦਰਮਿਆਨ ਨਿਯਮਤ ਖੁਰਾਕ ਵਿੱਚ ਮਿਲੇਟਸ ਦੀ ਵਰਤੋਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਚੰਡੀਗੜ੍ਹ ਅਜਿਹਾ ਕਰਨ ਵਾਲਾ ਉੱਤਰੀ ਭਾਰਤ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਇਸ ਮੁਹਿੰਮ ਤਹਿਤ,ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਦੇ ਸਹਿਯੋਗ ਨਾਲ ਆਂਗਣਵਾੜੀ ਕੇਂਦਰਾਂ ਦੇ ਸਾਰੇ ਸਰਕਲਾਂ ਵਿੱਚ ਜਵਾਰ, ਰਾਗੀ, ਕੋਦੋ ਮਿਲੇਟਸ, ਛੀਨਾ ਮਿਲੇਟਸ ਵਰਗੇ ਮਿਲੇਟਸ ਤੋਂ ਤਿਆਰ ਪਕਵਾਨਾਂ ਦੇ ਪ੍ਰਦਰਸ਼ਨ ਲਈ ਲਾਈਵ ਕੁਕਿੰਗ ਸੈਸ਼ਨ ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
  • ਇਸ ਤੋਂ ਇਲਾਵਾ,ਇਸ ਪ੍ਰੋਗਰਾਮ ਅਧੀਨ ਲਾਭਪਾਤਰੀਆਂ ਲਈ ਈ-ਸੈਮੀਨਾਰ, ਅੰਮਾ/ਬਾਬਾ ਦੀ ਰਸੋਈ – ਕੁਕਿੰਗ ਮੁਕਾਬਲੇ, ਈ-ਕੁਇਜ਼ ਦੇ ਇੰਟਰਐਕਟਿਵ ਸੈਸ਼ਨ ਵੀ ਕਰਵਾਏ ਜਾ ਰਹੇ ਹਨ।
  • ਯੂ.ਟੀ. ਗੈਸਟ ਹਾਊਸ ਵਿੱਚ ਮਿਲੇਟਸ ਦੀ ਥਾਲੀ ਅਤੇ ਮਿਲੇਟਸ ਦੇ ਸਨੈਕਸ (ਕਬਾਬ/ਕਟਲੇਟ) ਵਾਲਾ ਮਿਲੇਟਸ ਮੈਨਯੂ ਸ਼ੁਰੂ ਕੀਤਾ ਗਿਆ ਹੈ।
  • ਮਿਲੇਟਸ ਦੀ ਵਧਦੀ ਵਰਤੋਂ ਨਾ ਸਿਰਫ਼ ਪੌਸ਼ਟਿਕ ਸਥਿਤੀ ਵਿੱਚ ਸੁਧਾਰ ਨੂੰ ਯਕੀਨੀ ਬਣਾਏਗੀ,ਸਗੋਂ ਜਲਵਾਯੂ ਪਰਿਵਰਤਨ ਨਾਲ ਲੜਨ ਵਿੱਚ ਵੀ ਮਦਦ ਕਰੇਗੀ ਕਿਉਂਕਿ ਇਹ ਵਾਤਾਵਰਣ-ਅਨੁਕੂਲ ਫ਼ਸਲਾਂ ਹਨ ਅਤੇ ਕਣਕ ਤੋਂ ਅੱਧੇ ਸਮੇਂ ਵਿੱਚ ਪੱਕ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹਨਾਂ ਦੀ ਪ੍ਰੋਸੈਸਿੰਗ ਲਈ 40 ਫ਼ੀਸਦ ਘੱਟ ਊਰਜਾ ਦੀ ਲੋੜ ਹੁੰਦੀ ਹੈ ਅਤੇ ਇਹ ਚੌਲਾਂ ਨਾਲੋਂ 70 ਫ਼ੀਸਦ ਘੱਟ ਪਾਣੀ ਦੀ ਵਰਤੋਂ ਕਰਦੀਆਂ ਹਨ।
  • ਜਲਵਾਯੂ ਪਰਿਵਰਤਨ,ਪਾਣੀ ਦੀ ਕਮੀ ਅਤੇ ਸੋਕੇ ਦੀਆਂ ਸਥਿਤੀਆਂ ਦੇ ਮੱਦੇਨਜ਼ਰ, ਇਹ ਸਥਾਈ ਭੋਜਨ ਸੁਰੱਖਿਆ ਪ੍ਰਦਾਨ ਕਰਨ ਲਈ ਉੱਚ ਪੋਸ਼ਣ ਮੁੱਲ ਦੇ ਨਾਲ ਬਿਹਤਰ ਹੱਲ ਪ੍ਰਦਾਨ ਕਰਦੀਆਂ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਨਗਰ ਨਿਗਮ, ਚੰਡੀਗੜ੍ਹ ਸ੍ਰੀਮਤੀ ਸਰਬਜੀਤ ਕੌਰ, ਵਧੀਕ ਸਾਲਿਸਟਰ ਜਨਰਲ, ਭਾਰਤ ਸਰਕਾਰ ਸ੍ਰੀ ਸਤਿਆਪਾਲ ਜੈਨ, ਮੁੱਖ ਸਕੱਤਰ, ਪੰਜਾਬ, ਸ੍ਰੀ ਵੀ.ਕੇ. ਜੰਜੂਆ, ਪ੍ਰਮੁੱਖ ਸਕੱਤਰ ਰਾਜਪਾਲ, ਪੰਜਾਬ, ਸ੍ਰੀਮਤੀ ਰਾਖੀ ਗੁਪਤਾ ਭੰਡਾਰੀ, ਸਲਾਹਕਾਰ, ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਸ੍ਰੀ ਧਰਮਪਾਲ ਅਤੇ ਡੀ.ਜੀ.ਪੀ. ਸ੍ਰੀ ਪ੍ਰਵੀਰ ਰੰਜਨ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!