ਹਰਿਆਣਾ
*ਹਰਿਆਣਾ ਵਿਚ ਗੈਰ ਕਨੂੰਨੀ ਮਾਈਨਿੰਗ ਰੋਕਣ ਗਏ ਡੀ ਐਸ ਪੀ ਦਾ ਕਤਲ*
ਗੈਰ ਕਨੂੰਨੀ ਮਾਈਨਿੰਗ ਨੂੰ ਰੋਕਣ ਗਏ ਇਕ ਡੀ ਐਸ ਪੀ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ । ਪਤਾ ਚੱਲਿਆ ਹੈ ਕਿ ਇਹ ਮਾਮਲਾ ਦੇ ਹਰਿਆਣਾ ਦੇ ਜਿਲ੍ਹਾ ਨੂੰਹ ਦਾ ਹੈ । ਜਿਥੇ ਡੀ ਐਸ ਪੀ ਸੁਰਿੰਦਰ ਕੁਮਾਰ ਬਿਸ਼ਨੋਈ ਨੂੰ ਜਾਣਕਾਰੀ ਮਿਲੀ ਹੈ ਕਿ ਗੈਰ ਕਨੂੰਨੀ ਮਾਈਨਿੰਗ ਹੋ ਰਹੀ ਹੈ । ਦੋਸ਼ੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਡੀ ਐਸ ਪੀ ਜੋ ਮਾਈਨਿੰਗ ਰੋਕਣ ਲਈ ਗਏ ਸੀ ਉਨ੍ਹਾਂ ਤੇ ਟਿੱਪਰ ਚੜਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਡੀ ਐਸ ਪੀ ਅਜੇ ਪੁੱਛ ਗਿੱਛ ਕਰਨ ਹੀ ਲੱਗੇ ਸੀ ਕਿ ਗੈਰ ਕਨੂੰਨੀ ਮਾਈਨਿੰਗ ਕਰਨ ਵਾਲਿਆਂ ਨੇ ਉਨ੍ਹਾਂ ਤੇ ਟਰੱਕ ਚੜਾ ਦਿੱਤਾ ।