280 ਕਰੋੜ ਦੀ 55 ਕਿਲੋਗ੍ਰਾਮ ਹੇਰੋਇਨ ਫੜੀ, 9 ਪਾਕਿਸਤਾਨੀ ਨਾਗਰਿਕ ਵੀ ਗਿਰਫਤਾਰ
ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਦੇ ਪਾਸ ਗੁਜਰਾਤ ਏਟੀਐਸ ਅਤੇ ਭਾਰਤੀ ਕੋਸਟ ਗਾਰਡ ਨੇ 280 ਕਰੋੜ ਦੀ 55 ਕਿਲੋਗ੍ਰਾਮ ਹੇਰੋਇਨ ਫੜੀ ਹੈ ਅਤੇ 9 ਪਾਕਿਸਤਾਨੀ ਨਾਗਰਿਕ ਵੀ ਗਿਰਫਤਾਰ ਕੀਤਾ ਹੈ। ATS ਨੂੰ ਜਾਣਕਾਰੀ ਮਿਲੀ ਸੀ, ਭਾਰੀ ਮਾਤਰਾ ਵਿੱਚ ਡਰੱਗ ਲਿਆਂਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਪਲੈਨਿੰਗ ਕਰਕੇ ਇਸ ਮਿਸ਼ਨ ਨੂੰ ਸਫਲ ਬਣਾਇਆ ਗਿਆ ਹੈ ਅਤੇ ਇਹ ਪਾਕਿਸਤਾਨੀ ਕਿਸਤੀ ਵਿਚ ਭਾਰੀ ਮਾਤਰਾ ਵਿੱਚ ਡਰੱਗ ਫੜੀ ਹੈ । ਜਿਸ ਕਿਸਤੀ ਵਿੱਚੋ ਡਰਗਸ ਨੂੰ ਫੜਿਆ ਗਿਆ ਹੈ ਉਸਦਾ ਨਾਮ ਅਲਹਜ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਗੁਜਰਾਤ ਤੱਟ ਤੋਂ ਸਮੁੰਦਰੀ ਰਸਤੇ ਰਾਹੀਂ ਭਾਰਤ ਵਿੱਚ 280 ਕਰੋੜ ਰੁਪਏ ਦੀ 250 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨੌ ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ ਗਿਆ ਹੈ।
ਗੁਜਰਾਤ ਦੇ ਤੱਟ ਤੋਂ ਭਾਰਤੀ ਏਜੰਸੀਆਂ ਦੁਆਰਾ ਵੱਡੀ ਮਾਤਰਾ ਵਿੱਚ ਡਰੱਗ ਜ਼ਬਤ ਕਰਨ ਦੀ ਇਹ ਦੂਜੀ ਘਟਨਾ ਹੈ। ਪਿਛਲੇ ਹਫ਼ਤੇ ਏਟੀਐਸ ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਕੱਛ ਦੇ ਕੰਡਲਾ ਬੰਦਰਗਾਹ ‘ਤੇ ਇੱਕ ਕੰਟੇਨਰ ਤੋਂ 1,500 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਸੀ।