Union Budget 2023 : ਮਹਿਲਾਵਾਂ ਤੇ ਬਜ਼ੁਰਗਾਂ ਲਈ ਵੱਡੀ ਖ਼ਬਰ , ਕਈ ਚੀਜ ਸਸਤੀਆਂ ਤੇ ਕਈ ਮਹਿੰਗੀਆਂ
ਆਮਦਨ ਕਰ ਵਿਚ ਭਾਰੀ ਛੂਟ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਮਹਿਲਾਵਾਂ ਤੇ ਬਜ਼ੁਰਗਾਂ ਲਈ ਵੱਡਾ ਐਲਾਨ ਕੀਤਾ ਹੈ ਆਪਣੇ ਬਜਟ ਭਾਸ਼ਣ ਵਿਚ ਉਨ੍ਹਾਂ ਨੇ ਮਹਿਲਾਵਾਂ ਲਈ ਨਵੀ ਬਚਤ ਯੋਜਨਾ ਦਾ ਐਲਾਨ ਕੀਤਾ ਹੈ । ਮਹਿਲਾਵਾਂ ਨੂੰ 2 ਲੱਖ ਰੁਪਏ ਦੀ ਬਚਤ ਤੇ 7 .5 ਫ਼ੀਸਦੀ ਵਿਆਜ ਮਿਲੇਗਾ । ਬਜ਼ੁਰਗਾਂ ਦੀ ਬਚਤ ਲਿਮਟ ਵਧਾਉਣ ਦਾ ਐਲਾਨ ਕੀਤਾ ਹੈ , ਬਚਤ ਦੀ ਸੀਮਾ 15 ਤੋਂ ਵਧਾ ਕੇ 30 ਲੱਖ ਕੀਤੀ ਗਈ ਹੈ । ਇਸ ਦੇ ਨਾਲ ਹੀ ਮੋਬਾਇਲ ਅਤੇ ਕੈਮਰੇ , ਐਲ ਈ ਡੀ ਟੀ ਵੀ ਸਸਤੇ ਹੋਣਗੇ । ਇਸ ਦੇ ਨਾਲ ਹੀ ਸਾਇਕਲ , ਇਲੇਕ੍ਟ੍ਰਿਕ ਵਾਹਣ ਸਸਤੇ ਹੋਣਗੇ । ਗੋਲ੍ਡ , ਚਾਂਦੀ , ਵਿਦੇਸ਼ ਤੋਂ ਆਉਂਣ ਵਾਲੀਆਂ ਚਿਮਨੀਆਂ , ਸਿਗਰਟ ਮਹਿੰਗੀ ਕਰ ਦਿਤੀ ਗਈ ਹੈ ।
ਇਸ ਤੋਂ ਇਲਾਵਾ ਐਲਾਨ ਕੀਤਾ ਗਿਆ ਹੈ ਕਿ ਇਕ ਸਾਲ ਤਕ ਕਿਸਾਨਾਂ ਨੂੰ ਕਰਜੇ ਵਿਚ ਛੂਟ ਮਿਲੇਗੀ , ਨਗਰ ਨਿਗਮ ਆਪਣੇ ਬਾਂਡ ਲਿਆ ਸਕਦੇ ਹਨ । ਗਰੀਬ ਕੈਦੀਆਂ ਨੂੰ ਸਰਕਾਰ ਛੁੜਾਏਗੀ। ਜੇਲ ਵਿਚ ਬੰਦ ਗਰੀਬਾਂ ਦੀ ਜਮਾਨਤ ਦਾ ਪੈਸੇ ਸਰਕਾਰ ਦਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੀ ਆਮਦਨ 7 ਲੱਖ ਰੁਪਏ ਹੈ ਉਨ੍ਹਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ।