ਪੰਜਾਬ

49 ਡਿਗਰੀ ਸੈਲਸੀਅਸ ਤਾਪਮਾਨ ਚ ਮਹਿਲਾਵਾਂ ਨੇ ਪਲਟ ਦਿੱਤੀ ਬਾਜ਼ੀ

13 ਸੀਟਾਂ ਚ ਭਾਰੀ ਵੋਟਿੰਗ ਕਰ ਪੁਰਸ਼ਾਂ ਨੂੰ ਛੱਡਿਆ ਪਿੱਛੇ

5 ਲੋਕ ਸਭਾ ਹਲਕਿਆ ਚ ਮਹਿਲਾਵਾਂ ਪਲਟਣਗੀਆ ਬਾਜ਼ੀ ,

49 ਡਿਗਰੀ ਸੈਲਸੀਅਸ ਤਾਪਮਾਨ ਦੀ ਪਰਵਾਹ ਕੀਤੇ ਬਿਨਾਂ ਮਹਿਲਾਵਾਂ ਨੇ ਕਈ ਸੀਟਾਂ ਤੇ ਬਾਜ਼ੀ ਪਲਟ ਕੇ ਰੱਖ ਦਿੱਤੀ ਹੈ। ਅੱਤ ਦੀ ਗਰਮੀ ਦੇ ਮੌਸਮ ਵਿੱਚ ਵੀ ਮਹਿਲਾਵਾਂ ਨੇ ਦਬ ਕੇ ਵੋਟ ਪਾਈ ਹੈ। ਇਹ ਵੋਟ ਕਿਸ ਪਾਸੇ ਗਈ ਇਹ ਤਾਂ 4 ਜੂਨ ਦੇ ਚੋਣ ਨਤੀਜੇ ਹੀ ਦੱਸਣਗੇ ਪਰ ਪੰਜਾਬ ਅੰਦਰ 5 ਲੋਕ ਸਭਾ ਹਲਕਿਆਂ ਵਿੱਚ ਮਹਿਲਾਵਾਂ ਦੀ ਭਾਰੀ ਹਿੱਸੇਦਾਰੀ ਨੇ ਉਮੀਦਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ।

ਪੰਜਾਬ ਦੇ 5 ਲੋਕ ਸਭਾ ਹਲਕਿਆਂ ਦੇ 13 ਵਿਧਾਨ ਸਭਾ ਸੀਟਾਂ ਚ ਮਹਿਲਾਵਾਂ ਨੇ ਜੰਮ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ । ਮਹਿਲਾਵਾਂ ਨੇ ਪੁਰਸ਼ਾਂ ਦੇ ਮੁਕਾਬਲੇ ਜਿਆਦਾ ਮਤਦਾਨ ਕੀਤਾ ਹੈ ।

ਇਹਨਾਂ ਹਲਕਿਆ ਚ ਮਹਿਲਾਵਾਂ ਨੇ ਪੁਰਸ਼ਾਂ ਨੂੰ ਵੋਟ ਪਾਉਣ ਚ ਪਿੱਛੇ ਛੱਡ ਦਿੱਤਾ ਹੈ।
ਮਹਿਲਾਵਾਂ ਨੇ ਅਨੰਦਪੁਰ ਸਾਹਿਬ ਦੇ ਛੇ ਹਲਕਿਆਂ, ਹੁਸ਼ਿਆਰਪੁਰ ਦੇ 6 ਹਲਕਿਆਂ, ਜਲੰਧਰ ਦੇ ਇੱਕ ਹਲਕੇ ਅਤੇ ਖਡੂਰ ਸਾਹਿਬ ਦੇ ਇੱਕ ਵਿਧਾਨ ਸਭਾ ਹਲਕੇ ਚ ਪੁਰਸ਼ਾਂ ਦੇ ਮੁਕਾਬਲੇ ਜਿਆਦਾ ਮਤਦਾਨ ਕੀਤਾ ਹੈ।
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਬਾਬਾ ਬਕਾਲਾ ਮਹਿਲਾਵਾਂ ਨੇ ਪੁਰਸ਼ਾਂ ਦੇ ਮੁਕਾਬਲੇ ਜਿਆਦਾ ਮਤਦਾਨ ਕੀਤਾ ਹੈ ।
ਬਾਬਾ ਬਕਾਲਾ ਚ 59227 ਮਹਿਲਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਜਦੋਂ ਕਿ ਦੂਜੇ ਪਾਸੇ 58781 ਪੁਰਸ਼ਾਂ ਨੇ ਬੋਰਡ ਦਾ ਇਸਤੇਮਾਲ ਕੀਤਾ ਹੈ ।
ਜਲੰਧਰ ਲੋਕ ਸਭਾ ਹਲਕੇ ਦੇ ਆਦਮਪੁਰ ਚ ਵੀ ਮਹਿਲਾਵਾਂ ਨੇ ਜਮ ਕੇ ਮਤਦਾਨ ਕੀਤਾ ਹੈ। ਆਦਮਪੁਰ ਹਲਕੇ ਚ 48802 ਮਹਿਲਾਵਾਂ ਨੇ ਅਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਜਦੋ ਕਿ 48678 ਪੁਰਸ਼ਾਂ ਵਲੋ ਵੋਟ ਦਾ ਇਸਤਮਾਲ ਕੀਤਾ ਗਿਆ।
ਲੋਕ ਸਭਾ ਹਲਕਾ ਹੁਸ਼ਿਆਰਪੁਰ ਚ ਭੁਲੱਥ ਤੇ ਮਹਿਲਾਵਾਂ ਨੇ 36212 ਜਦੋਂ ਕਿ 33530 ਪੁਰਸ਼ਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਇਸੇ ਤਰ੍ਹਾਂ ਮੁਕੇਰੀਆਂ ਚ 61379 ਪੁਰਸ਼ਾਂ ਦੇ ਮੁਕਾਬਲੇ 65376 ਮਹਿਲਾਵਾਂ ਨੇ ਆਪਣੀ ਬੋਰਡ ਦਾ ਇਸਤੇਮਾਲ ਕੀਤਾ ਹੈ । ਦਸੂਹਾ ਚ 56863 ਪੁਰਸ਼ਾਂ ਦੇ ਮੁਕਾਬਲੇ 60421 ਮਹਿਲਾਵਾਂ ਜਦੋਂ ਕਿ ਉੜਮੁੜ ਚ 50256ਪੁਰਸ਼ਾਂ ਦੇ ਮੁਕਾਬਲੇ 53552 ਮਹਿਲਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਸ਼ਾਮਚੁਰਾਸੀ ਚ 52637 ਪੁਰਸ਼ਾਂ ਦੇ ਮੁਕਾਬਲੇ 52637 ਲਾਵਾਂ ਨੇ ਮਹਿਲਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਹੁਸ਼ਿਆਰਪੁਰ ਚ ਚੱਬੇਵਾਲ ਚ 48775 ਪੁਰਸ਼ਾਂ ਦੇ ਮੁਕਾਬਲੇ 49032 ਮਹਿਲਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਅਧੀਨ ਗੜਸ਼ੰਕਰ  ਹਲਕੇ ਚ 52092 ਪੁਰਸ਼ਾਂ ਦੇ ਮੁਕਾਬਲੇ 54232 ਮਹਿਲਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਬੰਗਾ ਚ 48938 ਪੁਰਸ਼ਾਂ ਦੇ ਮੁਕਾਬਲੇ 51664 ਮਹਿਲਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਨਵਾਂ ਸ਼ਹਿਰ ਚ 51899 ਪੁਰਸ਼ਾਂ ਦੇ ਮੁਕਾਬਲੇ 53749 ਮਹਿਲਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ।
ਬਲਾਚੌਰ ਚ 50094 ਮਹਿਲਾਵਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ਜਦੋਂ ਕਿ 49354 ਮਹਿਲਾਵਾਂ ਨੇ ਬੋਰਡ ਦਾ ਇਸਤੇਮਾਲ ਕੀਤਾ ਹੈ ਅਨੰਦਪੁਰ ਸਾਹਿਬ 63 566 ਮਹਿਲਾਵਾਂ ਨੇ ਆਪਣੀ ਵੋਟ ਪਾਈ ਹੈ ਜਦੋਂ ਕਿ 61708 ਪੁਰਸ਼ਾਂ ਵੱਲੋਂ ਵੋਟ ਪਾਈ ਗਈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!