ਪੰਜਾਬ

ਕਾਂਗਰਸ ਦੇ 4 ਵਿਧਾਇਕਾਂ ਨੇ ਮੰਤਰੀ ਖਿਲਾਫ ਖੋਲਿਆ ਮੋਰਚਾ , ਮਾਮਲਾ ਸੋਨੀਆ ਗਾਂਧੀ ਦੇ ਦਰਬਾਰ ਵਿਚ ਪੁੱਜਾ

ਪੰਜਾਬ ਕਾਂਗਰਸ ਦੇ 4 ਵਿਧਾਇਕਾਂ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਮੋਰਚਾ ਖੋਲ ਦਿੱਤਾ ਹੈ ਅਤੇ ਇਹ ਮਾਮਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਪੁੱਜ ਗਿਆ ਹੈ ਅਤੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਦਾਗੀ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ ਵਿਧਾਇਕਾਂ ਵਲੋਂ ਕਿਹਾ ਗਿਆ ਹੈ ਕਿ 2018 ਵਿਚ ਰਾਣਾ ਗੁਰਜੀਤ ਸਿੰਘ ਨੂੰ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਵਿਚ ਕੈਬਿਨੇਟ ਤੋਂ ਬਾਹਰ ਕੱਢਿਆ ਗਿਆ ਸੀ ਪਰ ਹੁਣ ਉਹ ਪਾਰਟੀ ਨੂੰ ਤਬਾਹ ਕਰਨ ਲੱਗਿਆ ਹੋਇਆ ਹੈ ਅਤੇ ਉਸ ਵਲੋਂ ਕਈ ਵਿਧਾਨ ਸਭਾ ਹਲਕਾ ਵਿਚ ਬਿਨਾ ਵਜ੍ਹਾ ਦਖ਼ਲ ਦਿੱਤਾ ਜਾ ਰਿਹਾ ਹੈ ਉਨ੍ਹਾਂ ਵਲੋਂ ਕਿਹਾ ਗਿਆ ਹੈ ਮੰਤਰੀ ਮੰਡਲ ਵਿਚ ਦੁਬਾਰਾ ਸ਼ਾਮਿਲ ਕਰਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਹੰਕਾਰੀ ਹੋ ਗਿਆ ਹੈ ਅਤੇ ਆਪਣੇ ਪੁੱਤਰ ਨੂੰ ਅਜਾਦ ਚੋਣ ਲੜਾ ਰਿਹਾ ਹੈ ਉਸ ਵਲੋਂ 2 ਵਾਰ ਵਿਧਾਇਕ ਰਹੇ ਨਵਤੇਜ ਸਿੰਘ ਚੀਮਾ ਖਿਲਾਫ ਆਪਣੇ ਪੁੱਤਰ ਨੂੰ ਅਜਾਦ ਖੜਾ  ਕੀਤਾ ਜਾ ਰਿਹਾ ਹੈ ਇਸ ਲਈ ਉਸ ਖਿਲਾਫ ਕਾਰਵਾਈ ਕੀਤੀ ਜਾਵੇ

 

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!