ਪੰਜਾਬ
ਟਿੱਪਰ ਨੇ ਦਰੜੀ 10 ਵੀ ਕਲਾਸ ਦੀ ਵਿਦਿਆਰਥਣ , ਦੋਵੇ ਲੱਤਾਂ ਪਈਆਂ ਕੱਟਣੀਆਂ
ਗਰੀਬ ਪਿਤਾ ਵਲੋਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ
ਬੀਤੇ ਦਿਨੀ ਅੰਬਾਲਾ ਚੰਡੀਗੜ੍ਹ ਕੌਮੀ ਮਾਰਗ ਤੇ ਸਥਿਤ ਆਈ ਟੀ ਆਈ ਚੌਕ ਨੇੜੇ ਮਿੱਟੀ ਦੇ ਭਰੇ ਇਕ ਟਿੱਪਰ ਹੇਠ ਦਰੜੇ ਜਾਣ ਕਾਰਨ 10 ਵੀ ਕਲਾਸ ਦੀ ਵਿਦਿਆਰਥਣ ਗੰਭੀਰ ਰੂਪ ਚ ਜਖਮੀ ਹੋ ਗਈ ਹੈ । ਜਿਸ ਨੇ ਪੀ ਜੀ ਆਈ ਵਿਖੇ ਭਾਰਤੀ ਕਰਵਾਇਆ ਗਿਆ ਹੈ । ਜਿਥੇ ਉਸ ਵਿਦਿਆਰਥਣ ਦੀ ਦੋਵੇ ਲੱਤਾਂ ਕੱਟਣੀਆਂ ਪਈਆਂ ਹਨ ਅਤੇ ਵਿਦਿਆਰਥਣ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ।
ਲੜਕੀ ਭਾਵਨਾ ਦਾ ਪਿਤਾ ਜੋ ਕਿ ਬਹੁਤ ਗਰੀਬ ਹੈ ਨੇ ਆਪਣੀ ਹੋਣਹਾਰ ਧੀ ਦੀ ਇਲਾਜ ਲਈ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਗਈ ਹੈ ।
ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਆਪਣੀ ਬੇਟੀ ਦੇ ਇਲਾਜ ਲਈ ਕੋਈ ਕਸਰ ਨਹੀਂ ਛੱਡ ਰਿਹਾ ਹੈ ਪਰ ਉਸਦੀ ਆਰਥਿਕ ਹਾਲਤ ਏਨੀ ਮਜਬੂਤ ਨਹੀਂ ਹੈ । ਇਸ ਲਈ ਉਸਨੇ ਆਪਣੀ ਬੇਟੀ ਦੇ ਇਲਾਜ ਲਈ ਸਕੂਲ ਅਤੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ ।