ਮੋਹਾਲੀ ਧਮਾਕੇ ਨੂੰ ਲੈ ਕੇ ਪੁਲਿਸ ਨੇ ਦਰਜ ਕੀਤਾ ਮਾਮਲਾ , ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ
ਮੋਹਾਲੀ ਵਿਚ ਬੀਤੀ ਰਾਤ ਮੁਹਾਲੀ ‘ਚ ਇੰਟੈਲੀਜੈਂਸ ਵਿੰਗ ਦੇ ਹੈੱਡ ਕੁਆਰਟਰ ‘ਤੇ ਹੋਏ ਹਮਲੇ ਮਾਮਲੇ ਵਿਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ । ਬੀਤੀ ਰਾਤ ਤੀਜੀ ਮੰਜ਼ਲ ਨੂੰ ਰਾਕੇਟ ਪ੍ਰੋਪੇਲਡ ਗ੍ਰੇਨੇਡ ਨਾਲ ਨਿਸ਼ਾਨਾ ਬਣਾਇਆ ਗਿਆ। ਰਾਤ 7 ਵੱਜ ਕੇ 45 ਮਿੰਟ ‘ਤੇ ਧਮਾਕਾ ਹੋਇਆ। ਇਸ ਧਮਾਕੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ , ਪਰ ਬਿਲਡਿੰਗ ਦੇ ਸ਼ੀਸੇ ਟੁੱਟੇ ਹਨ ।
ਪੰਜਾਬ DGP ਨੇ ਕਿਹਾ ਕਿ ਕਿਸੇ ਨੇ ਦੂਰੀ ਤੋਂ ਫਾਇਰ ਕੀਤਾ ਹੈ ਤੇ ਅੱਤਵਾਦੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਮਲੇ ਤੋਂ ਬਾਅਦ ਪੂਰੇ ਪੰਜਾਬ ਚ ਹਾਈ ਅਲਰਟ ਹੈ। ਚੰਡੀਗੜ੍ਹ-ਮੁਹਾਲੀ ਬਾਰਡਰ ਤੇ ਵੀ ਸੁਰੱਖਿਆ ਵਧਾਈ ਗਈ ਹੈ। ਕਈ ਥਾਵਾਂ ਤੇ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਜਾਰੀ ਹੈ।
ਪੁਲਿਸ ਵਲੋਂ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਿਨ੍ਹਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ । ਇਸ ਪਿੱਛੇ ਮਾਸਟਰ mind ਕੌਣ ਹੈ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਨੇ ਡੀ ਜੀ ਪੀ ਤੋਂ ਰਿਪੋਰਟ ਮੰਗੀ ਹੈ । ਬਾਰਡਰ ਖੇਤਰ ਵਿਚ ਰਾਕੇਟ ਪ੍ਰੋਪੇਲਡ ਗ੍ਰੇਨੇਡ ਮਿਲਦੇ ਸਨ । ਪੰਜਾਬ ਵਿਚ ਹਮਲਾ ਹੋਣਾ ਕਈ ਵੱਡੇ ਸਵਾਲ ਖੜਾ ਕਰਦਾ ਹੈ ਮੋਹਾਲੀ ਦੇ ਵਿਚ ਇੰਟੈਲੀਜੈਂਸ ਵਿੰਗ ਦੇ ਹੈੱਡ ਕੁਆਰਟਰ ‘ਤੇ ਹਮਲੇ ਨੇ ਕਈ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ । ਇਸ ਮਾਮਲੇ ਵਿਚ ਹਰਵਿੰਦਰ ਸਿੰਘ ਰਿੰਦਾ ਨਾ ਵੀ ਸਾਹਮਣੇ ਆ ਰਿਹਾ ਹੈ । ਪੁਲਿਸ ਪਿਛਲੇ 15 ਦਿਨ ਵਿਚ ਹੋਇਆ ਘਟਨਾਵਾਂ ਦੀ ਵੀ ਜਾਂਚ ਕਰ ਰਹੀ ਹੈ ।
ਹਰਿਆਣਾ ਪੁਲਿਸ ਵਲੋਂ ਪਿੱਛੇ ਦਿਨੀ ਦੋ ਕੰਟੇਨਰ ਫੜੇ ਗਏ ਸਨ ਜਿਸ ਵਿਚ ਫਿਸਫੋਟੈਕ ਸਮਗਰੀ ਫੜੀ ਗਈ ਸੀ