ਸੇਵਾ ਮੁਕਤ ਜ਼ਿਲਾ ਵੈਟਨਰੀ ਇੰਸਪੈਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਦੀ ਹੋਈ ਮੀਟਿੰਗ
ਚੰਡੀਗੜ੍ਹ, 28 ਫ਼ਰਵਰੀ : updatepunjab : ਸੇਵਾ ਮੁਕਤ ਜ਼ਿਲ੍ਹਾ ਵੈਟਨਰੀ ਇੰਸਪੈਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਮਨਮੋਹਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੀ ਕਾਰਵਾਈ ਪੱਤਰਕਾਰਾਂ ਨੂੰ ਜਾਰੀ ਕਰਦੇ ਹੋਏ ਐਸੋਸ਼ੀਏਸ਼ਨ ਦੇ ਬੁਲਾਰੇ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਸਾਰੇ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹਨਾਂ ਦਾ ਡੀ ਏ ਦਾ ਬਕਾਇਆ ਅਤੇ ਪੇਅ ਕਮਿਸ਼ਨ ਦੇ ਬਕਾਏ ਜੋ ਲੰਬੇ ਸਮੇਂ ਤੋਂ ਸਰਕਾਰ ਵੱਲ ਬਕਾਇਆ ਪਏ ਹਨ । ਉਹਨਾਂ ਨੂੰ ਤਰੁੰਤ ਜਾਰੀ ਕਰਕੇ ਸੇਵਾ ਮੁਕਤ ਕਰਮਚਾਰੀਆਂ ਨੂੰ ਰਾਹਤ ਦਿਤੀ ਜਾਵੇ ।
ਕੁਲਪ੍ਰੀਤ ਸਿੰਘ ਰਿੰਪੂ ਦੀ ਹੋਈ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ
ਇਸ ਮੌਕੇ ਤੇ ਐਸੋਸੀਏਸ਼ਨ ਨੇ ਆਪਣੇ ਦੋ ਸਾਥੀਆ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸਾਬਕਾ ਸੂਬਾ ਪ੍ਰਧਾਨ ਜਗਤਾਰ ਸਿੰਘ ਧੂਰਕੋਟ ਦੇ ਨੌਜਵਾਨ ਪੁੱਤਰ ਇੰਜੀਨੀਅਰ ਕੁਲਪ੍ਰੀਤ ਸਿੰਘ ਰਿੰਪੂ ਦੀ ਹੋਈ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਰੱਖ ਕਿ ਇੰਜੀਨੀਅਰ ਕੁਲਪ੍ਰੀਤ ਸਿੰਘ ਰਿੰਪੂ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਦੇ ਨਾਲ ਹੀ ਸੇਵਾ ਮੁਕਤ ਵੈਟਨਰੀ ਇੰਸਪੈਕਟਰ ਨਿਸੀ ਕਾਂਤ ਭਾਰਦਵਾਜ ਦੇ ਨੌਜਵਾਨ ਬੇਟੇ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ।
ਇਸ ਮੌਕੇ ਤੇ ਜਿਲਾ ਵੈਟਨਰੀ ਇੰਸਪੈਕਟਰ ਵਿਪਨ ਕੁਮਾਰ ਵਰਮਾ, ਪਵਨ ਕੁਮਾਰ,ਪ੍ਰਬੋਧ ਕੁਮਾਰ, ਬਲਵਿੰਦਰ ਕੁਮਾਰ ਸ਼ਰਮਾ, ਗੁਰਵੰਤ ਸਿੰਘ, ਕਮਲ ਕਿਸ਼ੋਰ ਭੰਗੂੜੀ,ਤਰਸੇਮ ਰਾਜ,ਕਿਸ਼ਨ ਚੰਦਰ ਮਹਾਜਨ ਅਤੇ ਜਿਲਾ ਪ੍ਰਧਾਨ ਮਨਮਹੇਸ ਸ਼ਰਮਾ ਆਦਿ ਸਾਥੀ ਹਾਜਰ ਸਨ ।