ਪੰਜਾਬ

ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਮੇਟਾਂ ਦੀ ਸਿਖਲਾਈ ਲਈ ਇੱਕ ਰੋਜਾ ਟ੍ਰੇਨਿੰਗ ਵਰਕਸ਼ਾਪ ਦਾ ਅਯੋਜਨ

…..

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਯੋਗ ਅਗਵਾਹੀ ਹੇਠ ਪੰਜਾਬ ਰਾਜ ਦੇ ਪਿੰਡਾਂ ਅੰਦਰ ਬਹੁਤ ਸਾਰੇ ਸ਼ਲਾਘਾਯੋਗ ਕੰਮ ਕਰਵਾਏ ਜਾ ਰਹੇ ਹਨ । ਜਿਸ ਨਾਲ ਜਿਥੇ ਪਿੰਡਾਂ ਦਾ ਬਹੁਪੱਖੀ ਵਿਕਾਸ ਹੋ ਰਿਹਾ ਹੈ ਉਥੇ ਹੀ ਪਿੰਡਾਂ ਦੇ ਗਰੀਬ ਲੋਕਾਂ ਨੂੰ ਮਗਨਰੇਗਾ ਸਕੀਮ ਅਧੀਨ ਰੋਜਗਾਰ ਵੀ ਦਿੱਤਾ ਰਿਹਾ ਹੈ । ਪਿੰਡਾਂ ਵਿੱਚ ਮਗਨਰੇਗਾ ਸਕੀਮ ਦੇ ਅੰਤਰਗਤ ਹੋਣ ਵਾਲੇ ਕੰਮ ਮੇਟਾਂ ਦੀ ਦੇਖ ਰੇਖ ਵਿੱਚ ਕਰਵਾਏ ਜਾਂਦੇ ਹਨ । ਜਿਸ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਮੇਟਸ ਦੀ ਸਿਖਲਾਈ ਲਈ ਇੱਕ ਰੋਜਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ, ਮਿਊਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖ਼ੇ ਕੀਤਾ ਗਿਆ । ਇਸ ਪ੍ਰੋਗਰਾਮ ਦੌਰਾਨ ਜਿਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਧੀਆ ਕਾਰਗੁਜਾਰੀ ਵਾਲੀਆ ਫੀਮੇਲ ਮੇਟਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਮਗਨਰੇਗਾ ਸਕੀਮ ਤਹਿਤ ਹੋਣ ਵਾਲੀਆ ਮਟੀਰੀਅਲ ਦੀਆ ਪੇਮੈਂਟਾ ਵਿੱਚ ਪਾਰਦਰਸਿਤਾ ਅਤੇ ਤੇਜੀ ਲਿਆਉਣ ਲਈ ਵਰਕ ਮੈਨੇਜਮੈਂਟ ਸਿਸਟਮ ਸੋਫਟਵੇਅਰ ਵੀ ਲਾਂਚ ਕੀਤਾ ਗਿਆ ,ਇਸਦੇ ਨਾਲ ਹੀ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਗਨਰੇਗਾ ਹੈਲਪਲਾਈਨ ਨੰਬਰ 1100 ਜਾਰੀ ਕੀਤਾ ਗਿਆ ਅਤੇ ਮਗਨਰੇਗਾ ਸਕੀਮ ਸਬੰਧੀ ਇਕ ਕਿਤਾਬਚਾ ਵੀ ਲੋਕ ਅਰਪਣ ਕੀਤਾ ਗਿਆ । ਇਸ ਇੱਕ ਰੋਜਾ ਵਰਕਸ਼ਾਪ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲ਼ਿਆ ਵਿੱਚ ਪੰਚਾਇਤਾਂ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾ ਦੀ ਪੀ.ਪੀ.ਟੀ. ਅਤੇ ਵੀਡੀਓ ਰਾਹੀਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਵੱਖ-ਵੱਖ ਪੈਰਾਮੀਟਰਾਂ ਦੇ ਅੰਤਰਗਤ ਵਧੀਆ ਕਾਰਗੁਜਾਰੀ ਵਾਲੇ ਜਿਲਿਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਇਸ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਅਸੀ ਪਿੰਡਾਂ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਉਦੇਂ ਹੋਏ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਸਫਲ ਹੋ ਜਾਂਦੇ ਹਾ ਤਾਂ ਅਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਕਰ ਸਕਦੇ ਹਾ । ਇਸਦੇ ਨਾਲ ਹੀ ਉਹਨਾਂ ਕਿਹਾ ਕਿ ਮੈਨੂੰ ਆਪਣੇ ਵਿਭਾਗ ਦੀ ਟੀਮ ਤੇ ਪੂਰਾ ਭਰੋਸਾ ਹੈ ਕਿਉਕਿ ਇਸ ਟੀਮ ਦੇ ਬਲਬੂਤੇ ਹੀ ਮੈਂ ਪਿੰਡਾਂ ਦੇ ਵਿੱਚ 10,000 ਏਕੜ ਤੋਂ ਵੱਧ ਜਮੀਨਾਂ ਦੇ ਨਜਾਇਜ ਕਬਜੇ ਛੁਡਵਾਏ ਹਨ ਅਤੇ ਇਸ ਟੀਮ ਸਦਕਾ ਹੀ ਅਸੀ ਪਿੰਡੋ-ਪਿੰਡ ਗ੍ਰਾਮ ਸਭਾਵਾਂ ਕਰਵਾਉਣ ਵਿੱਚ ਸਫਲ ਹੋਏ ਹਾਂ । ਉਹਨਾਂ ਕਿਹਾ ਕਿ ਅੱਜ ਦੀ ਇਹ ਵਰਕਸ਼ਾਪ,ਔਰਤ ਮੇਟਾਂ ਨੂੰ ਮਗਨਰੇਗਾ ਸਕੀਮ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਣ ਵਿੱਚ ਸਹਾਈ ਹੋਵੇਗੀ ਅਤੇ ਜਲਦ ਹੀ ਆਉਂਦੇ ਸਮੇਂ ਵਿੱਚ ਪਿੰਡਾਂ ਦੇ ਵਿੱਚ ਮਗਨਰੇਗਾ ਸਕੀਮ ਅਧੀਨ ਵੱਡੀ ਗਿਨਤੀ ਵਿੱਚ ਔਰਤ ਮੇਟ ਲਗਾਏ ਜਾਣਗੇ ਤਾਂ ਜੋ ਉਹਨਾਂ ਦੀ ਸੁਪਰਵੀਜਨ ਹੇਠ ਮਗਨੇਰਗਾ ਸਕੀਮ ਤਹਿਤ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਵਧੀਆ ਢੰਗ ਨਾਲ ਨੇਪੜੇ ਚਾੜੇ ਜਾ ਸਕਣ । ਇਸ ਮੋਕੇ ਉਹਨਾਂ ਜੋਰ ਦਿੰਦੇ ਹੋਏ ਕਿਹਾ ਕਿ ਪਿੰਡਾਂ ਦੀ ਦਿਖ ਬਦਲਣ ਲਈ ਅਤੇ ਪਿੰਡਾਂ ਦੇ ਵਿੱਚ ਹੋਰ ਵਧੀਆਂ ਕੰਮ ਕਰਵਾਉਣ ਲਈ ਸਾਨੂੰ ਸਭ ਨੂੰ ਰਲ -ਮਿਲ ਕੇ ਤਨਦੇਹੀ ਨਾਲ ਟੀਮ ਵਰਕ ਕਰਨ ਦੀ ਲੋੜ ਹੈ, ਤਾਂ ਜੋ ਕਿ ਅਸੀ ਮੁੱਖ ਮੰਤਰੀ ਪੰਜਾਬ ਦੀਆਂ ਬਾਹਵਾਂ ਬਨਕੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾ ਸਕੀਏ ਅਤੇ ਪੰਜਾਬ ਨੂੰ ਮੁੱੜ ਤੋਂ ਵਿਕਾਸ ਦੀਆਂ ਲੀਹਾਂ ਤੇ ਲਿਆਉਂਦੇ ਹੋਏ ਰੰਗਲਾ ਪੰਜਾਬ ਬਣਾ ਸਕੀਏ । ਇਸ ਉਪਰੰਤ ਪੇਂਡੂ ਵਿਕਾਸ ਵਿਭਾਗ ਦੇ ਸੰਯੁਕਤ ਵਿਕਾਸ ਕਮਿਸ਼ਨਰ-ਕਮ-ਕਮਿਸ਼ਨਰ ਮਗਨਰੇਗਾ ਅਮਿਤ ਕੁਮਾਰ, (ਆਈ.ਏ.ਐਸ.) ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚਣ ਤੇ ਧੰਨਵਾਦ ਕੀਤਾ ਗਿਆ । ਇਸਦੇ ਨਾਲ ਹੀ ਵਿਭਾਗ ਦੇ ਸੰਯੁਕਤ ਡਾਇਰੈਕਟਰ (ਪੇਂ.ਵਿ.) ਸੰਜੀਵ ਗਰਗ ਵਲੋਂ ਵੱਖ-ਵੱਖ ਜਿਲਿਆਂ ਤੋਂ ਇਸ ਵਰਕਸ਼ਾਪ ਵਿੱਚ ਪਹੁੰਚੇ ਅਧਿਕਾਰੀਆਂ, ਕਰਮਚਾਰੀਆਂ ਅਤੇ ਮੇਟਸ ਦਾ ਇਸ ਵਰਪਸ਼ਾਪ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਗਿਆ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!