Warning of Dense fog : ਅਗਲੇ 3 -4 ਦਿਨ ਸੰਘਣੀ ਧੂੰਦ ਪਵੇਗੀ
ਫਾਜਿ਼ਲਕਾ, 26 ਦਸੰਬਰ updatepunjab ; Warning of Dense fog : ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਨੇ ਆਉਣ ਵਾਲੇ 3 —4 ਦਿਨ ਲਈ ਸੰਘਣੀ ਧੂੰਦ Fog ਦੀ ਚਿਤਾਵਨੀ ਦਿੱਤੀ ਹੈ। ਜਿਸ ਦੇ ਮੱਦੇਨਜਰ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੱਗਲ ਨੇ ਦੱਸਿਆ ਕਿ 27 ਦਸੰਬਰ ਲਈ ਓਰੇਂਜ ਅਲਰਟ ਅਤੇ ਉਸਤੋਂ ਅਗਲੇ ਤਿੰਨ ਦਿਨ ਲਈ ਫਾਜਿ਼ਲਕਾ ਜਿ਼ਲ੍ਹੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਲਈ ਉਨ੍ਹਾਂ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵਾਹਨ ਹੌਲੀ ਰਫਤਾਰ ਨਾਲ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਧੂੰਦ Fog ਵਿਚ ਵਾਹਨ ਚਲਾਊਂਦੇ ਸਮੇਂ ਫੋਗ ਲਾਇਟਾ ਜਗਾ ਕੇ ਰੱਖੀਆਂ ਜਾਣ। ਇਸੇ ਤਰਾਂ ਸੜਕ ਕਿਨਾਰੇ ਜੇਕਰ ਵਾਹਨ ਰੋਕਣਾ ਪਵੇ ਤਾਂ ਸੜਕ ਤੋਂ ਨੀਚੇ ਉਤਾਰ ਕੇ ਰੋਕਿਆ ਜਾਵੇ ਤਾਂ ਜੋ ਪਿੱਛੇ ਤੋਂ ਆ ਰਹੇ ਵਾਹਨ ਨਾਲ ਟੱਕਰ ਦਾ ਖਤਰਾ ਨਾ ਰਹੇ।
ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਖਾਸ ਕਰਕੇ ਬੱਚਿਆਂ ਅਤੇ ਬਜੁਰਗਾਂ ਨੂੰ। ਇਸ ਲਈ ਬੱਚੇ ਅਤੇ ਬਜੁਰਗ ਸੰਘਣੀ ਧੁੰਦ ਦੇ ਸਮੇਂ ਬਹੁਤ ਜਰੂਰੀ ਹੋਣ ਤੇ ਹੀ ਬਾਹਰ ਨਿਕਲਣ। ਇਸ ਲਈ ਡੀਸੀ ਨੇ Warning of Dense fog ਜਾਰੀ ਕੀਤੀ ਹੈ । ਡੀਸੀ ਆਉਣ ਵਾਲੇ ਦਿਨਾਂ ਦੌਰਾਨ ਵਸਨੀਕਾਂ ਅਤੇ ਯਾਤਰੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਤੁਹਾਡੀ ਸੁਰੱਖਿਆ ਸਾਡੀ ਪਹਿਲ ਹੈ, ਅਤੇ ਅਸੀਂ ਹਰੇਕ ਨੂੰ ਸੂਚਿਤ ਰਹਿਣ ਅਤੇ DC ਦੁਆਰਾ ਘੋਸ਼ਿਤ ਧੁੰਦ ਦੀਆਂ ਸਥਿਤੀਆਂ ਦੇ ਮੱਦੇਨਜ਼ਰ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਉਤਸ਼ਾਹਿਤ ਕਰਦੇ ਹਾਂ।