ਪਹਿਲੀ ਚੋਣ ਰਿਹਰਸਲ ਦੌਰਾਨ ਕਰੀਬ 70 ਪੋਲਿੰਗ ਸਟਾਫ ਮੈਂਬਰ ਗੈਰ ਹਾਜ਼ਰ, ਕਾਰਨ ਦੱਸੋ ਨੋਟਿਸ
ਗੈਰ ਹਾਜ਼ਰ ਪੋਲਿੰਗ ਸਟਾਫ ਮੈਂਬਰ 15 ਮਈ ਨੂੰ ਨਿੱਜੀ ਤੌਰ ਤੇ ਪੇਸ਼ ਹੋਕੇ ਦੇਣ ਆਪਣਾ ਸਪਸਟੀਕਰਨ
ਮਾਲੇਰਕੋਟਲਾ 15 ਮਈ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍
ਗੈਰ ਹਾਜ਼ਰ ਰਹਿਣ ਵਾਲੇ ਚੋਣ ਅਮਲੇ ਖਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਖਤਿਆਰ ਕਰਦਿਆ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ । ਜਿਨ੍ਹਾਂ ਵਿੱਚੋ ਕਰੀਬ 36 ਨੇ ਅਜੇ ਤੱਕ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਸਬੰਧੀ ਸਪਸਟੀਕਰਨ ਨਹੀਂ ਦਿੱਤਾ ਹੈ।
ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਚੋਣ ਅਫ਼ਸਰ ਰਾਜ ਪਾਲ ਸਿੰਘ ਨੇ ਦਿੱਤੀ । ਪਹਿਲੀ ਰਿਹਰਸਲ ਦੌਰਾਨ ਗੈਰ ਹਾਜ਼ਰ ਚੋਣ ਅਮਲੇ ਖਿਲਾਫ ਸਖਤ ਤਾੜਨਾ ਜਾਰੀ ਕਰਦਿਆ ਕਿਹਾ ਕਿ ਜਿਨ੍ਹਾਂ ਗੈਰ ਹਾਜ਼ਰ ਪੋਲਿੰਗ ਸਟਾਫ ਮੈਂਬਰਾਂ ਨੇ ਅਜੇ ਤੱਕ ਕਾਰਨ ਦੱਸੋ ਨੋਟਿਸ ਦਾ ਜਵਾਬ ਨਹੀਂ ਦਿੱਤਾ ,ਉਨ੍ਹਾਂ ਨੂੰ ਆਪਣਾ ਸਪਸਟੀਕਰਨ ਦੇਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣਾ ਪੱਖ ਰੱਖ ਸਕਣ ।
ਉਹ ਮਿਤੀ 15 ਮਈ 2024 ਨੂੰ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਵਿਅਕਤੀਗੜ ਤੌਰ ਤੇ ਪੇਸ਼ ਹੋਕੇ ਆਪਣਾ ਸਪਸਟੀਕਰਨ ਦੇ ਸਕਦੇ ਹਨ । ਜੇਕਰ ਫਿਰ ਵੀ ਕੌਈ ਪੋਲਿੰਗ ਸਟਾਫ ਮੈਂਬਰ ਆਪਣਾ ਪੱਖ ਨਹੀਂ ਦਿੰਦਾ ਤਾਂ ਉਸ ਖਿਲਾਫ ਚੋਣ ਕਮਿਸ਼ਨ ਦੀਆਂ ਹਦਾਇਤ ਅਨੁਸਾਰ ਸਖ਼ਤ ਕਾਰਵਾਈ ਆਰੰਭੀ ਜਾਵੇਗੀ ।