ਪੰਜਾਬ

ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਕਿਸਾਨ ਸੁਪਰੀਮ ਕੋਰਟ ਜਾ ਸਕਦੇ ਹਨ : ਨਰਿੰਦਰ ਤੋਮਰ

ਕਿਸਾਨ ਸੰਗਠਨਾਂ ਤੇ ਕੇਂਦਰ ਸਰਕਾਰ ਵਿਚ ਅੱਜ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ।    ਤੋਮਰ ਨੇ ਕਿਹਾ ਕਿ ਅਗਰ ਕਾਨੂੰਨ ਵਿਚ ਕੋਈ ਸੋਧ ਕਰਨੀ ਹੈ ਤਾਂ ਸਰਕਾਰ ਸੋਧ ਕਰਨ ਨੂੰ ਤਿਆਰ ਹੈ ।   ਸੂਤਰਾਂ ਦਾ ਕਹਿਣਾ ਹੈ ਕਿ  ਤੋਮਰ ਨੇ ਕਿਹਾ ਹੈ ਕਿ ਕਿਸਾਨ ਖੇਤੀ ਕਾਨੂੰਨ ਨੂੰ ਲੈ ਕੇ ਸੁਪਰੀਮ ਕੋਰਟ ਜਾ ਸਕਦੇ ਹਨ ।     ਕਿਸਾਨਾਂ ਨੇ ਸਪਸ਼ਟ ਕੀਤਾ ਕਿ ਇਹ ਕਾਨੂੰਨ ਕੇਂਦਰ ਨੇ ਬਣਾਏ ਹਨ ਇਸ ਲਈ ਉਹ ਸੁਪਰੀਮ ਕੋਰਟ ਨਹੀਂ ਜਾਣਗੇ ਅਤੇ ਜਦੋ ਤਕ ਕਾਨੂੰਨ ਰੱਦ ਨਹੀਂ ਹੁੰਦੇ ਅੰਦੋਲਨ ਜਾਰੀ ਰਹੇਗਾ ।   ਇਸ ਬੈਠਕ ਵਿਚ ਕਿਸਾਨਾਂ ਵਲੋਂ ਐਨ ਆਈ ਏ ਵਲੋਂ ਕਿਸਾਨਾਂ ਨੂੰ ਭੇਜੇ ਗਏ ਨੋਟਿਸ ਤੇ ਇਤਰਾਜ ਜਤਾਇਆ ਗਿਆ ਇਸ ਤੇ ਤੋਮਰ ਨੇ ਕਿਹਾ ਕਿ ਕਿਸੇ ਨਾਲ ਬੇ ਇਨਸਾਫੀ ਨਹੀਂ ਹੋਵੇਗੀ ।   ਸੂਤਰਾਂ ਦਾ ਕਹਿਣਾ ਹੈ ਕਿ ਬੈਠਕ ਵਿਚ ਬਲਬੀਰ ਸਿੰਘ ਰਾਜੇਵਾਲ ਨੇ ਐਨ ਆਈ ਏ ਵਲੋਂ ਕਿਸਾਨਾਂ ਨੂੰ ਭੇਜੇ ਗਏ ਨੋਟਿਸ ਦਾ ਮਾਮਲਾ ਚੁਕਿਆ ਇਸ ਤੇ ਤੋਮਰ ਨੇ ਕਿਹਾ ਕਿ
ਅਗਰ ਕੋਈ ਨਿਰਦੋਸ਼ ਹੈ ਤਾਂ ਉਸਦੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!