ਪੰਜਾਬ

*ਵਿਸਵਾਸ਼ ਮਤਾ : ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਅਯਾਲੀ ਤੇ ਬਸਪਾ ਵਿਧਾਇਕ ਨਛੱਤਰ ਸਿੰਘ ਨੇ ਵੋਟਿੰਗ ਤੋਂ ਬਾਅਦ ਖੜ੍ਹੇ ਹੋ ਨਹੀਂ ਕੀਤਾ ਵਿਰੋਧ*

*ਵੋਟਿੰਗ ਤੋਂ ਬਾਅਦ ਜ਼ੀਰੋ ਕਾਲ ਦਾ ਵੀ ਮਿਲਿਆ ਸਮਾਂ, ਵਿਸਵਾਸ਼ ਮਤੇ ਤੇ ਪਈਆਂ 93 ਵੋਟਾਂ, ਸਾਰੀ ਕਾਰਵਾਈ Live ਪਈ ਹੈ : ਸਪੀਕਰ

ਪੰਜਾਬ ਵਿਧਾਨ ਸਭਾ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਦਨ ਅੰਦਰ ਪੇਸ਼ ਕੀਤੇ ਗਏ ਵਿਸ਼ਵਾਸ਼ ਪ੍ਰਸਤਾਵ ਤੇ ਮਤੇ ਦੇ ਹੱਕ ਵਿੱਚ 93 ਵੋਟਾਂ ਪਈਆਂ ਹਨ । ਪੰਜਾਬ ਵਿਧਾਨ ਸਭਾ ਅੰਦਰ ਜਿਸ ਸਮੇ ਵੋਟਿੰਗ ਹੋਈ ਤਾ ਅਕਾਲੀ ਦਲ ਤੇ ਬਸਪਾ ਦੇ ਇਕ ਇਕ ਵਿਧਾਇਕ ਵਲੋਂ ਨਾ ਹੱਥ ਖੜਾ ਕੀਤਾ ਗਿਆ ਨਾ ਹੀ ਵਿਰੋਧ ਕੀਤਾ ਗਿਆ ਹੈ । ਜਿਸ ਸਮੇਂ ਸਪੀਕਰ ਵਲੋਂ ਐਲਾਨ ਕੀਤਾ ਗਿਆ ਕਿ ਮਤੇ ਦੇ ਹੱਕ ਵਿੱਚ 93 ਵੋਟਾਂ ਪਈਆਂ ਹਨ ਤਾਂ ਅਕਾਲੀ ਦੇ ਮਨਪ੍ਰੀਤ ਅਯਾਲੀ ਤੇ ਬਸਪਾ ਦੇ ਨਛੱਤਰ ਸਿੰਘ ਵਲੋਂ ਇਸ ਦਾ ਖੜ੍ਹੇ ਹੋ ਕੇ ਵਿਰੋਧ ਨਹੀਂ ਕੀਤਾ ਗਿਆ ਹੈ । ਸਪੀਕਰ ਵਲੋਂ ਮਨਪ੍ਰੀਤ ਅਯਾਲੀ ਨੂੰ ਪੁੱਛਿਆ ਗਿਆ ਉਨ੍ਹਾਂ ਨੇ ਹੱਥ ਹਿਲਾ ਦਿੱਤਾ ਅਤੇ ਆਪਣੇ ਸੀਟ ਤੇ ਖੜ੍ਹੇ ਹੋ ਕੇ ਵਿਰੋਧ ਨਹੀਂ ਕੀਤਾ ਗਿਆ । ਮਤਾ ਸਰਬਸੰਤੀ ਨਾਲ ਪਾਸ ਹੋਣ ਤੋਂ ਬਾਅਦ ਸਪੀਕਰ ਨੇ ਜ਼ੀਰੋ ਕਾਲ ਲਈ ਸਮਾਂ ਦਿੱਤਾ ਉਸ ਸਮੇ ਮਨਪ੍ਰੀਤ ਅਯਾਲੀ ਨੇ ਇਕ ਮੁੱਦਾ ਚੁਕਿਆ ਪਰ ਇਸ  ਸਮੇ ਵੀ ਮਤੇ ਨੂੰ ਲੈ ਕੇ ਕੁਝ ਨਹੀਂ ਬੋਲੇ । ਮਨਪ੍ਰੀਤ ਅਯਾਲੀ ਨੇ ਵਿਸਵਾਸ਼ ਮਤੇ ਤੇ ਬਹਿਸ ਵਿੱਚ ਹਿੱਸਾ ਲੈਂਦੇ ਕਿਹਾ ਸੀ ਕਿ  ਇਹ ਮਤਾ ਲਿਆਉਣ ਦੀ ਜਰੂਰਤ ਨਹੀਂ ਸੀ ਪਰ ਜਦੋ ਵੋਟਿੰਗ ਹੋਈ ਤਾਂ ਅਕਾਲੀ ਤੇ ਬਸਪਾ ਦੇ ਵਿਧਾਇਕ ਆਪਣੀਆਂ ਸੀਟਾਂ ਤੇ ਬੈਠੇ ਰਹੇ ਸਨ । ਉਨ੍ਹਾਂ ਵਲੋਂ ਕੋਈ ਵਿਰੋਧ ਤੱਕ ਦਰਜ ਨਹੀਂ ਕੀਤਾ ਤੇ ਹੁਣ ਜਦੋ ਵਿਧਾਨ ਸਭਾ ਅਣ ਮਿਥੇ ਲਈ ਉੱਠ ਗਈ ਤਾਂ ਹੁਣ ਅਕਾਲੀ ਦਲ ਦੇ ਵਿਧਾਇਕ ਤੇ ਬਸਪਾ ਦੇ ਵਿਧਾਇਕ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ । ਹੁਣ ਸਪੀਕਰ ਨੂੰ ਲਿਖਿਆ ਜਾ ਰਿਹਾ ਹੈ ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਫ ਕੀਤਾ ਕਿ ਮਤੇ ਤੇ 93 ਵੋਟਾਂ ਪਈਆਂ ਹਨ ਉਨ੍ਹਾਂ ਕਿਹਾ ਹੈ ਕਿ ਸਦਨ ਦੀ ਕਾਰਵਾਈ live ਪਈ ਹੈ , ਕੋਈ ਵੀ ਦੇਖ ਸਕਦਾ ਹੈ ।

Related Articles

Leave a Reply

Your email address will not be published.

Back to top button
error: Content is protected !!