ਪੰਜਾਬ

ਸੀਨੀਅਰ ਵੈਟਨਰੀ ਇੰਸਪੈਕਟਰ ਦੀ ਬਹਾਲੀ ਲਈ ਸੂਬਾ ਪੱਧਰੀ ਸੰਘਰਸ਼ ਦਾ ਐਲਾਨ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਪੰਜਾਬ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਅਧੀਨ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਹੋਈ। ਜਿਸ ਵਿਚ ਸਮੁੱਚੇ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਿਲਾ ਪ੍ਰਧਾਨ ਸ਼ਾਮਿਲ ਹੋਏ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਪਸ਼ੂ ਪਾਲਣ ਵਿਭਾਗ ਦੀ ਉਚ ਅਫਸਰਸ਼ਾਹੀ ਵੈਟਨਰੀ ਇੰਸਪੈਕਟਰ ਕੇਡਰ ਨਾਲ ਲਗਾਤਾਰ ਧੱਕੇਸ਼ਾਹੀ ਕਰ ਰਹੀ ਹੈ।ਅਫਸਰਾਂ ਵੱਲੋਂ ਧੱਕੇ ਨਾਲ ਡਿਊਟੀ ਤੇ ਹਾਜਰ ਵੈਟਨਰੀ ਇੰਸਪੈਕਟਰਾਂ ਦੀਆਂ ਧੱਕੇ ਨਾਲ ਗੈਰਹਾਜ਼ਰੀ ਲਾਈਆਂ ਜਾ ਰਹੀਆਂ ਹਨ।
ਜਦੋਂ ਜੱਥੇਬੰਦਕ  ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸਥਾਨਕ ਆਗੂ ਇਸ ਕਾਰਵਾਈ ਦਾ ਵਿਰੋਧ ਕਰਦੇ ਹਨ ਤਾਂ ਧੱਕੇ ਨਾਲ ਗੈਰਹਾਜਰੀ ਲਾਉਣ ਵਾਲਾ ਅਫਸਰ ਹੱਥੋਪਾਈ ਤੇ ਉਤਰ ਆਉਦਾਂ ਹੈ।ਇਸ ਕਾਰਵਾਈ ਨੂੰ ਰੋਕ ਰਹੇ ਸੀਨੀਅਰ ਵੈਟਨਰੀ ਇੰਸਪੈਕਟਰ ਉਪਰ ਕੁਟਮਾਰ ਦੀ ਝੂਠੀ ਦਰਖਾਸਤ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੀ ਉਚ ਅਫਸਰਸ਼ਾਹੀ ਇਕ ਪਾਸੜ ਕਾਰਵਾਈ ਕਰਦੀ ਹੈ।ਉਚ ਅਫਸਰਸ਼ਾਹੀ ਵੱਲੋਂ ਦੋਸ਼ੀ ਵੈਟਨਰੀ ਅਫਸਰ ਤੇ ਬਣਦੀ ਕਾਰਵਾਈ ਕਰਨ ਦੀ ਥਾਂ ਉਸ ਦੀ ਬਦਲੀ ਕਰਕੇ ਸਾਰ ਦਿੱਤਾ ਗਿਆ।ਜਦੋਂ ਕੇ ਵੈਟਨਰੀ ਇੰਸਪੈਕਟਰ ਕੇਡਰ ਨੂੰ ਧੱਕੇਸ਼ਾਹੀ ਦਾ ਸ਼ਿਕਾਰ ਬਣਾਉਦਿਆਂ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
 *ਅੱਜ ਦੀ ਇਸ ਸੂਬਾ ਪੱਧਰੀ ਮੀਟਿੰਗ ਵਿਚ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਸੂਬਾ ਕਮੇਟੀ ਨੇ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਦੇ ਖਿਲਾਫ ਲਗਾਤਾਰ ਸੰਘਰਸ਼ ਕਰਨ ਦਾ ਐਲਾਨ ਕੀਤਾ।ਇਸ ਸੰਘਰਸ਼ ਦੀ ਲੜੀ  ਵਜੋਂ  ਮਿਤੀ ਤਿੰਨ ਦਸੰਬਰ ਨੂੰ ਜੋਨਲ ਧਰਨੇ  ਦਿੱਤੇ ਜਾਣਗੇ ਅਤੇ ਗਿਆਰਾਂ ਦਸੰਬਰ ਨੂੰ ਡਾਇਰੈਕਟਰ ਪਸ਼ੂ ਪਾਲਣ ਦਾ ਮੁਹਾਲੀ ਸਥਿਤ ਦਫਤਰ ਘੇਰਿਆ ਜਾਵੇਗਾ।ਜਿਸ ਵਿਚ ਸਮੁੱਚੇ ਵੈਟਨਰੀ ਇੰਸਪੈਕਟਰ ਕੇਡਰ ਸ਼ਾਮਿਲ ਹੋਵੇਗਾ।ਸੀਨੀਅਰ ਵੈਟਨਰੀ ਇੰਸਪੈਕਟਰ ਜਗਰਾਂਓ ਪਲਵਿੰਦਰ ਸਿੰਘ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਜਾਇਬ ਸਿੰਘ ਕੇਪੀ ਨਵਾਂ ਸ਼ਹਿਰ, ਦਲਜੀਤ ਸਿੰਘ ਸੰਗਰੂਰ, ਜਸਕਰਨ ਸਿੰਘ ਮੁਲਤਾਨੀ ਮੁਹਾਲੀ ,ਗੁਰਦੀ ਸਿੰਘ ਛੰਨਾ ,ਮਨਦੀਪ ਸਿੰਘ ਗਿੱਲ ਸੰਦੀਪ ਚੌਧਰੀ  ਗੁਰਪ੍ਰੀਤ ਸਿੰਘ ਸੰਗਰੂਰ ਹਰਪ੍ਰੀਤ ਸਿੰਘ ਸੰਧੂ ਫਿਰੋਜਪੁਰ, ਰਮੇਸ਼ ਕੱਕੜ ਰੋਪੜ, ਸੁਰਜੀਤ ਸਿੰਘ ਲੋਧੀਵਾਲ ਲੁਧਿਆਣਾ, ਮੁਖਤਿਆਰ ਸਿੰਘ ਕੈਲੇ, ਵਿਪਨ ਕੁਮਾਰ ਮਾਨਸਾ,ਕਮਲਜੀਤ ਸਿੰਘ ਰੋਪੜ,ਸੁਰੇਸ਼   ਕੁਮਾਰ ਪਠਾਣਕੋਟ, ਗੁਰਦੀਪ ਸਿੰਘ ਬਾਸੀ ਬਲਜਿੰਦਰ ਸਿੰਘ ਤਰਨਤਾਰਨ, ਗੁਰਜੀਤ ਸਿੰਘ ਪੂਹਲੀ, ਗੁਰਮੀਤ ਸਿੰਘ ਮਹਿਤਾ, ਸੁਰਿੰਦਰ ਕੁਮਾਰ ਐਸ ਕੇ, ਰਜਿੰਦਰ ਕੁਮਾਰ ਕੰਬੋਜ ਜਲੰਧਰ ਸਮੇਤ ਹੋਰ ਸੂਬਾਈ ਆਗੂ ਹਾਜਰ ਸਨ।ਮੀਡੀਆ ਨੂੰ ਇਹ ਜਾਣਕਾਰੀ  ਸੂਬਾ ਪ੍ਰੈਸ ਇੰਚਾਰਜ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!