ਪੰਜਾਬ
ਪੰਜਾਬ ਦੇ ਰਾਜਪਾਲ ਦੇ ਤੇਵਰ ਪਏ ਠੰਡੇ ,2 ਮਨੀ ਬਿਲ ਤੇ ਲਈ ਮੋਹਰ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਦੇ ਤੇਵਰ ਆਖਰ ਠੰਡੇ ਪੈ ਗਏ ਹਨ।
ਪੰਜਾਬ ਦੇ ਰਾਜਪਾਲ ਨੇ ਆਖਿਰ 2 ਮਨੀ ਬਿਲ ਨੂੰ ਮੰਜੂਰੀ ਦੇ ਦਿੱਤੀ ਹੈ । ਪੰਜਾਬ ਦੇ ਰਾਜਪਾਲ ਨੇ ਪੰਜਾਬ ਗੁਡਜ਼ ਐਂਡ ਸਰਵਿਸਿਜ ਟੈਕਸ ਸੋਧ ਬਿਲ 2023 ਅਤੇ ਇੰਡੀਅਨ ਸਟੈਂਪ ਸੋਧ ਬਿਲ ਨੂੰ ਮੰਜੂਰੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵਲੋ ਰਾਜਪਾਲ ਵਲੋ ਵਿਧਾਨ ਸਭਾ ਦੇ ਸੈਸ਼ਨ ਨੂੰ ਗੈਰ ਕਾਨੂੰਨੀ ਦੱਸਣ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਚਣੌਤੀ ਦਿੱਤੀ ਹੋਈ ਹੈ। ਜਿਸ ਦੀ ਸੁਣਵਾਈ 3 ਨਵੰਬਰ ਨੂੰ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਰਾਜਪਾਲ ਨੇ ਦੋ ਬਿਲਾ ਨੂੰ ਮਨਜੂਰੀ ਦੇ ਦਿੱਤੀ ਹੈ ।