*ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੱਡੇ ਪੰਜਾਬੀ ਗਾਇਕਾ ਤੋਂ ਹੋਵੇਗੀ ਪੁੱਛਗਿੱਛ*
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇਕ ਨਵਾਂ ਮੋੜ ਆ ਗਿਆ ਹੈ । ਇਸ ਮਾਮਲੇ ਵਿੱਚ ਪੰਜਾਬੀ ਗਾਇਕਾ ਤੋਂ ਹੁਣ ਪੁੱਛਗਿੱਛ ਹੋਵਗੀ। ਐਸ ਆਈ ਟੀ ਇਸ ਮਾਮਲੇ ਵਿੱਚ ਲਗਾਤਾਰ ਪੁੱਛਗਿੱਛ ਕਰ ਰਹੀ ਹੈ । ਪੁਲਿਸ ਵਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗੈਂਗਸਟਰ ਫੜੇ ਜਾ ਚੁਕੇ ਹੈ ।
ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਗਾਇਕ ਬੱਬੂ ਮਾਨ, ਦਿਲਪ੍ਰੀਤ ਢਿੱਲੋਂ, ਮਨਕੀਰਤ ਖਿੱਤੇ ਅਤੇ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਪਾਲ ਮਿੱਡੂਖੇੜਾ ਨੂੰ ਤਲਬ ਕੀਤਾ ਹੈ।
ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਾਨਸਾ ਪੁਲਿਸ ਨੇ ਸਿੱਧੂ ਕਤਲ ਕੇਸ ਵਿੱਚ ਪੁੱਛਗਿੱਛ ਲਈ ਉਸਨੂੰ ਬੁਲਾਇਆ ਹੈ। ਇਸ ਦੌਰਾਨ ਕਈ ਵੱਡੀਆਂ ਕਾਰਵਾਈਆਂ ਹੋਣ ਦੀ ਸੰਭਾਵਨਾ ਹੈ। ਕਈ ਪੰਜਾਬੀ ਫਿਲਮ ਪ੍ਰੋਡਿਊਸਰਾਂ ਤੋਂ ਵੀ ਪੁੱਛਗਿੱਛ ਹੋਵੇਗੀ। ਵਿੱਕੀ ਮਿੱਢੂਖੇੜਾ ਦੇ ਭਰਾ ਅਜੇ ਪਾਲ ਤੋਂ ਵੀ ਸ਼ੁੱਕਰਵਾਰ ਨੂੰ ਇੱਕ ਘੰਟੇ ਤੱਕ ਸਵਾਲ-ਜਵਾਬ ਕੀਤੇ ਗਏ ਸਨ । ਮਾਨਸਾ ਪੁਲਿਸ ਨੂੰ ਸੀਨੀਅਰ ਅਫ਼ਸਰਾਂ ਤੋਂ ਹਰੀ ਝੰਡੀ ਮਿਲਣ ਦਾ ਇੰਤਜ਼ਾਰ। ਲਗਾਤਾਰ ਮੂਸੇਵਾਲਾ ਦੇ ਪਿਤਾ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ‘ਤੇ ਚੁੱਕਦੇ ਰਹੇ ਨੇ ਸਵਾਲ ਚੁੱਕ ਰਹੇ ਹਨ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੇ ਡੀ ਜੀ ਪੀ ਨਾਲ ਮੁਲਾਕਾਤ ਕੀਤੀ ਸੀ । ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਦਾ ਦਾਇਰਾ ਵਧਿਆ ਹੈ । ਬਲਕੌਰ ਸਿੰਘ ਨੇ ਚਿਤਾਵਨੀ ਦਿੱਤੀ ਸੀ ਕਿ ਇਕ ਮਹੀਨੇ ਅੰਦਰ ਕੋਈ ਕਾਰਵਾਈ ਨਾ ਹੋਈ ਤਾ ਉਹ ਦੇਸ਼ ਛੱਡ ਦੇਣਗੇ ।