Breaking : ਪੈਟਰੋਲ ਅਤੇ ਡੀਜਲ ਨੇ ਰੱਖੀ ਪੰਜਾਬ ਸਰਕਾਰ ਦੀ ਇਜ਼ਤ , ਆਮਦਨ ਵਿੱਚ ਤੋੜਿਆ ਰਿਕਾਰਡ,
ਬੁਰੇ ਸਮੇ ਵਿੱਚ ਪੈਟ੍ਰੋਲ ਅਤੇ ਡੀਜ਼ਲ ਪੰਜਾਬ ਸਰਕਾਰ ਨਾਲ ਡੱਟ ਕੇ ਖੜਾ , ਪਿਛਲੇ ਸਾਲ ਨਾਲੋਂ 1433 ਕਰੋੜ ਜ਼ਿਆਦਾ ਆਏ
ਦੇਸ਼ ਅੰਦਰ ਜਿਵੇ ਜਿਵੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ ਅਤੇ ਪੰਜਾਬ ਸਰਕਾਰ ਦੀ ਆਮਦਨ ਵੱਧ ਜਾਂਦੀ ਹੈ ਅਤੇ ਆਮਦਨ ਦਾ ਮੀਟਰ ਤੇਜੀ ਨਾਲ ਘੁੰਮਣ ਲੱਗ ਜਾਂਦਾ ਹੈ । ਪਟਰੋਲ ਦੀ ਵੱਧ ਰਹੀਆਂ ਕੀਮਤਾਂ ਪੰਜਾਬ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ । ਸਰਕਾਰ ਨੂੰ ਇਸ ਸਮੇ ਪੈਟਰੋਲ ਅਤੇ ਡੀਜਲ ਤੋਂ ਸਭ ਤੋਂ ਜ਼ਿਆਦਾ ਆਮਦਨ ਹੋ ਰਹੀ ਹੈ । ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਤੋਂ 105 ਫ਼ੀਸਦੀ ਆਮਦਨ ਹੋਈ ਹੈ । ਸਰਕਾਰ ਦੀ ਵਿੱਤੀ ਹਾਲਤ ਖ਼ਰਾਬ ਹੈ । ਅਜਿਹੇ ਵਿੱਚ ਪੈਟਰੋਲ ਅਤੇ ਡੀਜਲ ਪੰਜਾਬ ਸਰਕਾਰ ਨਾਲ ਡੱਟ ਕੇ ਖੜ੍ਹੇ ਹਨ ਅਤੇ ਸਰਕਾਰ ਦਾ ਕਾਫੀ ਬੋਝ ਚੁੱਕੀ ਜਾ ਰਹੇ ਹਨ । ਪੰਜਾਬ ਸਰਕਾਰ ਦੀ ਇਜ਼ਤ ਰੱਖ ਰਿਹਾ ਹੈ ।
ਪੰਜਾਬ ਅੰਦਰ ਪਿਛਲੇ ਚਰਨਜੀਤ ਸਿੰਘ ਚੰਨੀ ਸਰਕਾਰ ਤੇ ਜਾਂਦੇ ਜਾਂਦੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਸੀ । ਇਸ ਦੇ ਬਾਵਜੂਦ ਪੰਜਾਬ ਨੇ ਪੈਟਰੋਲ ਅਤੇ ਡੀਜਲ ਤੋਂ ਆਮਦਨ ਵਿੱਚ ਰਿਕਾਰਡ ਦਿੱਤਾ ਹੈ । ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੋਂ ਜੋ ਆਮਦਨ ਦਾ ਟੀਚਾ ਰੱਖਿਆ ਸੀ , ਉਸ ਵੀ ਪਾਰ ਹੋ ਗਿਆ ਹੈ । ਇਹ ਰਿਕਾਰਡ ਸਰਕਾਰ ਨੇ ਫਰਵਰੀ ਮਹੀਨੇ ਵਿੱਚ ਹੀ ਤੋੜ ਦਿੱਤਾ ਹੈ । ਅਜੇ ਮਾਰਚ ਮਹੀਨੇ ਦੇ ਅੰਕੜੇ ਆਉਣੇ ਬਾਕੀ ਹੈ । ਉਮੀਦ ਹੈ ਕਿ ਸਰਕਾਰ ਨੂੰ ਉਮੀਦ ਤੋਂ ਜ਼ਿਆਦਾ ਆਮਦਨ ਹੋਈ ਹੋਵੇਗੀ ।
ਪੰਜਾਬ ਸਰਕਾਰ ਨੂੰ ਇਸ ਵਾਰ ਪਿੱਛੇ ਸਾਲ ਨਾਲੋਂ 1433 ਕਰੋੜ ਰੁਪਏ ਦੀ ਜ਼ਿਆਦਾ ਆਮਦਨ ਹੋਈ ਹੈ । ਪਿਛਲੇ ਸਾਲ ਸਰਕਾਰ ਨੂੰ ਫਰਵਰੀ ਤਕ 4946 ਕਰੋੜ ਰੁਪਏ ਦੀ ਆਮਦਨ ਹੋਈ ਸੀ । ਇਸ ਵਾਰ 6379 ਕਰੋੜ ਦੀ ਆਮਦਨ ਹੋਈ ਹੈ । ਪੰਜਾਬ ਸਰਕਾਰ ਨੇ ਮਾਰਚ 2022 ਤਕ ਪੈਟਰੋਲ ਅਤੇ ਡੀਜ਼ਲ ਤੋਂ 6027 .76 ਕਰੋੜ ਦਾ ਆਮਦਨ ਦਾ ਟੀਚਾ ਰੱਖਿਆ ਸੀ । ਜਦੋ ਕਿ ਟੀਚਾ ਫਰਵਰੀ ਮਹੀਨੇ ਵਿੱਚ ਪੂਰਾ ਹੋ ਗਿਆ ਹੈ ਅਤੇ ਇਸ ਵਾਰ ਰਿਕਾਰਡ ਤੋੜ ਆਮਦਨ ਦਾ ਰਿਕਾਰਡ ਪੈਦਾ ਹੋ ਗਿਆ ਹੈ । ਪੰਜਾਬ ਸਰਕਾਰ ਨੂੰ ਨਿਰਧਾਰਤ ਟੀਚੇ ਨਾਲੋਂ 351 ਕਰੋੜ ਰੁਪਏ ਦੀ ਜ਼ਿਆਦਾ ਆਮਦਨ ਹੋਈ ਹੈ ।