ਪੰਜਾਬ

ਮਾਹੌਲ ਤਣਾਅ ਪੂਰਨ ਹੋਣ ਤੋਂ ਬਾਅਦ ਪਟਿਆਲਾ ਜਿਲ੍ਹੇ ਵਿਚ ਕਰਫ਼ੀਊ , ਮੁੱਖ ਮੰਤਰੀ ਵਲੋਂ ਅਫਸਰਾਂ ਦੀ ਖਿਚਾਈ

ਪਟਿਆਲਾ ਵਿਚ ਅੱਜ ਮਾਹੌਲ ਤਣਾਅ ਪੂਰਨ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਡੀ ਜੀ ਪੀ ਅਤੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ ਅਤੇ ਅਧਿਕਾਰੀਆਂ ਦੀ ਖਿਚਾਈ ਕੀਤੀ ਹੈ । ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਨਾਰਾਜਗੀ ਜਾਹਰ ਕਰਦੇ ਹੋਏ ਕਿਹਾ ਕਿ ਪਹਿਲਾ ਕਿਉਂ ਨਹੀਂ ਕਦਮ ਚੁੱਕੇ ਗਏ ਹਨ । ਜਦੋ ਪਹਿਲਾ ਜਾਣਕਾਰੀ ਮਿਲ ਗਈ ਸੀ ਤਾ ਪਹਿਲਾ ਸੁਰੱਖਿਆ ਦੇ ਕਦਮ ਕਿਉਂ ਨਹੀਂ ਚੁੱਕੇ ਗਏ ਅਜਿਹਾ ਕਿਉਂ ਨਹੀਂ ਹੋਇਆ ਹੈ
ਪਟਿਆਲਾ ਵਿਚ ਹਾਲਾਤ ਬੇ ਕਾਬੂ ਹੋਣ ਤੋਂ ਬਾਅਦ ਪਟਿਆਲਾ ਜਿਲ੍ਹੇ ਵਿਚ ਸ਼ਾਮ 7 ਵਜੇ ਤੋਂ ਕੱਲ੍ਹ ਸਵੇਰੇ 6 ਵਜੇ ਤਕ ਕਰਫ਼ੀਊ ਲਗਾ ਦਿੱਤਾ ਗਿਆ ਹੈ । ਐਸ ਐਸ ਪੀ ਨਾਨਕ ਸਿੰਘ ਦਾ ਕਹਿਣਾ ਹੈ ਕਿ 4 ਲੋਕ ਅੱਜ ਦੀ ਘਟਨਾ ਵਿਚ ਜਖਮੀ ਹੋਏ ਹਨ। 
ਇਸ ਦੌਰਾਨ ਭਗਵੰਤ ਮਾਨ ਨੇ ਟਵੀਟ ਕੀਤਾ, “ਪਟਿਆਲ਼ਾ ਵਿਚ ਝੜਪ ਹੋਣ ਦੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਮੈਂ ਡੀ.ਜੀ.ਪੀ. ਨਾਲ ਗੱਲ ਕੀਤੀ ਅਤੇ ਇਲਾਕੇ ਵਿਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਹਾਲਾਤ ਉਤੇ ਨੇੜਿਓਂ ਨਿਗ੍ਹਾ ਰੱਖੀ ਹੋਈ ਹੈ ਅਤੇ ਸੂਬੇ ਵਿਚ ਕਿਸੇ ਨੂੰ ਵੀ ਕੋਈ ਗੜਬੜ ਨਹੀਂ ਕਰਨ ਦਿੱਤੀ ਜਾਵੇਗੀ। ਪੰਜਾਬ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਸਭ ਤੋਂ ਵੱਧ ਮਹੱਤਵਪੂਰਨ ਹੈ।”

ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਕੀਤਾ ਜਾਣਾ ਚਾਹੀਦਾ ਜਿਸ ਨਾਲ ਸਾਡਾ ਸ਼ਾਂਤਮਈ ਮਾਹੌਲ ਖਰਾਬ ਹੁੰਦਾ ਹੋਵੇ ਕਿਉਂਕਿ ਅਸੀਂ ਸਾਰੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸ਼ਾਂਤਮਈ, ਸਦਭਾਵਨਾ ਪੂਰਨ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਨੈਤਿਕ ਤੌਰ ‘ਤੇ ਦ੍ਰਿੜ ਅਤੇ ਵਚਨਬੱਧ ਹਾਂ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!