ਪੰਜਾਬ
*ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਅਧਿਆਪਕਾਂ ਅਤੇ ਅਧਿਕਾਰੀਆਂ ਦੇ ਵਫ਼ਦ ਨੇ ਦਿੱਲੀ ਦੇ ਸਕੂਲ ਆਫ ਐਕਸੀਲੈਂਸ ਦਾ ਦੌਰਾ ਕੀਤਾ*
*ਦਿੱਲੀ ਦੇ ਸਕੂਲ ਆਫ਼ ਐਕਸੀਲੈਂਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਨੂੰ ਦਿੱਤੀ ਜਾ ਰਹੀ ਹੈ ਪ੍ਰਮੁੱਖਤਾ*
ਐੱਸ.ਏ.ਐੱਸ. ਨਗਰ 28 ਜੁਲਾਈ ( )
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਕੂਲੀ ਸਿੱਖਿਆ ਦੇ ਸਬੰਧੀ ਦੂਰਦਰਸ਼ੀ ਸੋਚ ‘ਤੇ ਚਲਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਦਿੱਲੀ ਦੇ ਸਿੱਖਿਆ ਮੰਤਰੀ ਅਤੇ-ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਸਿੱਖਿਆ ਵਿਭਾਗ ਦੇ ਸੱਦੇ ‘ਤੇ ਦਿੱਲੀ ਦੇ ਸਕੂਲ ਆਫ਼ ਐਕਸੀਲੈਂਸ ਵਿਖੇ 150 ਦੇ ਕਰੀਬ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਸਕੂਲ ਆਫ਼ ਐਕਸੀਲੈਂਸ ਵਿੱਚ ਵਿਜ਼ਟ ਕਰਨ ਉਪਰੰਤ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ ਸਿਸੋਦੀਆ ਅਤੇ ਦਿੱਲੀ ਦੇ ਸਿੱਖਿਆ ਵਿਭਾਗ ਦੇ ਸਮੂਹ ਅੀਧਕਾਰੀਆਂ ਨੇ ਗੱਲਬਾਤ ਵੀ ਕੀਤੀ।
ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਆਫ਼ ਐਕਸੀਲੈਂਸ ਵਿੱਚ ਵਿਜ਼ਟ ਕਰਕੇ ਮਹਿਸੂਸ ਹੋਇਆ ਹੈ ਕਿ ਦਿੱਲੀ ਦੇ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਨਹੀਂ ਹੈ। ਇਮਾਰਤਾਂ ਬਹੁਤ ਹੀ ਖੁੱਲੀਆਂ ਅਤੇ ਹਵਾਦਾਰ ਹਨ। ਸਮਾਰਟ ਕਲਾਸਰੂਮ, ਫਰਨੀਚਰ ਅਤੇ ਪਖਾਨੇ ਤਾਂ ਬਹੁਤ ਮਿਆਰੀ ਹੀ ਹਨ ਪਰ ਸਿੱਖਿਆ ਦੇ ਪੱਧਰ ਨੂੰ ਉਚੇਰਾ ਬਣਾਇਆ ਹੋਇਆ ਹੈ। ਸਕੂਲਾਂ ਵਿੱਚ ਜਿੱਥੇ ਹੈਪੀਨੈਸ ਕਲਾਸ ਦਾ ਬਹੁਤ ਮਹੱਤਵ ਹੈ ਜਿਸ ਨੂੰ ਵਿਦਿਆਰਥੀ ਅਤੇ ਅਧਿਆਪਕ ਸਵੈ-ਪ੍ਰੇਰਣਾ ਨਾਲ ਚਲਾਉਂਦੇ ਹਨ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ iਐਂਟਰਪ੍ਰੋਨਿਓਰ ਮਾਈਡਸੈੱਟ ਕਰੀਕੁਲਮ ਨਾਮ ਤਹਿਤ ਵਿਦਿਆਰਥੀਆਂ ਨੂੰ ਭੁਵੱਖ ਵਿੱਚ ਕਾਰੋਬਾਰ ਸਬੰਧੀ ਆਪਣੇ ਦ੍ਰਿਸ਼ਟੀਕੋਣ ਨੂੰ ਪਰਿਪੱਕ ਕਰਨ ਲਈ ਵੀ ਬਹੁਤ ਜਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਪੜਹਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ਲਈ ਵੀ ਯੋਜਨਾਬੱਧ ਢੰਗ ਨਾਲ iਆਰੀ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਤਿਆਰ ਕਰਨ ਲਈ ਵੀ ਵੱਖ-ਵੱਖ ਸਟਰੀਮਾਂ ਤਹਿਤ ਵਿਸ਼ਿਆਂ ਦੀ ਕੋਚਿੰਗ ਦਿੱਤੀ ਜਾਂਦੀ ਹੈ।
ਇਹਨਾਂ ਸਕੂਲਾਂ ਵਿੱਚ ਦੌਰਾ ਕਰਨ ਉਪਰੰਤ ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਪੁੱਜੇ ਅਧਿਆਪਕਾਂ ਦੇ ਵਫ਼ਦ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਵੱਲੋਂ ਸਿੱਖਿਆ ਨੂੰ ਹੋਰ ਉਚੇਰਾ ਮਿਆਰ ਦੇਣ ਲਈ ਅਤੇ ਅਧਿਆਪਕਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਲਈ ਦਿੱਲੀ ਦੇ ਸਰਕਾਰੀ ਸਕੂਲ ਆਂਫ਼ ਐਮੀਨੈਂਸ ਦਾ ਦੌਰਾ ਬਹੁਤ ਲਾਭਦਾਇਕ ਰਹੇਗਾ। ਉਹ ਪੰਜਾਬ ਵਿੱਚ ਜਾ ਕੇ ਆਪਣੇ ਇਲਾਕੇ ਦੇ ਵਸਨੀਕਾਂ ਅਤੇ ਅਧਿਆਪਕਾਂ ਨਾਲ ਸਮੇਂ ਦੀ ਮੰੰਗ ਕਰਦੀਆਂ ਤਬਦੀਲੀਆਂ ਬਾਰੇ ਜ਼ਰੂਰ ਗੱਲ ਕਰਨਗੇ। ਵਫ਼ਦ ਵਿੱਚ ਪੁੱਜੇ ਅਧਿਆਪਕਾਂ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਅਗਵਾਈ ਵਿੱਚ ਮਨੀਸ਼ ਸਿਸੋਦੀਆ ਸਿੱਖਿਆ ਮੰਤਰੀ ਅਤੇ ਪੰਜਾਬ ਦੀ ਆਮ ਆਦਮੀ ਦੀ ਭਗਵੰਤ ਮਾਨ ਸਰਕਾਰ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦਾ ਇਸ ਵਿਸ਼ੇਸ਼ ਜਾਗਰੂਕਤਾ ਅਤੇ ਜਾਣਕਾਰੀ ਭਰਪੂਰ ਦਿੱਲੀ ਦੇ ਸਕੂਲਾਂ ਦੇ ਦੌਰੇ ਲਈ ਧੰਨਵਾਦ ਕੀਤਾ।
ਇਸ ਮੌਕੇ ਪੰਜਾਬ ਵੱਲੋਂ ਡੀ.ਪੀ.ਆਈ. ਸੈਕੰਡਰੀ ਸਿੱਖਿਆ ਕੁਲਜੀਤ ਪਾਲ ਸਿੰਘ ਮਾਹੀ, ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਡਾ. ਮਨਿੰਦਰ ਸਿੰਘ ਸਰਕਾਰੀਆ, ਦਪਿੰਦਰ ਸਿੰਘ ਓ.ਐਸ.ਡੀ. ਟੂ ਸਿੱਖਿਆ ਮੰਤਰੀ ਦੇ ਨਾਲ਼-ਨਾਲ਼ ਮੁੱਖ ਦਫ਼ਤਰ ਦੇ ਸਹਾਇਕ ਡਾਇਰੈਕਟਰ, ਡਿਪਟੀ ਸਟੇਟ ਪ੍ਰੋਜੈਕਟਰ ਡਾਇਰੈਕਟਰ, ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਰਾਜਿੰਦਰ ਸਿੰਘ ਸਟੇਟ ਮੀਡੀਆ ਕੋਆਰਡੀਨੇਟਰ, ਵੱਖ-ਵੱਖ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਵੀ ਮੌਜੂਦ ਸਨ।