ਹਾਈ ਕੋਰਟ ਵਲੋਂ ਪੰਜਾਬ ਦਾ ਡੀ ਜੀ ਪੀ , ਗ੍ਰਹਿ ਸਕੱਤਰ ਤੇ ਸ੍ਰੀ ਮੁਕਤਸਰ ਸਾਹਿਬ ਦਾ ਐਸ ਐਸ ਪੀ ਤਲਬ
ਡਰੱਗ ਮਾਮਲੇ ਦੀ ਪੈਰਵੀ ਵਿਚ ਹੋ ਰਹੀ ਦੇਰੀ ਤੇ ਹਾਈ ਕੋਰਟ ਸਖਤ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡਰੱਗ ਮਾਮਲੇ ਦੀ ਪੈਰਵੀ ਵਿਚ ਹੋ ਰਹੀ ਦੇਰੀ ਅਤੇ ਗਵਾਹਾਂ ਦੀ ਗਵਾਹੀ ਸਮੇ ਤੇ ਨਾ ਹੋ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਦੇ ਡੀ ਜੀ ਪੀ , ਗ੍ਰਹਿ ਸਕੱਤਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਨੂੰ ਕੱਲ੍ਹ 12 ਅਕਤੂਬਰ ਨੂੰ ਸਵੇਰੇ 10 ਵਜੇ ਹਾਈਕੋਰਟ ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ ।
ਦੱਸਣਯੋਗ ਹੈ ਕਿ ਮਾਮਲਾ ਡਰੱਗ ਮਾਮਲੇ ਚ ਸ੍ਰੀ ਮੁਕਤਸਰ ਦੇ ਇਕ ਦੋਸ਼ੀ ਨਾਲ ਜੁੜਿਆ ਹੈ । ਦੋਸ਼ੀ ਦੇ ਖਿਲਾਫ ਸਾਲ 2020 ਦੇ ਵਿਚ ਨਸ਼ਾ ਤਸਕਰੀ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਸੀ । ਦੋਸ਼ੀ ਨੇ ਹਾਈ ਕੋਰਟ ਚ ਪਟੀਸ਼ਨ ਪਾ ਕੇ ਰੈਗੂਲਰ ਜਮਾਨਤ ਦੀ ਮੰਗ ਕੀਤੀ ਸੀ । ਦੋਸ਼ੀ ਨੇ ਦਸਿਆ ਕੇ ਉਸ ਦੇ ਮਾਮਲੇ ਵਿਚ 20 ਗਵਾਹ ਸਨ ਜੋ ਕੇ ਸਾਰੇ ਪੁਲਿਸ ਕਰਮਚਾਰੀ ਸਨ । ਉਸ ਦੇ ਖਿਲਾਫ 2021 ਚ ਚਲਾਨ ਪੇਸ਼ ਕੀਤਾ ਜਾ ਚੁਕਾ ਹੈ । ਇਸ ਦੇ ਬਾਵਜੂਦ ਪਿਛਲੇ 2 ਵਿਚ ਸਿਰਫ 1 ਗਵਾਹ ਦੀ ਗਵਾਹੀ ਹੀ ਹੋ ਸਕੀ ਹੈ ।
ਇਸ ਜਾਣਕਾਰੀ ‘ਤੇ ਹਾਈਕੋਰਟ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਹ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਸਰਕਾਰੀ ਗਵਾਹ ਜੋ ਪੁਲਿਸ ਮੁਲਾਜ਼ਮ ਹਨ, ਗਵਾਹੀ ਲਈ ਪੇਸ਼ ਨਹੀਂ ਹੋ ਰਹੇ ਹਨ, ਜਿਸ ਕਾਰਨ ਐਨ ਡੀ ਪੀ ਐਸ ਕੇਸਾਂ ਦੀ ਪੈਰਵੀ ਸਹੀ ਢੰਗ ਨਾਲ ਨਹੀਂ ਹੋ ਰਹੀ ਹੈ , ਇਸ ਲਈ ਹਾਈਕੋਰਟ ਨੇ ਪੰਜਾਬ ਦੇ ਡੀ ਜੀ ਪੀ , ਗ੍ਰਹਿ ਸਕੱਤਰ ਤੇ ਸ੍ਰੀ ਮੁਕਤਸਰ ਸਾਹਿਬ ਦਾ ਐਸ ਐਸ ਪੀ ਤਲਬ ਕੀਤਾ ਹੈ।