ਪੰਜਾਬ
ਪਸ਼ੂ ਪਾਲਣ ਦੀ ਅਫਸਰ ਲਾਬੀ ਦੇ ਖਿਲਾਫ ਵੈਟਨਰੀ ਇੰਸਪੈਕਟਰਾਂ ਵੱਲੋ ਕੱਲ ਨੂੰ ਜਿਲਾ ਪੱਧਰੀ ਰੋਸ ਮੁਜਾਹਰੇ
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਕੱਲ 14 ਨਵੰਬਰ ਨੂੰ ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਦੀਆਂ ਕੋਝੀਆਂ ਤੇ ਘਟੀਆ ਹਰਕਤਾਂ ਦੇ ਖਿਲਾਫ ਜਿਲਾ ਪੱਧਰੀ ਦਫਤਰਾਂ ਅੱਗੇ ਰੋਸ ਮੁਜਾਹਰੇ ਕਰੇਗੀ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ,ਸੂਬਾ ਜਨਰਲ ਸਕੱਤਰ ਗੁਰਪ੍ਰੀਤ ਨਾਭਾ ਦੀ ਅਗਵਾਈ ਅਧੀਨ ਹੋਈ ਸੂਬਾ ਕਮੇਟੀ ਮੈਬਰਾਂ ਨੇ ਕਿਹਾ ਕੇ ਪੰਜਾਬ ਭਰ ਵਿਚ ਵੈਟਨਰੀ ਅਫਸਰਲਾਬੀ ਵੈਟਨਰੀ ਇੰਸਪੈਕਟਰ ਕੇਡਰ ਨੂੰ ਜਲੀਲ ਅਤੇ ਖੱਜਲ ਖੁਆਰ ਕਰ ਰਹੀ ਹੈ।ਵੈਟਨਰੀ ਇੰਸਪੈਕਟਰਾਂ ਵੱਲੋਂ ਪੰਜਾਬ ਸਰਕਾਰ ਵੱਲ ਟੈਗਿੰਗ ਦੀ ਪੇਮੈਂਟ ਦੀ ਅਦਾਇਗੀ ਕਰਨ ਦੀ ਮੰਗ ਕੀਤੀ ਜਾ ਰਹੀ ਸੀ।ਇਸ ਤੋਂ ਬਿਨਾਂ ਆਉਣ ਵਾਲੀ ਮੂੰਹ ਖੁਰ ਵੈਕਸੀਨੇਸਨ ਲਈ ਇਕਮੁਸ਼ਤ ਹਦਾਇਤਾਂ ਅਤੇ ਨਵੇਂ ਟੈਗ ਜਾਰੀ ਕਰਨ ਦਾ ਮਸਲਾ ਸਰਕਾਰ ਵੀ ਸਰਕਾਰ ਕੋਲ ਵਾਰ ਵਾਰ ਰੱਖਿਆ ਗਿਆ।ਪਸ਼ੂ ਪਾਲਣ ਵਿਭਾਗ ਦੀ ਅਫਸਰਸ਼ਾਹੀ ਇਨਾਂ ਮੰਗਾਂ ਨੂੰ ਗੰਭੀਰਤਾ ਨਾਲ ਨਹੀ ਲਿਆ।ਮਜਬੂਰੀ ਵੱਸ ਵੈਟਨਰੀ ਇੰਸਪੈਕਟਰ ਕੇਡਰ ਨੂੰ ਵੈਕਸੀਨੇਸਨ ਲਾਉਣ ਦੀ ਮੁਹਿੰਮ ਹੋਲਡ ਤੇ ਰੱਖਣੀ ਪਈ।*
ਅਫਸਰਸਾਹੀ ਨੇ ਆਪਣੀ ਨਿਕੰਮੀ ਕਾਰਗੁਜਾਰੀ ਲਕਾਉਣ ਲਈ ਉਲਟਾ ਕੁਝ ਜਿਲਿਆਂ ਵਿਚ ਵੈਟਨਰੀ ਇੰਸਪੈਕਟਰ ਕੇਡਰ ਨੂੰ ਨਿਸ਼ਾਨੇ ਤੇ ਲੈ ਕੇ ਸਰਕਾਰੀ ਕਾਰਵਾਈ ਅਤੇ ਨਿੱਜੀ ਤੌਰ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।ਅਫਸਰਸ਼ਾਹੀ ਆਨੀ ਬਹਾਨੀ ਫੀਲਡ ਵਿਚ ਕੰਮ ਕਰ ਰਹੇ ਵੈਟਨਰੀ ਇੰਸਪੈਕਟਰਜਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਵੱਖ ਵੱਖ ਜਿਲਿਆਂ ਤੋਂ ਆ ਰਹੀਆਂ ਇਨਾਂ ਸ਼ਿਕਾਇਤਾਂ ਦੇ ਮੱਦੇਨਜਰ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਕੱਲ ਮਿਤੀ 14 ਨਵੰਬਰ ਦਿਨ ਬੁਧਵਾਰ ਨੂੰ ਸਮੂਹ ਡਿਪਟੀ ਡਾਇਰੈਕਟਰ ਦੇ ਦਫਤਰਾਂ ਅੱਗੇ ਦੋ ਘੰਟਿਆਂ ਲਈ ਰੋਸ ਧਰਨਾ ਦੇਣਗੇ।
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਨੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਬੇਨਤੀ ਕੀਤੀ ਕੇ ਵਿਭਾਗ ਦੀ ਅਫਸਰਸਾਹੀ ਦੀਆਂ ਆਪ ਹੁਦਰੀਆਂ ਨੂੰ ਨੱਥ ਪਾਈ ਜਾਵੇ । ਜਿਲਾ ਪੱਧਰੀ ਅਫਸਰਾਂ ਵੱਲੋਂ ਫੀਲਡ ਦੇ ਸਟਾਫ ਨਾਲ ਦੁਰਵਿਹਾਰ ਕਰਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਜੇਕਰ ਵਿਭਾਗ ਦੇ ਉਚ ਅਧਿਕਾਰੀਆਂ ਨੇ ਇਕ ਹਫਤੇ ਵਿਚ ਇਨਾਂ ਮੁਸ਼ਕਿਲਾਂ ਦਾ ਨਿਪਟਾਰਾ ਨਾ ਕੀਤਾ ਤਾਂ ਵੈਟਨਰੀ ਇੰਸਪੈਕਟਰ ਡਾਇਰੈਕਟਰ ਪਸ਼ੂ ਪਾਲਣ ( ਪੰਜਾਬ) ਦੇ ਸੂਬਾ ਪੱਧਰੀ ਦਫਤਰ ਦਾ ਘਿਰਾਓ ਕਰਨਗੇ।
*ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਜਾਇਬ ਸਿੰਘ ਕੇਪੀ,ਸੂਬਾ ਸਲਾਹਕਾਰ ਗੁਰਮੀਤ ਸਿੰਘ ਮਹਿਤਾ, ਸੂਬਾ ਸਕੱਤਰ ਗੁਰਦੀਪ ਸਿੰਘ ਛੰਨਾ, ਸੂਬਾ ਜੁਆਇੰਟ ਸਕੱਤਰ ਮੁਖਤਿਆਰ ਸਿੰਘ ਬੇਰ ਕਲਾਂ,ਆਡਿਟ ਸਕੱਤਰ ਸੁਰਿੰਦਰ ਕੁਮਾਰ ਫਾਜਿਲਕਾ,ਜਸਕਰਨ ਸਿੰਘ ਮੁਹਾਲੀ, ਰਜਿੰਦਰ ਸਿੰਘ ਸੰਗਰੂਰ , ਦਲਜੀਤ ਸਿੰਘ ਧਲੇਰੀਆ ਮਲੇਰਕੋਟਲਾ, ਰਮੇਸ਼ ਕੁਮਾਰ ਕੱਕੜ ਰੋਪੜ, ਸਵਰਣਜੀਤ ਸਿੰਘ ਠੇਠਰਕੇ ਗੁਰਦਾਸਪੁਰ, ਵਿਪਨ ਕੁਮਾਰ ਮਾਨਸਾ, ਸੂਬਾ ਪਰੈਸ ਸਕੱਤਰ ਸੁਰੇਸ਼ ਕੁਮਾਰ ਪਠਾਣਕੋਟ , ਜਸਵਿੰਦਰ ਸਿੰਘ ਢਿੱਲੋਂ ਫਰੀਦਕੋਟ, ਹਰਪ੍ਰੀਤ ਸਿੰਘ ਸੰਧੂ ਫਿਰੋਜਪੁਰ ,ਅਸ਼ੋਕ ਕੁਮਾਰ ਜਲੰਧਰ , ਨਰਿੰਦਰ ਬੀਰ ਸਿੰਘ ਹੁਸ਼ਿਆਰਪੁਰ, ਬਲਜਿੰਦਰ ਸਿੰਘ ਫਤਹਿਗੜ੍ਹ ਸਾਹਿਬ ਸਮੇਤ ਹੋਰ ਸੂਬਾਈ ਆਗੂ ਮੌਜੂਦ ਸਨ* *ਇਸ ਦੌਰਾਣ ਕਿਸ਼ਨ ਚੰਦਰ ਮਹਾਜ਼ਨ ਸਾਬਕਾ ਸੂਬਾ ਪ੍ਰੈਸ ਸਕੱਤਰ ਨੇ ਸੇਵਾ ਮੁੱਕਤ ਵੈਟਨਰੀ ਇੰਸਪੈਕਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਡਿਪਟੀ ਡਾਇਰੈਕਟਰਾਂ ਦੇ ਦਫ਼ਤਰਾਂ ਅੱਗੇ ਲਾਏ ਜਾ ਰਹੇ ਧਰਨਿਆਂ ਵਿਚ ਵੱਡੀ ਗਿਣਤੀ ਵਿਚ ਸਮੂਲੀਅਤ ਕਰਨ ।