ਦਿ ਰੌਇਲ ਗਲੋਬਲ ਸਕੂਲ ਵਿੱਚ ਜਿਲ੍ਹਾ ਪੱਧਰੀ ਸਾਇੰਸ ਮੇਲਾ ਸ਼ੁਰੂ
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਜੋ ਕਿ ਭੀਖੀ ਮਾਨਸਾ ਮੁੱਖ ਮਾਰਗ ਤੇ ਸਥਿਤ ਹੈ ਵਿਖੇ SCERT , ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀ ਹਿਦਾਇਤ ਅਨੁਸਾਰ ਸਾਇੰਸ ਮੇਲਾ ਸ਼ੁਰੂ ਹੋ ਗਿਆ ਹੈ।
ਇਹ ਸਾਇੰਸ ਮੇਲਾ ਜਿਲ੍ਹਾ ਸਿੱਖਿਆ ਅਫਸਰ ਹਰਿੰਦਰ ਸਿੰਘ ਭੁੱਲਰ, ਡਿਪਟੀ ਜਿਲ੍ਹਾ ਸਿੱਖਿਆ ਅਫ਼ਸਰ ਅਸ਼ੋਕ ਕੁਮਾਰ, ਪ੍ਰਿੰਸੀਪਲ ਡਾਇਟ ਡਾ. ਬੂਟਾ ਸਿੰਘ ਸੇਖੋਂ, ਅਮਰੀਕ ਸਿੰਘ ਸਾਇੰਸ ਅਧਿਆਪਕ ਦੀ ਅਗਵਾਈ ਵਿੱਚ ਕਰਵਾਇਆ ਗਿਆ।ਇਹ ਸਾਇੰਸ ਮੇਲਾ ਦੋ ਦਿਨ 30 ਅਤੇ 31 ਜਨਵਰੀ, 2024 ਨੂੰ ਹੈ।
ਇਸ ਮੇਲੇ ਵਿੱਚ 30 ਜਨਵਰੀ ਨੂੰ ਕਲਾਸ ਛੇਵੀਂ ਤੋਂ ਅੱਠਵੀਂ ਅਤੇ 31 ਜਨਵਰੀ ਨੂੰ ਕਲਾਸ ਨੌਵੀਂ – ਦਸਵੀਂ ਦੇ ਵਿਦਿਆਰਥੀ ਭਾਗ ਲੈ ਰਹੇ ਹਨ।
ਇਸ ਸਾਇੰਸ ਮੇਲੇ ਵਿੱਚ ਮਾਨਸਾ ਜਿਲ੍ਹੇ ਦੇ ਲਗਭਗ ਪੱਚੀ ਸਕੂਲਾਂ ਨੇ ਭਾਗ ਲਿਆ। ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਵਿਦਿਆਰਥੀ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ਅਜਿਹੇ ਮੇਲੇ ਲੱਗਣੇ ਚਾਹੀਦੇ ਹਨ ਤਾਂ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਮੌਕੇ ਮਿਲਦੇ ਰਹਿਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਵਿਦਿਆਰਥੀਆਂ ਲਈ ਕਾਫੀ ਲਾਹੇਬੰਦ ਸਾਬਤ ਹੋਣਗੇ । ਵਿਦਿਆਰਥੀਆਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ । ਇਸ ਨਾਲ ਵਿਦਿਆਰਥੀਆਂ ਚ ਸਾਇੰਸ ਨੂੰ ਲੈ ਕੇ ਰੁਚੀ ਪੈਦਾ ਹੁੰਦੀ ਹੈ ।
ਦਿ ਰੌਇਲ ਗਲੋਬਲ ਸਕੂਲ ਦੇ ਵਿੱਚ ਇਸ ਸਾਇੰਸ ਮੇਲੇ ਵਿੱਚ ਸਾਮਿਲ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਦਾ ਦੌਰਾ ਕਰਵਾਇਆ ਗਿਆ।ਇਸ ਦੌਰਾਨ ਵਿਦਿਆਰਥੀ ਬਹੁਤ ਖੁਸ਼ ਨਜਰ ਆਏ। ਵਿਦਿਆਰਥੀ ਵਿਚ ਇਸ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ।