ਪੰਜਾਬ
ਡਾ. ਸੰਗੀਤਾ ਤੂਰ ਪਸ਼ੂ ਪਾਲਣ ਵਿਭਾਗ ਪੰਜਾਬ ਦੀ ਪਹਿਲੀ ਮਹਿਲਾ ਡਾਇਰੈਕਟਰ
ਪੰਜਾਬ ਸਰਕਾਰ ਨੇ ਡਾ ਸੰਗੀਤਾ ਤੂਰ ਨੂੰ ਪਸ਼ੂ ਪਾਲਣ ਵਿਭਾਗ ਦੀ ਡਾਇਰੈਕਟਰ ਨਿਯੁਕਤ ਕੀਤਾ ਅਤੇ ਡਾ ਸੰਗੀਤਾ ਤੂਰ ਪੰਜਾਬ ਪਸ਼ੂ ਪਾਲਣ ਵਿਭਾਗ ਦੀ ਪਹਿਲੀ ਮਹਿਲਾ ਡਾਇਰੈਕਟਰ ਬਣੇ। ਇਸ ਤੋਂ ਪਹਿਲਾਂ ਡਾ ਸਾਹਿਬਾ ਪਸ਼ੂ ਪਾਲਣ ਵਿਭਾਗ ਵਿੱਚ ਬਤੌਰ ਸੰਯੁਕਤ ਡਾਇਰੈਕਟਰ (ਪਲੈਨਿੰਗ ਅਤੇ ਵਿਕਾਸ) ਦੀ ਸੇਵਾ ਨਿਭਾ ਰਹੇ ਸਨ। ਡਾ ਸੰਗੀਤਾ ਤੂਰ ਜੀ ਨੇ ਚੀਫ ਮਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦਾ ਇਸ ਜਿੰਮੇਵਾਰੀ ਦੇਣ ਤੇ ਧੰਨਵਾਦ ਕੀਤਾ।
ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਜਿੰਮੇਵਾਰੀਆ ਨਿਭਾਉਣ ਦੇ ਨਾਲ ਨਾਲ, ਪੰਜਾਬ ਵੈਕਸੀਨ ਸੰਸਥਾ ਲੁਧਿਆਣਾ ਨਾਲ ਸਬੰਧਤ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਤਾਂ ਜੋ ਪਸ਼ੂਆ ਅਤੇ ਪੋਲਟਰੀ ਦੀਆਂ ਵੈਕਸੀਨਾਂ ਬਣਾਈਆ ਜਾ ਸਕਣ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ। ਵਿਭਾਗ ਵਿੱਚ ਵੈਟਨਰੀ ਇੰਸਪੈਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਅਤੇ ਪਸ਼ੂ ਹਸਪਤਾਲਾਂ ਨੂੰ ਪਸ਼ੂ ਧੰਨ ਦੇ ਇਲਾਜ ਵਾਸਤੇ ਦਵਾਈਆਂ ਉਪਲੱਬਧ ਕਰਵਾਉਣਆ ਮੁੱਖ ਕੰਮ ਹਨ।
ਉਹਨਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਪਹਿਲੀ ਮਹਿਲਾ ਡਾਇਰੈਕਟਰ ਹੋਣ ਦੇ ਨਾਤੇ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰ ਰਹੀਆਂ ਮਹਿਲਾ ਵੈਟਨਰੀ ਅਫਸਰਾਂ ਨੂੰ ਵੱਧ ਤੋਂ ਵੱਧ ਕੰਮ ਕਰਨ ਲਈ ਉਤਸਾਹਿਤ ਕਰਨਾ ਹੈ।
ਇਸ ਮੋਕੇ ਤੇ ਡਾ ਰੰਜੀਵ ਬਾਲੀ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ (ਆਰ।ਡੀ।ਡੀ।ਐਲ) ਜਲੰਧਰ ਨੇ ਡਾ ਸੰਗੀਤਾ ਤੂਰ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਅਹੁੱਦਾ ਸੰਭਾਲਨ ਤੇ ਮੁਬਾਰਕਬਾਦ ਦਿੱਤੀ ।
ਰਣਬੀਰ ਸਿੰਘ ਪਠਾਨਕੋਟ ਮੀਤ ਪ੍ਰਧਾਨ ਮਨਿਸਟਰੀਅਲ ਸਰਵਿਸ ਐਸੋਸੀਏਸ਼ਨ ਪਸ਼ੂ ਪਾਲਣ ਪੰਜਾਬ, ਜਸਪ੍ਰੀਤ ਸਿੰਘ ਚੇਅਰਮੈਨ, ਹਰਭਜਨ ਸਿੰਘ ਪ੍ਰਧਾਨ, ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਜਨਰਲ ਸਕੱਤਰ, ਜਤਿੰਦਰ ਕੁਮਾਰ ਹੈਡ ਕੈਸ਼ੀਅਰ , ਸਮਸ਼ੇਰ ਸਿੰਘ ਸੀ.ਸਹਾਇਕ, ਵਿਨੈ ਪ੍ਰਤਾਪ ਕਲਰਕ , ਮੁਨੀਕ ਕੁਮਾਰ ਕਲਰਕ, ਅਤੇ ਭੁਪਿੰਦਰ ਸਿੰਘ ਕਲਰਕ ਆਦਿ ਨ ਐਸੋਸੀਏਸ਼ਨ ਵੱਲੋ ਡਾ ਸੰਗੀਤਾ ਤੂਰ ਨੂੰ ਪਸ਼ੂ ਪਾਲਣ ਵਿਭਾਗ ਦੀ ਡਾਇਰੈਕਟਰ ਨਿਯੁਕਤ ਹੋਣ ਤੇ ਮੁਬਾਰਕਾਂ ਦਿੱਤੀਆਂ ਅਤੇ ਸਰਕਾਰ ਦਾ ਧੰਨਵਾਦ ਕੀਤਾ ।