ਪੰਜਾਬ

ED ਵਲੋਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਘਰ ਵੀ ਛਾਪੇਮਾਰੀ

ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਨਾਲ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਘਰ ਵੀ ਈ ਡੀ ਵਲੋਂ ਛਾਪੇਮਾਰੀ ਕੀਤੀ ਗਈ ਹੈ । ਜਿਸ ਸਮੇ ਚਰਨਜੀਤ ਸਿੰਘ ਚੰਨੀ ਮੁਖ ਮੰਤਰੀ ਬਣੇ ਸਨ ਤਾ ਉਸ ਸਮੇ ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ ਮੰਤਰੀ ਬਣਾਇਆ ਸੀ । ਗਿਲਜੀਆਂ ਦੇ ਘਰ ਵੀ ਈ ਡੀ ਵਲੋਂ ਛਾਪੇਮਾਰੀ ਕੀਤੀ ਗਈ ਹੈ । ਈ ਡੀ ਵਲੋਂ ਇਕ ਦਰਜਨ ਤੋਂ ਜ਼ਿਆਦਾ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ । ਈ ਡੀ ਵਲੋਂ ਕਥਿਤ ਜੰਗਲਾਤ ਘੋਟਾਲੇ ਮਾਮਲੇ ਚ ਛਾਪੇਮਾਰੀ ਕੀਤੀ ਹੈ । ਪੰਜਾਬ ਵਿਜੀਲੈਂਸ ਵਲੋਂ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਧਰਮਸੋਤ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਚ ਜਮਾਨਤ ਮਿਲ ਗਈ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!