ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੀ ਐਚ ਡੀ ਹੋਲ੍ਡਰ ਅਧਿਆਪਕਾਂ ਦੇ ਮਸਲੇ ਧਿਆਨ ਨਾਲ ਸੁਣੇ
ਪੀ ਐਚ ਡੀ ਗੌਰਮਿੰਟ ਸਕੂਲ ਟੀਚਰ ਐਸੋਸੀਏਸ਼ਨ ਦੀ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਚੰਡੀਗੜ੍ਹ ਵਿਖੇ ਉਹਨਾਂ ਦੀ ਰਹਾਇਸ਼ ਵਿਖੇ ਸੁਖਾਵੇਂ ਮਾਹੌਲ ‘ਚ ਸਾਰਥਿਕ ਮੀਟਿੰਗ ਸੰਪਨ ਹੋਈ । ਸਿਖਿਆ ਮੰਤਰੀ ਨੇ ਪੀ ਐਚ ਡੀ ਹੋਲ੍ਡਰ ਦੇ ਮਸਲੇ ਧਿਆਨ ਨਾਲ ਸੁਣੇ ਹਨ ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਕੇ .ਐੱਸ . ਖੁੰਡਾ ਨੇ ਦੱਸਿਆ ਕਿ ਜਿਸ ਤਰ੍ਹਾਂ ਮੀਟਿੰਗ ਚੰਗੇ ਮਾਹੌਲ ਵਿਚ ਹੋਈ ਹੈ ਉਸ ਤੋਂ ਉਮੀਦ ਹੈ ਕਿ ਸਾਡੇ ਮਸਲੇ ਹੱਲ ਹੋਣਗੇ । ਉਨ੍ਹਾਂ ਕਿਹਾ ਕਿ ਸਕੂਲ ਵਿਚ ਜਿਹੜੇ ਪੀ ਐਚ ਡੀ ਅਧਿਆਪਕ ਹਨ । ਉਨ੍ਹਾਂ ਲਈ ਪ੍ਰਮੋਸ਼ਨ ਚੈਨਲ ਖੋਲ੍ਹਣਾ ਚਾਹੀਦਾ ਹੈ, ਜਿਵੇ ਪ੍ਰਾਇਮਰੀ ਤੋਂ ਸੈਕੰਡਰੀ ਸਕੂਲ ਵਿਚ ਪ੍ਰੋਮੋਸ਼ਨ ਚੈਨਲ ਹੈ । ਉਸ ਤਰ੍ਹਾਂ ਇਹ ਚੈਨਲ ਸੈਕੰਡਰੀ ਸਕੂਲ ਵਿਚ ਵੀ ਖੋਲ੍ਹਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਅੱਜ ਤਕ ਉਨ੍ਹਾਂ ਦੀ ਪੀ ਐਚ ਡੀ ਡਿਗਰੀ ਦਾ ਮੁੱਲ ਨਹੀਂ ਪੀ ਹੈ ਉਨ੍ਹਾਂ ਨੂੰ ਜਿਵੇ ਯੂਨੀਵਰਸਟੀ ਤੇ ਕਾਲਜ ਵਿਚ ਵਿੱਤੀ ਲਾਭ ਮਿਲਦੇ ਹਨ , ਉਸ ਤਰ੍ਹਾਂ ਦੇ ਲਾਭ ਮਿਲਨੇ ਚਾਹੀਦੇ ਹਨ ।
ਉਨ੍ਹਾਂ ਕਿਹਾ ਕਿ ਪੀ ਐਚ ਡੀ ਹੋਲ੍ਡਰ ਲਈ ਕੋਈ ਪ੍ਰੋਮੋਸ਼ਨ ਨਹੀਂ ਹੈ। ਇਹਨਾਂ ਲਈ ਨਵਾਂ ਪ੍ਰੋਮੋਸ਼ਨ ਚੈਨਲ ਖੋਲਿਆ ਜਾਣਾ ਚਾਹੀਦਾ ਹੈ। ਇਸ ਸਮੇ ਪੰਜਾਬ ਵਿਚ 300 ਤੋਂ 400 ਪੀ ਐਚ ਡੀ ਹੋਲ੍ਡਰ ਹਨ ।
ਡਾ. ਕੇ .ਐੱਸ . ਖੁੰਡਾ ਨੇ ਦੱਸਿਆ ਕਿ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਕਿ ਜਦੋ ਪੰਨੈਲ ਮੀਟਿੰਗ ਹੋਵੇਗੀ ,ਉਸ ਵਿਚ ਉਨ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਤੇ ਮੀਟਿੰਗ ਵਿਚ ਉਨ੍ਹਾਂ ਨੂੰ ਬੁਲਾਇਆ ਜਾਵੇਗਾ ।
ਇਸ ਮੀਟਿੰਗ ਚ ਡਾ. ਕੇ .ਐੱਸ . ਖੁੰਡਾ) ਤੋਂ ਇਲਾਵਾ ਡਾ. ਸਾਹਿਬਾਨ ਮਲਕੀਤ ਸਿੰਘ ,ਹਰਿੰਦਰ ਸਿੰਘ , ਓਮ ਪ੍ਰਕਾਸ ਸੇਤੀਆ ,ਪੂਰਨਿਮਾ ਰਾਏ ਅਤੇ ਰਜਨੀ ਅਰੋੜਾ ਸ਼ਾਮਿਲ ਸਨ ।